120 Coronavirus case in Patiala 12 August areawise details

August 12, 2020 - PatialaPolitics

ਜਿਲੇ ਵਿੱਚ 120 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3215

ਹੁਣ ਤੱਕ 2011 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 12 ਅਗਸਤ ( ) ਜਿਲੇ ਵਿਚ 120 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2100 ਦੇ ਕਰੀਬ ਰਿਪੋਰਟਾਂ ਵਿਚੋ 120 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਮੁਹਾਲੀ ਅਤੇ ਇੱਕ ਪੋਜਟਿਵ ਕੇਸ ਦੀ ਸੁਚਨਾ ਅੰਬਾਲਾ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3215 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 73 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2011 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 60 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2011 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1144 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 120 ਕੇਸਾਂ ਵਿਚੋ 48 ਪਟਿਆਲਾ ਸ਼ਹਿਰ, 16 ਰਾਜਪੁਰਾ, 18 ਨਾਭਾ, 09 ਸਮਾਣਾ ਅਤੇ 29 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 28 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 92 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਅਰੋੜਾ ਸਟਰੀਟ ਤੇਂ ਘੁਮੰਣ ਨਗਰ ਤੋਂ ਤਿੰਨ-ਤਿੰਨ, ਤ੍ਰਿਵੈਨੀ ਚੌਂਕ, ਅਬਚਲ ਨਗਰ, ਹਰਿੰਦਰ ਨਗਰ, ਅਰਬਨ ਅਸਟੇਟ ਫੇਜ ਇੱਕ, ਤੱਫਜਲਪੁਰਾ ਤੋਂ ਦੋ-ਦੋ, ਫੁਲਕੀਆਂ ਐਨਕਲੇਵ, ਚਉਰਾ ਕੈਂਪ, ਡੀ.ਐਮ.ਡਬਲਿਉ, ਲਾਹੋਰੀ ਗੇਟ, ਮਹਾਰਾਜਾ ਨਰਿੰਦਰ ਐਨਕਲੇਵ, ਹਰੀ ਨਗਰ, ਦੀਪ ਨਗਰ, ਦਰਸ਼ਨ ਸਿੰਘ ਨਗਰ, ਸਿੱਧੁ ਕਲੋਨੀ, ਮਾਲਵਾ ਐਨਕਲੇਵ, ਰਘਬੀਰ ਮਾਰਗ, ਖਾਲਸਾ ਕਲੋਨੀ, ਡਿਫੈਨਸ ਕਲੋਨੀ, ਖਾਲਸਾ ਮੁੱਹਲਾ, ਪ੍ਰਤਾਪ ਨਗਰ, ਕ੍ਰਿਸ਼ਨ ਨਗਰ, ਮਜੀਠੀਆਂ ਐਨਕਲੇਵ, ਸੇਵਕ ਕਲੋਨੀ, ਨਿਜੀ ਹਸਪਤਾਲ, ਸਰਹੰਦ ਰੋਡ, ਨੇੜੇ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ ਦੋ, ਤ੍ਰਿਪੜੀ, ਗਰਲਜ ਹੋਸਟਲ, ਰਤਨ ਨਗਰ, ਨਰੂਲਾ ਕਲੋਨੀ, ਸੁਈਗਰਾਂ ਮੁੱਹਲਾ, ਮੋਹਨ ਸਿੰਘ ਕਲੋਨੀ, ਏ.ਆਈ.ਆਰ.ਐਵੀਨਿਉ ਕਲੋਨੀ ਆਦਿ ਤੋਂ ਇੱਕ-ਇੱਕ, ਨਾਭਾ ਦੇ ਅਜੀਤ ਨਗਰ ਤੋਂ ਚਾਰ, ਬੈਂਕ ਸਟਰੀਟ ਤੋਂ ਤਿੰਨ, ਭਾਰਤ ਨਗਰ, ਡਾਕਟਰ ਵਰਿਆਮ ਸਿੰਘ ਸਟਰੀਟ, ਕਨਵੀ ਮੁੱਹਲਾ, ਹੀਰਾ ਮੱਹਲ, ਗੋਬਿੰਦ ਨਗਰ, ਡਿਫੈਨਸ ਕਲੋਨੀ, ਗੁਰ ੂਨਾਨਕ ਨਗਰ, ਸ਼ਿਵਾ ਐਨਕਲੇਵ, ਦਸ਼ਮੇਸ਼ ਨਗਰ, ਕੁੰਗਰੀਅਨ ਸਟਰੀਟ, ਸੰਗਤਪੁਰਾ ਮੁਹੱਲਾ ਆਦਿ ਤੋਂ ਇੱਕ-ਇੱਕ, ਰਾਜਪੁਰਾ ਦੇ ਨਿਉ ਡਾਲੀਮਾ ਵਿਹਾਰ ਤੋਂ ਚਾਰ, ਪੁਰਾਨਾ ਰਾਜਪੁਰਾ ਅਤੇ ਵਾਰਡ ਨੰਬਰ 20 ਤੋਂ ਦੋ-ਦੋ, ਜੱਟਾਂ ਵਾਲਾ ਮੁੱਹਲਾ, ਲੱਕੜ ਮੰਡੀ, ਮਹਿੰਦਰ ਗੰਜ, ਅਨੰਦ ਨਗਰ, ਕੇ.ਐਸ.ਐਮ.ਰੋਡ, ਨਿਉ ਦਸ਼ਮੇਸ਼ ਨਗਰ, ਕਾਲਰ ਕਲੋਨੀ ਆਦਿ ਤੋਂ ਇੱਕ-ਇੱਕ, ਸਮਾਣਾ ਦੇ ਜੱਟਾਂ ਪੱਤੀ ਤੋਂ ਪੰਜ, ਰਾਮ ਬੱਸਤੀ, ਇੰਦਰਾਪੁਰੀ, ਤੇਜ ਕਲੋਨੀ ਅਤੇ ਸਮਾਣਾ ਸਿਟੀ ਤੋਂ ਇੱਕ-ਇੱਕ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਸੱਤ ਗਰਭਵੱਤੀ ਮਾਂਵਾ, ਸਰਕਾਰੀ ਤੇਂ ਨਿਜੀ ਹਸਪਤਲਾ ਵਿਚ ਕੰਮ ਕਰਦੇ ਚਾਰ ਸਿਹਤ ਕਰਮੀ ਅਤੇ ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ ਜਿਹਨਾਂ ਵਿੱਚ ਪਟਿਆਲਾ ਦੇ ਘਾਸ ਮੰਡੀ ਦੀ ਰਹਿਣ ਵਾਲੀ 58 ਸਾਲਾ ਅੋਰਤ ਜੋ ਕਿ ਪੁਰਾਨਾ ਬੀ.ਪੀ.,ਸ਼ੁਗਰ ਆਦਿ ਦਾ ਮਰੀਜ ਸੀ ਅਤੇ ਸਾਹ ਦੀ ਤਕਲੀਫ ਕਾਰਣ ਪਿਛਲੇ ਦਿਨੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਦੂਸਰਾ ਪਿੰਡ ਘਗਰੋਲੀ ਤਹਿਸੀਲ ਪਾਤੜਾਂ ਦੀ ਰਹਿਣ ਵਾਲੀ 29 ਸਾਲਾ ਅੋਰਤ ਜੋ ਕਿ ਗਰਭਪਾਤ ਦੋਰਾਣ ਇੰਫੈਕਸ਼ਨ ਹੋਣ ਅਤੇ ਕੈਂਸਰ ਨਾਲ ਪੀੜਤ ਹੋਣ ਕਾਰਣ ਪਹਿਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ,ਪ੍ਰੰਤੂ ਬਾਦ ਵਿਚ ਪੀ.ਜੀ.ਆਈ. ਚੰਡੀਗੜ ਵਿਖੇ ਦਾਖਲ਼ ਹੋਈ ਸੀ, ਤੀਸਰਾ ਰਾਜਪੁਰਾ ਦੇ ਮਹਿੰਦਰ ਗੰਜ ਏਰੀਏ ਵਿਚ ਰਹਿਣ ਵਾਲਾ 50 ਸਾਲਾ ਵਿਅਕਤੀ ਜੋ ਕਿ ਪੁਰਾਨਾ ਬੀ.ਪੀ., ਸ਼ੁਗਰ ਅਤੇ ਅਸਥਮਾ ਦਾ ਮਰੀਜ ਸੀ ਪਹਿਲਾ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ ਅਤੇ ਬਾਦ ਵਿਚ ਪਟਿਆਲਾ ਦੇ ਨਿਜੀ ਹਸਪਤਾਲ ਵਿਚ ਦਾਖਲ਼ ਹੋਇਆ ਸੀ, ਚੌਥਾ ਐਸ.ਐਸ.ਟੀ ਨਗਰ ਦਾ ਰਹਿਣ ਵਾਲਾ 49 ਸਾਲਾ ਵਿਅਕਤੀ ਜੋ ਕਿ ਸ਼ੁਗਰ, ਬੀ.ਪੀ. ਅਤੇ ਦਿਲ ਦੇ ਰੋਗ ਨਾਲ ਪੀੜਤ ਹੋਣ ਕਾਰਣ ਮੁਹਾਲੀ ਦੇ ਨਿਜੀ ਹਸਪਤਾਲ ਵਿਚ ਦਾਖਲ਼ ਸੀ ਇਹਨਾਂ ਸਾਰਿਆਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 60 ਹੋ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਵਿਚੋ ਰੈਨਡਮ ਸੈਂਪਲਿੰਗ ਦੋਰਾਣ ਹੋਰ ਨਵਂੇ ਕੇਸ ਸਾਹਮਣੇ ਆ ਰਹੇ ਹਨ।ਜਿਹੜੇ ਕਿ ਕੰਟੈਨਮੈਂਟ ਲਗਾਉਣ ਦਾ ਮੰਤਵ ਨੂੰ ਪੁਰਾ ਕਰਦੇ ਹਨ।ਇਸ ਲਈ ਉਹਨਾਂ ਕੰਟੈਨਮੈਂਟ ਏਰੀਏ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਖੁੱਦ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਾਉਣ ਅਤੇ ਸਾਵਧਾਨੀਆਂ ਵਰਤਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਉਹਨਾਂ ਦੱਸਿਆਂ ਕਿ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਸਥਾਪਤ ਟਰੂ ਨੈਟ ਮਸ਼ੀਨ ਤੇਂ ਹੁਣ ਤਕ 182 ਕੋਵਿਡ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।ਜਿਹਨਾਂ ਵਿਚੋ 55 ਪੋਜਟਿਵ ਪਾਏ ਗਏ ਹਨ। ਇਸੇ ਤਰਾਂ ਜਿਲੇ ਵਿਚ ਪਿਛਲੇ ਵੀਹ ਦਿਨਾਂ ਵਿਚ ਰੇਪਿਡ ਐਂਟੀਜਨ ਦੇ 2986 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ 506 ਪੋਜਟਿਵ ਪਾਏ ਗਏ ਹਨ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 928 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 54161 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3215 ਕੋਵਿਡ ਪੋਜਟਿਵ, 50016 ਨੈਗਟਿਵ ਅਤੇ ਲੱਗਭਗ 790 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।