Patiala News: ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਸਬੰਧੀ ਪ੍ਰੋਗਰਾਮ ਦੀ ਟੀਮ ਵੱਲੋਂ ਪਟਿਆਲਾ ਦੀ ਸਿਹਤ ਸੰਸਥਾਵਾਂ ਦਾ ਦੌਰਾ

February 24, 2026 - PatialaPolitics

Patiala News: ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਸਬੰਧੀ ਪ੍ਰੋਗਰਾਮ ਦੀ ਟੀਮ ਵੱਲੋਂ ਪਟਿਆਲਾ ਦੀ ਸਿਹਤ ਸੰਸਥਾਵਾਂ ਦਾ ਦੌਰਾ

 

 

ਪਟਿਆਲਾ 24 ਫਰਵਰੀ ( ) ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਅਧੀਨ ਕੇਂਦਰ ਸਰਕਾਰ ਵੱਲੋਂ ਆਈ ਟੀਮ ਨੇ ਹੀਟਵੇਵ ਦੇ ਮਰੀਜਾਂ ਦੀ ਸੰਭਾਲ ਪ੍ਰਤੀ ਹਸਪਤਾਲਾ ਦੀ ਤਿਆਰੀ ਅਤੇ ਸਟਾਫ ਦੀ ਟ੍ਰੇਨਿੰਗ ਆਦਿ ਦੀ ਜਰੂਰਤਾਂ ਨੂੰ ਜਾਣਨ ਲਈ ਮਾਤਾ ਕੁਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਨਾਭਾ, ਸੀ.ਐਚ.ਸੀ ਭਾਦਸੋਂ ਅਤੇ ਪੀ.ਐਚ.ਸੀ ਅਜਨੌਦਾ ਦਾ ਦੌਰਾ ਕੀਤਾ।

 

ਇਸ ਦੌਰੇ ਦਾ ਮਕਸਦ ਜ਼ਿਲ੍ਹੇ ਵਿੱਚ ਉਕਤ ਪ੍ਰੋਗਰਾਮ ਨਾਲ ਸੰਬੰਧਿਤ ਚੱਲ ਰਹੇ ਕੰਮਾਂ ਦੀ ਜਾਣਕਾਰੀ ਲੈਣਾ ਅਤੇ ਉਨ੍ਹਾਂ ਸਬੰਧੀ ਜਿਲ੍ਹੇ ਵਿੱਚ ਚਲ ਰਹੇ ਕੰਮਾਂ ਦੀ ਸਮੀਖਿਆ ਕਰਨਾ ਸੀ। ਕੇਂਦਰੀ ਟੀਮ ਵਿੱਚ ਡਾ.ਸੰਜੀਵ ਕੁਮਾਰ ਸੀਨੀਅਰ ਕੰਸਲਟੇਂਟ, ਆਲ ਇੰਡਿਆ ਇੰਸਟੀਟਿਉਟ ਆਫ ਹੇਲਥ ਸਾਈੰਸਿਜ਼ ਦਿੱਲੀ ਦੇ ਨਾਲ ਜਿਲ੍ਹਾ ਨੋਡਲ ਅਫਸਰ ਡਾ.ਸੁਮੀਤ ਸਿੰਘ ਨੇ ਹਸਪਤਾਲਾ ਦਾ ਨਿਰੀਖਣ ਕਰ ਯੋਗ ਸਲਾਹ ਦਿੰਦੇ ਹੋਏ ਪ੍ਰੋਗਰਾਮ ਦੀਆ ਗਤੀਵਿਧੀਆਂ ਵਿੱਚ ਵਾਧਾ ਕਰਦੇ ਹੋਏ ਆਮ ਨਾਗਰਿਕਾਂ ਨੂੰ ਮੌਸਮੀ ਬਦਲਾਅ ਨਾਲ ਜੁੜੀਆ ਸਿਹਤ ਸਬੰਧੀ ਦਿੱਕਤਾਂ ਬਾਰੇ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ। ਟੀਮ ਨੇ ਹਸਪਤਾਲ ਮੁਖੀ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵੱਖ-ਵੱਖ ਹੋਰ ਸਰਕਾਰੀ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਗੱਲਬਾਤ ਕੀਤੀ।

 

ਟੀਮ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿੱਚ ਹੋਰ ਚੰਗਾ ਕੰਮ ਕਰਨ ਲਈ ਸੁਝਾਅ ਵੀ ਦਿੱਤੇ। ਸਿਵਲ ਸਰਜਨ ਪਟਿਆਲਾ ਨੇ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

 

ਫੋਟੋ- ਟੀਮ ਸਿਵਲ ਹਸਪਤਾਲ ਨਾਭਾ ਦਾ ਦੌਰਾ ਕਰਦੀ ਹੋਈ।