Patiala News: ਸਪੈਸ਼ਲ ਟੀਕਾਕਰਨ ਹਫਤੇ ਦੌਰਾਨ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਲਗਾਏ ਗਏ ਟੀਕੇ
February 16, 2026 - PatialaPolitics
Patiala News: ਸਪੈਸ਼ਲ ਟੀਕਾਕਰਨ ਹਫਤੇ ਦੌਰਾਨ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਲਗਾਏ ਗਏ ਟੀਕੇ

ਪਟਿਆਲਾ 16 ਮਾਰਚ ( ) ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਜਿਲ੍ਹੇ ਅਧੀਨ ਆਉਂਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ “ਸਪੈਸ਼ਲ ਟੀਕਾਕਰਨ ਹਫਤਾ” 9 ਫਰਵਰੀ 2026 ਤੋਂ 14 ਫਰਵਰੀ ਤੱਕ ਮਨਾਇਆ ਗਿਆ। ਇਸ ਦੌਰਾਨ 755 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਇਹ ਕੈਂਪ ਉਹਨਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਏ ਜਿਹਨਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਕਿਸੇ ਕਾਰਨ ਟੀਕਾਕਰਨ ਨਹੀਂ ਹੋ ਸਕਿਆ ਸੀ। ਉਹ ਇਸ ਸਪੈਸ਼ਲ ਹਫਤੇ ਦੌਰਾਨ ਕਵਰ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਟੀਕਾਕਰਨ ਸੂਚੀ ਵਿੱਚ ਜਿਹੜੇ ਟੀਕੇ ਬੱਚਿਆਂ ਨੂੰ ਲਗਾਏ ਜਾਂਦੇ ਹਨ, ਉਹ ਬੱਚਿਆਂ ਦੀ ਤੰਦਰੁਸਤੀ ਅਤੇ ਬਿਮਾਰੀਆਂ ਤੋਂ ਬਚਾਅ ਲਈ ਬੇਹਦ ਜਰੂਰੀ ਹਨ। ਬੱਚਿਆਂ ਦੇ ਮਾਪਿਆਂ ਨੂੰ ਖੁਦ ਹੀ ਉਦਮ ਕਰਕੇ ਆਪਣੇ ਬੱਚਿਆਂ ਦਾ ਟੀਕਾਕਰਨ ਪੂਰਾ ਕਰਵਾਉਣਾ ਚਾਹੀਦਾ ਹੈ। ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਗਰਭਵਤੀ ਮਾਵਾਂ ਅਤੇ ਬੱਚਿਆਂ ਦੇ ਟੀਕਾਕਰਨ ਲਈ ਸਰਵੇ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ। ਸਮੂਹ ਪੈਰਾ ਮੈਡੀਕਲ ਸਟਾਫ ਵੱਲੋਂ ਪਿੰਡ ਪੱਧਰ ਤੇ ਜਾ ਕੇ ਕੈਂਪ ਲਗਾ ਕੇ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਅਤੇ ਬੱਚਿਆਂ ਦੇ ਟੀਕੇ ਲਗਾਏ ਗਏ।
