Patiala News: ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ‘ਚ ਹੋਰ ਸੁਧਾਰ ਲਈ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਇੰਸਪੈਕਟਰਾਂ ਨਾਲ ਮੀਟਿੰਗ

April 22, 2026 - PatialaPolitics

Patiala News: ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ‘ਚ ਹੋਰ ਸੁਧਾਰ ਲਈ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਇੰਸਪੈਕਟਰਾਂ ਨਾਲ ਮੀਟਿੰਗ

-ਸਵਾਰੀਆਂ ਨੂੰ ਵਧੀਆਂ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਨਵੀਆਂ ਬੱਸਾਂ ਨੂੰ ਬੰਦ ਪਏ ਰੂਟਾਂ ‘ਤੇ ਚਲਾਇਆ- ਹਰਪਾਲ ਜੁਨੇਜਾ

 

-ਕਿਹਾ, ਮਿਸ ਹੁੰਦੇ 44500 ਕਿਲੋਮੀਟਰਾਂ ਚੋਂ 33000 ਕਿਲੋਮੀਟਰ ਨਵੀਆਂ ਬੱਸਾਂ ਚਲਾਉਣ ਨਾਲ ਰੋਜ਼ਾਨਾ ਕਵਰ ਕੀਤੇ

 

ਪਟਿਆਲਾ, 22 ਅਪ੍ਰੈਲ:

 

ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ. ਦੀ ਤਰੱਕੀ ਤੇ ਬੇਹਤਰੀ ਅਤੇ ਆਮ ਜਨਤਾ ਨੂੰ ਵਧੀਆ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਡਿੱਪੂਆ ਦੇ ਡਿਊਟੀ ਇੰਸਪੈਕਟਰਾਂ ਅਤੇ ਟਾਈਮ ਟੇਬਲ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ।

 

ਚੇਅਰਮੈਨ ਐਡਵੋਕੇਟ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਮੀਟਿੰਗ ਦੌਰਾਨ ਪੀ.ਆਰ.ਟੀ.ਸੀ ਦੀ ਬੇਹਤਰੀ ਲਈ ਕਰਮਚਾਰੀਆਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਪ੍ਰਤੀ ਪ੍ਰੇਰਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਹਰੀ ਝੰਡੀ ਦੇ ਕੇ ਹਾਲ ਹੀ ਵਿੱਚ ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਨਵੀਆ ਬੱਸਾਂ ਨੂੰ ਸ਼ਾਮਿਲ ਕੀਤਾ ਗਿਆ, ਜਿਸ ਅਨੁਸਾਰ ਇਹਨਾਂ ਨਵੀਆਂ ਬੱਸਾਂ ਨੂੰ ਬੰਦ ਪਏ ਰੂਟ ਅਤੇ ਸਵਾਰੀਆਂ ਨੂੰ ਵਧੀਆਂ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਵੱਖ-ਵੱਖ ਰੂਟਾਂ ‘ਤੇ ਚਲਾਇਆ ਜਾ ਰਿਹਾ ਹੈ ਤਾਂ ਜੋ ਆਮ ਜਨਤਾ ਨੂੰ ਬਿਹਤਰ ਬੱਸ ਸਰਵਿਸ ਮੁਹੱਈਆ ਕਰਵਾਈ ਜਾ ਸਕੇ।

 

ਉਨ੍ਹਾਂ ਕਿਹਾ ਕਿ ਪਹਿਲਾਂ ਬੱਸਾਂ ਦੀ ਘਾਟ ਕਾਰਨ ਪੀ.ਆਰ.ਟੀ.ਸੀ ਦੇ ਰੋਜ਼ਾਨਾ 44500 ਕਿਲੋਮੀਟਰ ਮਿਸ ਹੁੰਦੇ ਸਨ। ਹੁਣ ਇਹਨਾਂ ਨਵੀਆ ਬੱਸਾਂ ਦੇ ਆਉਣ ਨਾਲ ਮਿਸ ਹੁੰਦੇ ਕਿਲੋਮੀਟਰਾਂ ਵਿਚੋਂ 33000 ਕਿਲੋਮੀਟਰ ਰੋਜ਼ਾਨਾ ਕਵਰ ਕੀਤੇ ਜਾ ਰਹੇ ਹਨ ਅਤੇ ਬਾਕੀ ਦੇ ਮਿਸ ਕਿਲੋਮੀਟਰ ਵੀ ਬੰਦ ਪਏ ਰੂਟ ਚਲਾਕੇ ਕਵਰ ਕਰਵਾ ਦਿੱਤੇ ਜਾਣਗੇ।

 

ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਹਨਾਂ ਨਵੀਆਂ ਬੱਸਾਂ ਸ਼ਾਮਿਲ ਹੋਣ ਨਾਲ ਪੀ.ਆਰ.ਟੀ.ਸੀ ਪਹਿਲਾਂ ਤੋਂ ਜਿਆਦਾ ਕਿਲੋਮੀਟਰ ਰੋਜ਼ਾਨਾ ਤੈਅ ਕਰ ਰਹੀ ਹੈ ਅਤੇ ਪੀ.ਆਰ.ਟੀ.ਸੀ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਇਸ ਮੌਕੇ ‘ਤੇ ਪੀ.ਆਰ.ਟੀ.ਸੀ. ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਜਨਰਲ ਮੈਨੇਜਰ (ਓਪਰੇਸ਼ਨ) ਅਮਨਵੀਰ ਸਿੰਘ ਟਿਵਾਣਾ ਅਤੇ ਪੀ.ਆਰ.ਟੀ.ਸੀ. ਦੇ ਡਿਪੂਆ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।