Soon Patiala to get Heritage Street

September 14, 2020 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦੀ ਮੈਂਬਰ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੀ ਯੋਗ ਅਗਵਾਈ ਵਿੱਚ 250 ਸਾਲ ਪੁਰਾਣੇ ਪਟਿਆਲਾ ਸ਼ਹਿਰ ਨੂੰ 40.93 ਕਰੋੜ ਨਾਲ ਤਿਆਰ ਹੋਣ ਵਾਲੀ ਦੋ ਕਿਲੋਮੀਟਰ ਲੰਬੀ ਹੈਰੀਟੇਜ ਸਟ੍ਰੀਟ ਮਿਲਣ ਜਾ ਰਹੀ ਹੈ। ਸ਼ਹਿਰ ਦੇ ਇਸ ਵੱਡੇ ਪ੍ਰੋਜੈਕਟ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਵਿਖੇ ਡੀਸੀ ਕੁਮਾਰ ਅਮਿਤ, ਨਿਗਮ ਕਮਿਸ਼ਨਰ ਪੂਨਮਦੀਪ ਕੌਰ ਸਮੇਤ ਵਖਰੇ-ਵਖਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਅਹਿਮ ਬੈਠਕ ਕੀਤੀ।

ਮੇਅਰ ਦਾ ਕਹਿਣਾ ਹੈ ਕਿ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਤੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਨੂੰ ਆਰਥਿਕ ਤੌਰ ‘ਤੇ ਮਜਬੂਤ ਬਣਾਇਆ ਜਾ ਸਕੇਗਾ ਤੇ ਨਾਲ ਹੀ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਣਗੇ। ਸਮਾਨੀਆ ਗੇਟ ਤੋਂ ਸ਼ੁਰੂ ਹੋ ਕੇ ਸ਼ਾਹੀ ਸਮਾਧਾਂ ਤੋਂ ਹੁੰਦੇ ਹੋਏ ਦਾਲ ਦਲੀਆ ਚੌਕ, ਗੁੜ ਮੰਡੀ, ਬਰਤਨ ਬਜਾਰ, ਕਿਲਾ ਚੌਕ, ਚੂੜੀਆਂ ਵਾਲਾ ਬਜਾਰ, ਪੁਰਾਣੀ ਕੋਤਵਾਲੀ ਚੌਕ, ਸਦਰ ਬਜਾਰ ਅਤੇ ਏ ਟੈਂਕ ਤੱਕ ਹੈਰੀਟੇਜ ਸਟਰੀਟ ਨੂੰ 18 ਮਹੀਨੇ ਵਿੱਚ ਤਿਆਰ ਕੀਤਾ ਜਾਵੇਗਾ।