Patiala Craft Mela 2026: ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਸਕੂਲਾਂ ਤੇ ਕਾਲਜਾਂ ਦੇ ਪ੍ਰਤਿਭਾ ਖੋਜ ਮੁਕਾਬਲੇ
March 1, 2026 - PatialaPolitics
Patiala Craft Mela 2026: ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਸਕੂਲਾਂ ਤੇ ਕਾਲਜਾਂ ਦੇ ਪ੍ਰਤਿਭਾ ਖੋਜ ਮੁਕਾਬਲੇ

ਖੁਸ਼ੀ ਸੈਣੀ ਤੇ ਹਰਲੀਨ ਕੌਰ ਨੇ ਮਾਰੀ ਬਾਜੀ, ਬਜ਼ੁਰਗਾਂ ’ਚੋਂ ਗੁਰਿੰਦਰ ਸਿੰਘ ਤੇ ਸਜਨੀ ਨੇ ਰਹੇ ਮੋਹਰੀ
ਪਟਿਆਲਾ 01 ਮਾਰਚ:
ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਅੱਜ ਕਾਲਜਾਂ ਤੇ ਸਕੂਲਾਂ ਦੇ ਵਿਿਦਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲੇ, ਨਾਟਕਾਂ ਦਾ ਮੰਚਨ ਤੇ ਬਜ਼ੁਰਗਾਂ ਦਾ ਸ਼ੋਅ (ਐਲਡਰ ਸ਼ੋਅ) ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐਸ.ਡੀ.ਐਮ. ਰਾਜਪੁਰਾ ਤੇ ਅਸ਼ੋਕ ਕੁਮਾਰ ਐਸ.ਡੀ.ਐਮ. ਪਾਤੜਾ ਦੀ ਦੇਖ-ਰੇਖ ’ਚ ਹੋਏ ਇਨ੍ਹਾਂ ਮੁਕਾਬਲਿਆਂ ’ਚ ਵਿਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਿਦਆਰਥੀਆਂ ਨੇ ਪ੍ਰਦਰਸ਼ਨੀ (ਗੈਸਟ ਆਈਟਮ) ਦੇ ਤੌਰ ’ਤੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਲੀਗਲ ਅਫ਼ਸਰ ਰਣਜੀਤ ਕੌਰ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਨਰਿੰਦਰ ਸਿੰਘ ਤੇਜਾ ਨੇ ਅਦਾ ਕੀਤੀ।
ਨਟਰਾਜ ਸੰਸਥਾ ਵੱਲੋਂ ਪਦਮ ਸ੍ਰੀ ਪ੍ਰਾਣ ਸੱਭਰਵਾਲ ਦੀ ਨਿਰਦੇਸ਼ਨਾ ’ਚ ਵਾਤਾਵਰਣ, ਨਸ਼ਿਆਂ ਵਿਰੁੱਧ ਤੇ ਹੋਰਨਾਂ ਸਮਾਜਿਕ ਕੁਰੀਤੀਆਂ ’ਤੇ ਵਿਅੰਗ ਕਰਦੇ ਨਾਟਕਾਂ ਦਾ ਖ਼ੂਬਸੂਰਤ ਮੰਚਨ ਕੀਤਾ ਗਿਆ। ਸਕੂਲ ਪੱਧਰ ਦੇ ਪ੍ਰਤਿਭਾ ਖੋਜ ਮੁਕਾਬਲਿਆਂ ’ਚੋਂ ਹਰਲੀਨ ਕੌਰ ਕੈਰੀਅਰ ਅਕੈਡਮੀ (ਗਾਇਨ) ਪਹਿਲੇ, ਅਮਰੀਨ ਕੌਰ (ਲੋਕ ਨਾਚ) ਜੈਮਜ ਪਬਲਿਕ ਸਕੂਲ ਤੇ ਸੁਹਾਨੀ (ਲੋਕ ਨਾਚ) ਸਰਕਾਰੀ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨਜ਼ ਨੇ ਸਾਂਝੇ ਤੌਰ ’ਤੇ ਦੂਸਰਾ, ਹਰਨੂਰ ਕੌਰ ਤੇ ਮਨਤਾਜ ਕੌਰ (ਲੋਕ ਨਾਚ) ਕੈਰੀਅਰ ਅਕੈਡਮੀ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਿਲ ਕੀਤਾ। ਕਾਲਜ ਪੱਧਰ ਦੇ ਮੁਕਾਬਲਿਆਂ ’ਚੋਂ ਖੁਸ਼ੀ ਸੈਣੀ (ਲੋਕ ਨਾਚ) ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਪਹਿਲਾ ਤੇ ਨਿਿਤਕਾ (ਰਿਦਮਿਕ ਜਿਮਨਾਸਟਿਕ) ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਸੁਖਦਰਸ਼ਨ ਸਿੰਘ ਚਹਿਲ, ਰਣਜੀਤ ਕੌਰ ਤੇ ਭਾਵਨਾ ਸ਼ਰਮਾ ਨੇ ਕੀਤੀ। ਬਜੁਰਗ ਦੇ ਸੋਲੋ ਨਾਚ ਮੁਕਾਬਲੇ ’ਚ ਗੁਰਿੰਦਰ ਸਿੰਘ ਕੰਬੋਜ ਨੇ ਪਹਿਲਾ ਤੇ ਰਣਜੀਤ ਸਿੰਘ ਨੇ ਦੂਸਰਾ, ਔਰਤਾਂ ਦੇ ਵਰਗ ’ਚ ਸਜਨੀ ਅੱਵਲ ਰਹੀ। ਜੋੜੀਆਂ ਦੇ ਨਾਚ ’ਚੋਂ ਦਵਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਦੀ ਜੋੜੀ ਅੱਵਲ ਰਹੀ। ਇਨ੍ਹਾਂ ਮੁਕਾਬਲਿਆਂ ’ਚ ਤਿੰਨ ਦਰਜ਼ਨ ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਸ੍ਰੀਮਤੀ ਰੂਪਵੰਤ ਕੌਰ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਤੇਜਾ ਨੇ ਬਾਖੂਬੀ ਕੀਤਾ। ਇਸ ਮੌਕੇ ਮਾ. ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਵਨਾ ਸ਼ਰਮਾ, ਰੁਪਿੰਦਰ ਕੌਰ, ਕਿਰਨਾ ਦੇਵੀ, ਰੀਨਾ, ਬਲਜੀਤ ਕੌਰ, ਆਸ਼ੂ ਰਾਣੀ, ਜਸਪ੍ਰੀਤ ਕੌਰ ਅਤੇ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ।
