Patiala News: ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਕੂਲ ਮੁੱਖੀਆਂ ਦੀ ਇੱਕ ਰੋਜਾ ਵਰਕਸ਼ਾਪ ਆਯੋਜਿਤ
March 11, 2026 - PatialaPolitics
Patiala News: ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਕੂਲ ਮੁੱਖੀਆਂ ਦੀ ਇੱਕ ਰੋਜਾ ਵਰਕਸ਼ਾਪ ਆਯੋਜਿਤ

ਪਟਿਆਲਾ 11 ਮਾਰਚ:
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ ਰਵਿੰਦਰਪਾਲ ਸ਼ਰਮਾ ਅਤੇ ਨੀਰੂ ਬਾਲਾ ਜਿਲ੍ਹਾ ਨੋਡਲ ਅਫਸਰ (ਯੁੱਧ ਨਸ਼ੇ ਵਿਰੁੱਧ/ਨਸ਼ਾ ਮੁਕਤ ਭਾਰਤ ਅਭਿਆਨ) ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਇੱਕ ਰੋਜਾ ਵਰਕਸ਼ਾਪ ਆਯੋਜਿਤ ਕੀਤੀ ਗਈ।ਦਫਤਰ ਜਿਲ੍ਹਾ ਸਮਾਜਿਕ ਸਰੁੱਖਿਆ ਦੇ ਸਹਿਯੋਗ ਅਧੀਨ ਆਯੋਜਿਤ ਕੀਤੀ ਗਈ ਵਰਕਸ਼ਾਪ ਵਿੱਚ ਜਿਲ੍ਹੇ ਅਧੀਨ ਆਉਂਦੇ ਸਕੂਲਾਂ ਦੇ ਪ੍ਰਿੰਸੀਪਲ/ਮੁੱਖ ਅਧਿਆਪਕ ਅਤੇ ਇੰਚਾਰਜਾਂ ਨੇ ਭਾਗ ਲਿਆ।ਇਸ ਟਰੇਨਿੰਗ ਨੂੰ ਦੋ ਪੜਾਵਾਂ ਵਿੱਚ ਮੁਕੰਮਲ ਕੀਤਾ ਗਿਆ। ਵਰਕਸ਼ਾਪ ਦੀ ਸੁਰੂਆਤ ਵਿੱਚ ਜਿਲ੍ਹਾ ਨੋਡਲ ਅਧਿਕਾਰੀ ਨੀਰੂ ਬਾਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ।ਇਸ ਉਪਰੰਤ ਸਾਰੇ ਸਕੂਲ ਮੁਖੀਆਂ ਨੂੰ “ਸੇ ਨੋ ਟੂ ਡਰੱਗ” ਦੀ ਸਹੁੰ ਚੁੱਕਵਾਈ ਗਈ। ਇਸ ਮੌਕੇ ਸਕੂਲ ਮੁੱਖੀਆਂ ਨੇ ਖੁਦ ਅਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਵਾਅਦਾ ਕੀਤਾ।ਪੰਜਾਬੀ ਯੂਨੀਵਰਸਿਟੀ ਤੋਂ ਕਾਊਂਸਲਰ ਰੂਬੀ ਗੁਪਤਾ ਨੇ ਨਸ਼ੇ ਦੀ ਲਤ ਲੱਗਣ ਦੇ ਕਾਰਨ, ਕਿਸਮਾਂ ਅਤੇ ਇਸਦੇ ਹੱਲ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸੰਜੀਵ ਸ਼ਰਮਾ ਨੇ ਕਿਹਾ ਕਿ ਅਧਿਆਪਕ ਦਾ ਕੰਮ ਹੁਣ ਕੇਵਲ ਵਿਦਿਆਰਥੀਆਂ ਨੂੰ ਪੜਾਉਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਉਸ ਨੇ ਹਰ ਵਿਦਿਆਰਥੀ ਦੇ ਉੱਪਰ ਖਾਸ ਨਿਗਰਾਨੀ ਵੀ ਰੱਖਣੀ ਹੁੰਦੀ ਹੈ ਕਿ ਕਿਤੇ ਉਹ ਗਲਤ ਸੁਸਾਇਟੀ ਜਾਂ ਨਸ਼ੇ ਦੀ ਸੰਗਤ ਵੱਲ ਤਾਂ ਨਹੀਂ ਜਾ ਰਿਹਾ।ਉਹਨਾਂ ਅਧਿਆਪਕਾਂ ਨੂੰ ਸਵੇਰ ਦੀ ਸਭਾ ਅਤੇ ਹੋਰਨਾਂ ਮੋਕਿਆਂ ਤੇ ਵਿਦਿਆਰਥੀਆਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ। ਉਹਨਾ ਕਿਹਾ ਕਿ ਸਹੀ ਕਾਊਂਸਲਿੰਗ ਕਰਨ ਨਾਲ ਵਿਦਿਆਰਥੀਆਂ ਨੂੰ ਮੁੜ ਚੰਗੇ ਰਸਤੇ ਤੇ ਲਿਆਂਦਾ ਜਾ ਸਕਦਾ ਹੈ। ਇਸ ਮੌਕੇ ਤੇ ਰਸ਼ਮੀ ਸ਼ਰਮਾ, ਦਿਗਵਿਜੈ ਸਿੰਗਲਾ, ਚਮਨ ਸ਼ਰਮਾ, ਹਿਮਾਂਸ਼ੂ ਅਗਰਵਾਲ, ਇਕਬਾਲ ਸਿੰਘ, ਯੁਵਰਾਜ ਅਰੋੜਾ, ਜਤਿੰਦਰ ਸਿੰਘ ਆਦਿ ਰਿਸੋਰਸ ਪਰਸਨ ਹਾਜ਼ਰ ਸਨ। ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਰਿਫਰੈੱਸ਼ਮੈਂਟ ਅਤੇ ਸਰਟੀਫਿਕੇਟ ਦਿੱਤੇ ਗਏ।
