Patiala Police WhatsApp Helpline Number

August 26, 2020 - PatialaPolitics

Join #PatialaHelpline & #PatialaPolitics for latest updates

ਪਬਲਿਕ ਦੇ ਹਿਤ ਵਿੱਚ ਪਟਿਆਲਾ ਪੁਲਿਸ ਦਾ ਇੱਕ ਹੋਰ ਨਵਾਂ ਉਪਰਾਲਾ, ਜਾਰੀ ਕੀਤਾ ਇਕ ਨਵਾਂ “WhatsApp” ਹੈਲਪਲਾਇਨ ਨੰਬਰ **

ਸ਼੍ਰੀ ਵਿਕਰਮ ਜੀਤ ਦੁੱਗਲ IPS, ਐਸ.ਐਸ.ਪੀ ਪਟਿਆਲਾ ਵੱਲੋਂ ਅੱਜ ਮਿਤੀ 26.08.2020 ਨੂੰ ਪਬਲਿਕ ਦੇ ਹਿਤ ਵਿੱਚ ਇਕ ਨਵਾਂ ‘Whatsapp’ ਨੰਬਰ ਜਾਰੀ ਕੀਤਾ ਗਿਆ, ਜਿਸ ਦੀ ਮਦਦ ਨਾਲ ਪਬਲਿਕ ਵਿੱਚੋਂ ਕੋਈ ਵੀ ਪਟਿਆਲਾ ਪੁਲਿਸ ਨਾਲ ‘Whatsapp’ ਰਾਹੀਂ ਸੰਪਰਕ ਕਰ ਸੱਕਦਾ ਹੈ, ਇਸ ਨੰਬਰ ਦੇ ਰਾਹੀਂ ਤੁਸੀ ਕਿਸੇ ਵੀ ਪ੍ਰਕਾਰ ਦੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ( ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ, ਮਾਇਨਿੰਗ, ਘਰੇਲੂ ਹਿੰਸਾ, ਔਰਤਾਂ ਤੇ ਅੱਤਿਆਚਾਰ ਆਦਿ ) ਬਾਰੇ ਪੁਲਿਸ ਨੂੰ ਸੱਚੁਤ ਕਰ ਸੱਕਦੇ ਹੋ, ਇਸਤੋਂ ਇਲਾਵਾ ‘ਕਰੋਨਾ-19’ ਸਬੰਧੀ ਜਾਣਕਾਰੀ ਵੀ ਤੁਸੀ ਇਸ ਨੰਬਰ ਤੇ ‘Whatsapp’ ਰਾਹੀਂ ਦੇ ਸੱਕਦੇ ਹੋ। ।

ਇਹ ‘Whatsapp’ ਨੰਬਰ ਪਬਲਿਕ ਦੀ ਮਦਦ ਨਾਲ ਜੁਰਮਾਂ ਨੂੰ ਨੱਥ ਪਾਉਣ ਲਈ ਚਲਾਇਆ ਗਿਆ ਹੈ, ਪਟਿਆਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ, ਤੁਹਾਡੇ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਤੇ ਤੁਰੰਤ ਕਰਵਾਈ ਕੀਤੀ ਜਾਵੇਗੀ ਅਤੇ ਤੁਹਾਡੀ ਪਹਿਚਾਣ ਨੂੰ ਵੀ ਗੁਪਤ ਰੱਖਿਆ ਜਾਵੇਗਾ।