Patiala News: ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਕਾਂਗਰਸ ਸਰਕਾਰ ਵਿੱਚ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ- ਸੰਜੀਵ ਬਿੱਟੂ
April 11, 2026 - PatialaPolitics
Patiala News: ਮਜ਼ਦੂਰ ਵਰਗ ਦੀਆਂ ਮੰਗਾਂ ਨੂੰ ਕਾਂਗਰਸ ਸਰਕਾਰ ਵਿੱਚ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ- ਸੰਜੀਵ ਬਿੱਟੂ

ਪਟਿਆਲਾ ਵਿੱਚ ਅੱਜ ਤੀਜੇ ਦਿਨ ਵੀ ਐਫ.ਸੀ.ਆਈ ਵਰਕਰਜ਼ ਯੂਨੀਅਨ ਦੀ ਸਾਲਾਨਾ ਕਾਨਫਰੰਸ 2026 ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਸਹਿ ਇੰਚਾਰਜ ਹਿਨਾ ਕਾਵੜੇ ਸ਼ਾਮਿਲ ਹੋਏ। ਇਸ ਮੌਕੇ ਮਜ਼ਦੂਰਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ|
ਇਸ ਮੌਕੇ ਟਰੇਡ ਯੂਨੀਅਨ ਦੇ ਜਰਨਲ ਸਕੱਤਰ ਸ਼੍ਰੀ ਤਨਮਯ ਜੇਨਾ ਨੇ ਬੋਲਦਿਆਂ ਕਿਹਾ ਕਿ ਐਫ.ਸੀ.ਆਈ ਵਰਕਰਾਂ ਨੂੰ ਹੋਰ ਕਰਮਚਾਰੀਆਂ ਵਾਂਗ ਪੂਰੇ ਹੱਕ ਅਤੇ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ। ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ ਅਤੇ ਸਮਾਨ ਕੰਮ ਲਈ ਸਮਾਨ ਤਨਖਾਹ ਲਾਗੂ ਹੋਵੇ। ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਰਥਿਕ ਸੁਰੱਖਿਆ ਦਿੱਤੀ ਜਾਵੇ। ਭਾਜਪਾ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ|
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੈਂਸ਼ਨ ਸਕੀਮ ਲਾਗੂ ਕਰਨਾ ਮਜ਼ਦੂਰਾਂ ਦਾ ਹੱਕ ਹੈ ਅਤੇ ਮਜ਼ਦੂਰਾਂ ਲਈ ਕੰਮ ਦੀਆਂ ਸਥਿਤੀਆਂ ਸੁਧਾਰੀਆਂ ਜਾਣ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ ਲਾਜ਼ਮੀ ਹਨ। ਲੇਬਰ ਦੇ ਪੈਸਿਆਂ ਨੂੰ ਸਿੱਧਾ ਖਾਤੇ ਵਿੱਚ ਭੁਗਤਾਨ ਕੀਤਾ ਜਾਵੇਗਾ| ਇਸ ਗੱਲ ਨੂੰ ਉਹ ਸੰਸਦ ਵਿੱਚ ਜ਼ਰੂਰ ਉਠਾਉਣਗੇ ਅਤੇ ਕੇਂਦਰ ਸਰਕਾਰ ਨੂੰ ਮਜ਼ਦੂਰਾਂ ਦੇ ਮੁੱਦਿਆਂ ‘ਤੇ ਗੰਭੀਰਤਾ ਨਾਲ ਧਿਆਨ ਦੇਣ ਲਈ ਮਜ਼ਬੂਰ ਕਰਨਗੇ|
ਇਸ ਮੌਕੇ ਪੰਜਾਬ ਕਾਂਗਰਸ ਦੇ ਮਾਮਲਿਆ ਦੀ ਸਹਿ ਇੰਚਾਰਜ ਭੈਣ ਹਿਨਾ ਕਾਵੜੇ ਨੇ ਵੀ ਬੋਲਦਿਆ ਕਿਹਾ ਕਿ ਉਹ ਵੀ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੇ ਮਜ਼ਦੂਰਾਂ ਦੀਆਂ ਮੁਸਕਲਾਂ ਨੂੰ ਅੱਖੀਂ ਦੇਖਿਆ ਹੈ| ਮਜ਼ਦੂਰਾਂ ਦੀ ਵਰਕਸ ਕਮੇਟੀਆਂ ਵੀ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ| ਭਾਜਪਾ ਦੀਆਂ ਆਪਣੇ ਕਾਰਪੋਰੇਟ ਦੋਸਤਾਂ ਦੇ ਹੱਕ ਵਿੱਚ ਬਣਾਈਆਂ ਨੀਤੀਆਂ ਕਾਰਨ ਮਜ਼ਦੂਰ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ, ਜਿਸਨੂੰ ਬਦਲਣਾ ਲਾਜ਼ਮੀ ਹੈ। ਕਾਂਗਰਸ ਸਰਕਾਰ ਬਣਨ ਤੇ ਮਜ਼ਦੂਰਾਂ ਦੇ ਹੱਕ ਵਿੱਚ ਪਾਲਸੀਆਂ ਬਣਾਈਆਂ ਜਾਣਗੀਆਂ|
ਸੰਜੀਵ ਬਿੱਟੂ ਨੇ ਕਿਹਾ ਕਿ ਪਟਿਆਲਾ ਦੀ ਧਰਤੀ ਤੋਂ ਹਮੇਸ਼ਾਂ ਹੀ ਮਜ਼ਦੂਰਾਂ ਦੇ ਹੱਕਾਂ ਦੀ ਅਵਾਜ਼ ਉਠਾਈ ਗਈ ਹੈ ਅਤੇ 2016 ਵਿੱਚ ਵੀ ਉਹਨਾਂ ਨੇ ਪਟਿਆਲਾ ਵਿੱਚ ਕਾਨਫਰੰਸ ਕਰਵਾ ਕੇ ਮਜ਼ਦੂਰਾਂ ਦੀਆਂ ਕੁੱਝ ਮੰਗਾਂ ਮਨਵਾਈਆਂ ਸਨ| ਕੈਪਟਨ ਅਮਰਿੰਦਰ ਸਿੰਘ ਨੇ ਮਜ਼ਦੂਰਾਂ ਨਾਲ ਕੀਤਾ ਆਪਣਾ ਵਾਅਦਾ ਜਿਸ ਵਿੱਚ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨਾ ਸੀ ਅਤੇ ਮਜ਼ਦੂਰਾਂ ਦੀਆਂ ਵਰਕਸ ਕਮੇਟੀਆਂ ਬਨਾਉਣ ਸੀ ਨਹੀਂ ਕੀਤਾ| ਜਿਸ ਕਰਕੇ ਮਜ਼ਦੂਰਾਂ ਦੇ ਲੱਗਭਗ 40 ਤੋਂ 50 ਹਜ਼ਾਰ ਪਰਿਵਾਰ ਪ੍ਰਵਾਵਿਤ ਹੋਏ ਸਨ| ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੂਰਨ ਭਰੋਸਾ ਦਵਾਇਆ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਦੇ ਤੁਰੰਤ ਬਾਅਦ ਇਹਨਾਂ ਮੰਗਾ ਨੂੰ ਪਹਿਲ ਦੇ ਅਧਾਰ ਉੱਪਰ ਪੂਰਾ ਕੀਤਾ ਜਾਊਗਾ। ਰਾਜਾ ਵੜਿੰਗ ਆਪਣੀ ਕਹਿਣੀ ਅਤੇ ਕਰਨੀ ਦੇ ਬਹੁਤ ਪੱਕੇ ਇਨਸਾਨ ਹਨ ਅਤੇ ਨਾਲ ਹੀ ਉਹਨਾਂ ਨੂੰ ਇਹਨਾਂ ਗਰੀਬ ਮਜ਼ਦੂਰਾਂ ਦੇ ਦੁੱਖ-ਤਕਲੀਫ ਦਾ ਪੂਰਨ ਅਹਿਸਾਸ ਹੈ | ਮਜ਼ਦੂਰਾਂ ਦੀ ਸਿਹਤ ਨੂੰ ਲੈ ਕੇ ਵੀ ਵਿਸ਼ੇਸ਼ ਨੀਤੀ ਬਣਾਈ ਜਾਵੇਗੀ|
ਇਸ ਤਿੰਨ ਦਿਨਾਂ ਸਮਾਗਮ ਦਾ ਆਯੋਜਨ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਦੇਖ-ਰੇਖ ਹੇਠ ਕੀਤਾ ਗਿਆ ਅਤੇ ਅੰਤ ਵਿੱਚ ਟਰੇਡ ਯੂਨੀਅਨ ਦੇ ਜਰਨਲ ਸਕੱਤਰ ਸ਼੍ਰੀ ਤਨਮਯ ਜੇਨਾ ਨੇ ਸੰਜੀਵ ਬਿੱਟੂ ਦਾ ਇਸ ਕਾਨਫਰੰਸ ਨੂੰ ਕਰਵਾਉਣ ਲਈ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ|
ਇਸ ਮੌਕੇ ਨਰਿੰਦਰ ਪਾਲ ਲਾਲੀ ਸਾਬਕਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਅਨੁਜ ਤ੍ਰਿਵੇਦੀ, ਸੋਨੂੰ ਸੰਗਰ, ਗੋਪੀ ਰੰਗੀਲਾ, ਨਰਿੰਦਰ ਪੱਪਾ,ਵਿਵੇਕ ਮਲਹੋਤਰਾ, ਵਿਕਾਸ ਗਿੱਲ, ਪ੍ਰਭਜੋਤ ਸਿੰਘ ਖਾਲਸਾ, ਅਨਮੋਲ ਜਲੋਟਾ, ਰਿਸ਼ਬ ਸ਼ਰਮਾਂ, ਗੌਰਵ ਗੋਇਲ, ਗੌਰਵ ਵਰਮਾਂ, ਨਵਨੀਤ ਗੁਪਤਾ ਮੁੰਨਾ, ਵਿੱਕੀ, ਆਦਿ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਹੋਰ ਕਾਂਗਰਸੀ ਆਗੂ ਤੇ ਅਹੁਦੇਦਾਰ ਆਦਿ ਵੀ ਹਾਜ਼ਿਰ ਸਨ|
