Patiala News: ਹਰਪਾਲ ਜੁਨੇਜਾ ਨੂੰ ਚੇਅਰਮੈਨ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ..ਅਰਵਿੰਦਰ ਸ਼ਰਮਾ
March 21, 2026 - PatialaPolitics
Patiala News: ਹਰਪਾਲ ਜੁਨੇਜਾ ਨੂੰ ਚੇਅਰਮੈਨ ਬਣਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ..ਅਰਵਿੰਦਰ ਸ਼ਰਮਾ
ਪਟਿਆਲਾ, ਮਿਤੀ 21 ਮਾਰਚ ਦਿਨ ਸ਼ਨੀਵਾਰ ਨੂੰ PMRA (ਪੰਜਾਬ ਮੈਡੀਕਲ ਰੀਪ੍ਰੈਜ਼ੈਂਟੇਟਿਵ ਐਸੋਸਿਏਸ਼ਨ) ਪਟਿਆਲਾ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ PRTC ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਜੀ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਐਸੋਸਿਏਸ਼ਨ ਵੱਲੋਂ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਅਤੇ ਹਰਪਾਲ ਜੁਨੇਜਾ ਜੀ ਵੱਲੋਂ ਪੂਰਨ ਤੌਰ ‘ਤੇ ਐਸੋਸਿਏਸ਼ਨ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਇਸ ਮੌਕੇ ਆਰਵਿੰਦਰ ਸ਼ਰਮਾ (ਨੋਰਥ ਹੈਡ) ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਸਖਸੀਅਤ ਨੂੰ ਇਹ ਮਾਂਣ ਬਖਸ਼ਿਆ ਅਤੇ ਅਸੀ ਹਰਪਾਲ ਜੁਨੇਜਾ ਜੀ ਨੂੰ ਵਿਸ਼ਵਾਸ਼ ਦਵਾਉਂਦੇ ਹਾ ਕੇ ਹਮੇਸ਼ਾ ਆਪ ਦਾ ਸਾਥ ਦੇਵਾਗੇ
ਇਸ ਮੌਕੇ ‘ਤੇ ਐਸੋਸਿਏਸ਼ਨ ਦੇ ਪ੍ਰਧਾਨ ਹਰਸ਼ ਵਾਹਨ, ਸੈਕਰੇਟਰੀ ਰਾਜਨ ਸ਼ਰਮਾ, ਅਰਵਿੰਦਰ ਸ਼ਰਮਾ (ਨੌਰਥ ਹੈੱਡ), ਮੁਨੀਸ਼, ਰਮਨ ਲੁਭਾਨਾ ,ਮਨਜੋਤ ਭੰਡਾਰੀ , ਸਚਿਨ, ਸੁਨੀਲ, ਅਜੀਤ, ਜਤਿਨ ਆਦਿ ਹੋਰ ਵੀ ਕਈ ਮੈਂਬਰ ਮੌਜੂਦ ਸਨ।
