Patiala News: ਜਿਲ੍ਹਾ ਪਟਿਆਲਾ ਵਿੱਚ ਚਲਾਈ ਜਾ ਰਹੀ ਹੈ 100 ਦਿਨਾ ਟੀ.ਬੀ ਜਾਗਰੂਕਤਾ ਕੰਪੇਨ
April 22, 2026 - PatialaPolitics
Patiala News: ਜਿਲ੍ਹਾ ਪਟਿਆਲਾ ਵਿੱਚ ਚਲਾਈ ਜਾ ਰਹੀ ਹੈ 100 ਦਿਨਾ ਟੀ.ਬੀ ਜਾਗਰੂਕਤਾ ਕੰਪੇਨ

ਪਟਿਆਲਾ 22 ਅਪ੍ਰੈਲ ( ) ਜਿਲ੍ਹਾ ਪਟਿਆਲਾ ਵਿੱਚ ਚੱਲ ਰਹੀ 100 ਦਿਨਾ ਟੀ.ਬੀ ਮੁਕਤ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਵੱਲੋਂ ਐਕਟਿਵ ਕੇਸ ਫਾਇਡਿੰਗ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸਮੂਹ ਐਸ.ਡੀ.ਐਚ, ਸੀ.ਐਚ.ਸੀ, ਪੀ.ਐਚ.ਸੀ ਅਤੇ ਏ.ਏ.ਕੇ ਤੇ ਨਿਕਸ਼ੇ ਸ਼ਿਵਰ ਕੈਂਪਾਂ ਨੂੰ ਸਫਲਤਾ ਪੂਰਵਕ ਲਗਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਟੀ.ਬੀ ਦੇ ਮਰੀਜ਼ਾਂ ਦੀ ਸ਼ੁਰੂਆਤੀ ਪਹਿਚਾਣ ਕਰਕੇ ਉਹਨਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਹੈ ਤਾਂ ਜੋ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੈਂਪਾਂ ਦੌਰਾਨ ਮੌਕੇ ਤੇ ਹੀ ਐਕਸ-ਰੇ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਮਰੀਜ਼ਾਂ ਦੀ ਤੁਰੰਤ ਜਾਂਚ ਅਤੇ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਜਿਲ੍ਹਾ ਟੀ.ਬੀ ਨੋਡਲ ਅਫਸਰ ਡਾ.ਗੁਰਪ੍ਰੀਤ ਨਾਗਰਾ ਨੇ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ ਦੇ ਲੱਛਣਾਂ ਜਿਵੇਂ ਲੰਬੇ ਸਮੇਂ ਤੱਕ ਖਾਂਸੀ ਬੁਖਾਰ ਵਜਨ ਦਾ ਘਟਨਾ ਆਦਿ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਜਾਂਚ ਲਈ ਪ੍ਰੇਰਤ ਕੀਤਾ ਗਿਆ। ਇਸ ਦੇ ਨਾਲ ਟੀ.ਬੀ ਦੇ ਫੈਲਣ ਦੇ ਤਰੀਕਿਆਂ ਤੋਂ ਬਚਾਅ ਦੇ ਨਾਲ ਟੀ.ਬੀ ਦੇ ਫੈਲਣ ਤੋਂ ਰੋਕਣ ਦੇ ਉਪਾਅ ਅਤੇ ਪੂਰੇ ਇਲਾਜ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੇ ਲੱਛਣ ਨਜ਼ਰ ਆਉਣ ਤੇ ਬਿਨਾਂ ਕਿਸੇ ਦੇਰੀ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
