Patiala News ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

February 23, 2026 - PatialaPolitics

Patiala News ਖ਼ਾਨ ਸਾਬ੍ਹ ਨੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਨ ਨੂੰ ਸਮਰਪਿਤ ਕੱਵਾਲੀਆਂ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

-ਅਮਨਦੀਪ ਸਿੰਘ ਦੇ ਦਿਲਰੁਬਾ ਵਾਦਨ ਤੇ ਪੰਜਾਬੀ ਸਾਹਿਤਕ ਗਾਇਕੀ ਨੇ ਸਰੋਤੇ ਕੀਲੇ

 

-ਵਿਰਾਸਤੀ ਮੇਲੇ ਲਗਾਉਣਾ ਰੰਗਲਾ ਪੰਜਾਬ ਬਣਾਉਣ ਤੇ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਚੰਗਾ ਉਪਰਾਲਾ-ਬਲਤੇਜ ਪੰਨੂ, ਕੋਹਲੀ, ਜੌੜਾਮਾਜਰਾ, ਮੇਅਰ ਗੋਗੀਆ, ਚੇਅਰਮੈਨ ਜੁਨੇਜਾ, ਮਹਿਤਾ, ਜੱਸੀ ਸੋਹੀਆਂ ਵਾਲਾ

 

-ਸਫ਼ਲ ਵਿਰਾਸਤੀ ਮੇਲਾ ਕਰਵਾਉਣ ਲਈ ਪਟਿਆਲਾ ਪ੍ਰਸ਼ਾਸਨ ਵਧਾਈ ਦਾ ਪਾਤਰ- ਬਲਤੇਜ ਪੰਨੂ

 

-ਕੱਵਾਲੀ ਤੇ ਸੂਫ਼ੀਆਨ ਸ਼ਾਮ ਦਾ ਅਨੰਦ ਮਾਨਣ ਪੁੱਜੇ ਵੱਡੀ ਗਿਣਤੀ ਪਟਿਆਲਵੀ

 

ਪਟਿਆਲਾ, 23 ਫਰਵਰੀ:

 

ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ‘ਚ ਅੱਜ ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਪਟਿਆਲਵੀਆਂ ਤੇ ਕਲਾ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਪੁੱਜ ਕੇ ਸੂਫ਼ੀਆਨਾ ਸ਼ਾਮ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਪੰਜਾਬ ਦੇ ਉਘੇ ਗਾਇਕਾਂ ਦਾ ਸਤਿਕਾਰ ਕੀਤਾ।

 

ਇਹ ਸੂਫ਼ੀਆਨਾ ਸ਼ਾਮ ਅੱਜ ਉਸ ਵੇਲੇ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਕਵਾਲੀ ਦੇ ਆਫ਼ਤਾਬ ਗਾਇਕ ਖ਼ਾਨ ਸਾਬ੍ਹ ਨੇ ਇਹ ਸ਼ਾਮ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਸਮਰਪਿਤ ਕਰਦਿਆ ਰਵਾਇਤੀ ਕੱਵਾਲੀਆਂ ਨੂੰ ਆਪਣੇ ਨਿਵੇਕਲੇ ਅੰਦਾਜ਼ ਗਾਇਆ ਜਦਕਿ ਸੂਫ਼ੀ ਗਾਇਕ ਪ੍ਰੋ. ਅਮਨਦੀਪ ਸਿੰਘ ਦੇ ਦਿਲਰੁਬਾ ਵਾਦਨ ਤੇ ਸੂਫ਼ੀ ਗਾਇਕੀ ਨੇ ਖ਼ੂਬ ਰੰਗ ਬੰਨ੍ਹਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

 

ਪੰਜਾਬ ਦੇ ਉੱਘੇ ਨੌਜਵਾਨ ਗਾਇਕ ਖ਼ਾਨ ਸਾਬ੍ਹ ਨੇ ਰਵਾਇਤੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀਆਂ ਕਵਾਲੀਆਂ ਨਵੇਂ ਰੂਪ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਨੇ ‘ਸਾਸੋਂ ਕੀ ਮਾਲਾ, ਨਿੱਤ ਖੈਰ ਮੰਗਾਂ, ਵੋ