188 coronavirus case,9 deaths in Patiala 23 August areawise details

August 23, 2020 - PatialaPolitics

ਜਿਲੇ ਵਿੱਚ 188 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 4901

ਨਿਹਾਲ ਬਾਗ ਏਰੀਏ ਵਿਚੋਂ ਜਿਆਦਾ ਕੇਸ ਆਉਣ ਤੇਂ ਲਗਾਈ ਮਾਈਕਰੋਕੰਟੈਨਮੈਂਟ

ਹੁਣ ਤੱਕ 3265 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 23 ਅਗਸਤ ( ) ਜਿਲੇ ਵਿਚ 188 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1350 ਦੇ ਕਰੀਬ ਰਿਪੋਰਟਾਂ ਵਿਚੋ 188 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੁਚਨਾ ਪੀ.ਜੀ.ਆਈ ਚੰਡੀਗੜ ਇੱਕ ਪੋਜਟਿਵ ਕੇਸ ਦੀ ਸੂਚਨਾ ਐਸ. ਏ. ਐਸ. ਨਗਰ ਅਤੇ ਇੱਕ ਦੀ ਸੁਚਨਾ ਹਰਿਆਣਾ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4901 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 147 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 3265 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 122 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ,3265 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1514 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 188 ਕੇਸਾਂ ਵਿਚੋ 91 ਪਟਿਆਲਾ ਸ਼ਹਿਰ,19 ਰਾਜਪੁਰਾ, 18 ਨਾਭਾ, 13 ਸਮਾਣਾ,ਇੱਕ ਪਾਤੜਾ, ਇੱਕ ਸਨੋਰ ਅਤੇ 45 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 45 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 141 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਦੋ ਬਾਹਰੀ ਰਾਜ ਤੋਂ ਆਉਣ ਕਾਰਨ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਨਿਹਾਲ ਬਾਗ ਤੋਂ ਸੱਤ, ਤ੍ਰਿਪੜੀ ਤੋਂ ਛੇ, ਮਾਡਲ ਟਾਉਨ ਤੋਂ ਚਾਰ, ਪਾਸੀ ਰੋਡ, ਗਾਂਧੀ ਨਗਰ, ਅਨੰਦ ਨਗਰ ਏ, ਨਿਉ ਲਹਿਲ ਕਲੋਨੀ, ਮਜੀਠੀਆਂ ਐਨਕਲੇਵ, ਪ੍ਰਤਾਪ ਨਗਰ ਤੋਂ ਤਿੰਨ-ਤਿੰਨ, ਰਾਘੋ ਮਾਜਰਾ, ਫੁਲਕੀਆਂ ਐਨਕਲੇਵ, ਰਘਬੀਰ ਕਲੋਨੀ, ਨਿਉ ਆਫੀਸਰ ਕਲੋਨੀ, ਹੀਰਾ ਨਗਰ, ਅਰਬਨ ਅਸਟੇਟ ਫੇਜ ਦੋ, ਝਿੱਲ ਰੋਡ ਤੋਂ ਦੋ-ਦੋ, ਬਾਜਵਾ ਕਲੋਨੀ, ਛੱਤਾ ਨੱਨੁ ਮੱਲ, ਵਸੰਤ ਵਿਹਾਰ, ਮਾਲਵਾ ਕਲੋਨੀ, ਸਿੱਧੁ ਕਲੋਨੀ, ਧੀਰੁ ਨਗਰ, ਪਾਵਰ ਕਲੋਨੀ, ਨਿੳੇੁ ਫਰੈਂਡਜ ਐਨਕਲੇਵ, ਡਿਫੈਂਸ ਕਲੋਨੀ, ਤੱਫਜਲਪੁਰਾ, ਮਥੁਰਾ ਕਲੋਨੀ, ਨਿਉ ਆਰਿਆ ਸਮਾਜ, ਲੀਲਾ ਭਵਨ, ਗੁਰਬਖਸ਼ ਕਲੋਨੀ, ਸੁਲਰ, ਪੁਰਾਨਾ ਲਾਲ ਬਾਗ, ਐਸ.ਐਸ.ਟੀ. ਕੰਪਲੈਕਸ, ਲਹਿਲ ਕਲੋਨੀ, ਗੁਰੂ ਨਾਨਕ ਕਲੋਨੀ, ਪੰਜਬੀ ਬਾਗ, ਤੇਜ ਬਾਗ, ਪੁਲਿਸ ਲਾਈਨ, ਸਿਵਲ ਲਾਈਨਜ, ਨਾਭਾ ਰੋਡ, ਮਨਜੀਤ ਨਗਰ, ਬੈਂਕ ਕਲੋਨੀ, ਆਫੀਸਰ ਐਨਕਲੇਵ, ਅਗਰਸੈਨ ਕਲੋਨੀ, ਲਾਹੋਰੀ ਗੇਟ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਉਸ਼ਾਲਾ ਰੋਡ, ਨੇੜੇ ਦੁਰਗਾ ਮੰਦਰ, ਰਾਜਪੁਰਾ ਟਾਉਨ, ਨੇੜੇ ਆਈ.ਟੀ.ਆਈ., ਗੁਰਬਖਸ਼ ਕਲੋਨੀ, ਪੁਰਾਨਾ ਰਾਜਪੁਰਾ ਤੋਂ ਦੋ-ਦੋ, ਬੈਕਸਾਈਡ ਦੁਰਗਾ ਮੰਦਰ, ਬਾਬਾ ਪ੍ਰੇਮ ਸਿੰਘ ਨਗਰ, ਸ਼ੀਤਲ ਕਲੋਨੀ, ਵਿਕਾਸ ਨਗਰ, ਗੋਬਿੰਦ ਕਲੋਨੀ, ਬਨਵਾੜੀ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਜੱਟਾਂ ਪੱਤੀ ਤੋਂ ਪੰਜ, ਮਾਛੀ ਹਾਤਾ, ਸਬਜੀ ਮੰਡੀ, ਤੇਜ ਕਲੋਨੀ, ਛੋਟੀ ਮਾਜਰੀ, ਅਜੀਤ ਨਗਰ, ਅਮਾਮਗੜ ਮੁੱਹਲਾ, ਨੇੜੇੇ ਪੋਸਟ ਆਫਿਸ, ਰਾਮ ਬਸਤੀ ਆਦਿ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮਹੱਲ ਤੋਂ ਚਾਰ, ਸ਼ਿਵਪੁਰੀ ਕਲੋਨੀ, ਦੁੱਲਦੀ ਗੇਟ, ਪੁਰਾਨਾ ਹਾਥੀ ਖਾਨਾ, ਤੋਂ ਦੋ ਦੋ, ਭੱਠਾ ਸਟਰੀਟ, ਰੇਲਵੇ ਸਟੇਸ਼ਨ ਕੁਆਟਰ, ਸੰਗਤਪੁਰਾ, ਕਰਤਾਰਪੁਰਾ ਮੁੱਹਲਾ, ਬਸੰਤਪੁਰਾ ਮੁੱਹਲਾ, ਨੇੜੇ ਕੇਵੀ ਸਕੂਲ, ਨਿਉ ਪਟੇਲ ਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਇੱਕ, ਪਾਤੜਾਂ ਤੋਂ ਇੱਕ ਅਤੇੇ 45 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਨੌ ਪੁਲਿਸ ਮੁਲਾਜਮ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਨੌ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜੋ ਕਿ ਸਾਰੇ ਹੀ ਪਟਿਆਲਾ ਸ਼ਹਿਰ ਦੇ ਵਸਨੀਕ ਸਨ। ਪਹਿਲਾ ਤ੍ਰਿਪੜੀ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਬੀ.ਪੀ. ਅਤੇ ਸ਼ੁਗਰ ਦੀ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਡੀ.ਐਲ.ਐਫ ਕਲੋਨੀ ਦਾ ਰਹਿਣ ਵਾਲਾ 68 ਸਾਲਾ ਬਜੁਰਗ ਜੋ ਕਿ ਸ਼ੁਗਰ ਅਤੇ ਹਾਰਟ ਦੀਆਂ ਬਿਮਾਰੀਆਂ ਦਾ ਮਰੀਜ ਸੀ, ਤੀਸਰਾ ਭਾਖੜਾ ਐਨਕਲੇਵ ਦੀ ਰਹਿਣ ਵਾਲੀ 68 ਸਾਲ ਅੋਰਤ ਜੋ ਕਿ ਪੁਰਾਨੀ ਸ਼ੁਗਰ, ਬੀ.ਪੀ. ਆਦਿ ਬੀਮਾਰੀਆਂ ਦੀ ਮਰੀਜ ਸੀ, ਚੋਥਾ ਬਾਜਵਾ ਕਲੋਨੀ ਦੀ ਰਹਿਣ ਵਾਲੀ 49 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ, ਪੰਜਵਾ ਰੋਇਲ ਐਨਕਲੇਵ ਦੀ ਰਹਿਣ ਵਾਲੀ 88 ਸਾਲਾ ਅੋਰਤ ਜੋ ਕਿ ਪਾਰਕੀਸਨਜ ਦੀ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ,ਛੇਵਾਂ ਲਹੋਰੀ ਗੇਟ ਦਾ ਰਹਿਣ ਵਾਲ 30 ਸਾਲਾ ਵਿਅਕਤੀ ਜੋ ਕਿ ਐਚ.ਆਈ.ਵੀ. ਪੋਜਟਿਵ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਤਪਾਲ ਵਿੱਚ ਦਾਖਲ ਹੋਇਆ ਸੀ, ਸੱਤਵਾਂ ਸੇਵਕ ਕਲੋਨੀ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਪੁਰਾਨੀ ਬੀ.ਪੀ. ਦੀ ਮਰੀਜ ਸੀ, ਅੱਠਵਾਂ ਤ੍ਰਿਪੜੀ ਦੀ ਰਹਿਣ ਵਾਲੀ 80 ਸਾਲਾ ਅੋਰਤ ਜੋ ਕਿ ਬੀ.ਪੀ. ਦੀ ਮਰੀਜ ਸੀ, ਨੌਵਾਂ ਅਨੰਦ ਨਗਰ ਦੀ ਰਹਿਣ ਵਾਲੀ 68 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 122 ਹੋ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆ ਕਿ ਜਿਆਦਾ ਕੇਸ ਆਉਣ ਤੇਂ ਪਟਿਆਲਾ ਦੇ ਨਿਹਾਲ ਬਾਗ ਏਰੀਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਕੋਈ ਨਵਾਂ ਕੇਸ ਨਾ ਆਉਣ ਤੇਂ ਪਟਿਆਲਾ ਦੇ ਰਾਘੋਮਾਜਰਾ ਏਰੀਏ, ਨਾਭਾ ਦੇ ਬਸੰਤਪੁਰਾ ਮੁੱਹਲਾ ਅਤੇ ਸਮਾਣਾ ਦੇ ਕਨੰੁਗੋ ਮੁੱਹਲਾ ਵਿਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀਆਂ ਗਈਆਂ ਹਨ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 71708 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4901 ਕੋਵਿਡ ਪੋਜਟਿਵ, 63197 ਨੈਗਟਿਵ ਅਤੇ ਲੱਗਭਗ 3450 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।