Patiala News: ਸੀ.ਐਚ.ਸੀ ਤ੍ਰਿਪੜੀ ਵਿਖੇ ਮਨਾਇਆ ਗਿਆ ਆਸ਼ਾ ਵਰਕਰ ਦਿਵਸ
April 27, 2026 - PatialaPolitics
Patiala News: ਸੀ.ਐਚ.ਸੀ ਤ੍ਰਿਪੜੀ ਵਿਖੇ ਮਨਾਇਆ ਗਿਆ ਆਸ਼ਾ ਵਰਕਰ ਦਿਵਸ

ਪਟਿਆਲਾ 27 ਅਪ੍ਰੈਲ ( ) ਡਾਈਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਡਾ.ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸੀ.ਐਚ.ਸੀ ਤ੍ਰਿਪੜੀ ਵਿਖੇ ਆਸ਼ਾ ਵਰਕਰ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਆਸ਼ਾ ਵਰਕਰਾਂ ਦਾ ਸਮਾਜ ਪ੍ਰਤੀ ਯੋਗਦਾਨ ਅਤਿਅੰਤ ਸ਼ਲਾਘਾਯੋਗ ਹੈ, ਇਹਨਾਂ ਦੀ ਮਿਹਨਤ ਸਦਕਾ ਹੀ ਜਨੇਪਾਦਰ ਵਿੱਚ ਕਮੀ ਆਈ ਹੈ, ਟੀਕਾਕਰਨ ਵਿੱਚ ਵਾਧਾ ਹੋਇਆ ਹੈ ਅਤੇ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਨੇ ਮਹੱਤਵਪੂਰਨ ਉਪਰਾਲਾ ਕਰਕੇ ਆਸ਼ਾ ਨੂੰ ਸਨਮਾਨ ਦੇਣ ਲਈ ਅਤੇ ਇਹਨਾਂ ਦੇ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ 27 ਅਪ੍ਰੈਲ ਦੇ ਦਿਨ ਨੂੰ ਆਸ਼ਾ ਵਰਕਰ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਸੀਨੀਅਰ ਮੈਡੀਕਲ ਅਫਸਰ ਡਾ.ਪ੍ਰਨੀਤ ਕੌਰ ਨੇ ਕਿਹਾ ਕਿ ਆਸ਼ਾ ਵਰਕ ਮਾਨਤਾ ਪ੍ਰਾਪਤ ਸਮਾਜਿਕ ਕਾਰਕੁਨ ਹਨ ਜੋ ਕਿ ਪੈਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਆਸ਼ਾ ਵਰਕਰਾਂ ਨੂੰ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਜੋ ਕਿ ਸਮਾਜ ਨੂੰ ਸਿਹਤਮੰਦ ਬਨਾਉਣ ਲਈ ਦਿਨ ਰਾਤ ਮਿਹਨਤ ਕਰਦੀਆਂ ਹਨ। ਆਸ਼ਾ ਵਰਕਰ ਜਨੇਪਾ ਸਿਹਤ, ਬਾਲ ਸਿਹਤ, ਬਿਮਾਰੀਆਂ ਦੀ ਰੋਕਥਾਮ, ਪਰਿਵਾਰ ਨਿਯੋਜਨ ਅਤੇ ਸੈਨੀਟੇਸ਼ਨ ਵਿੱਚ ਅਹਿਮ ਭੂਮਿਕਾਂ ਨਿਭਾਉਂਦੀਆ ਹਨ। ਆਸ਼ਾ ਵਰਕਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਅਤੇ ਹੋਰ ਸਿਹਤ ਸੇਵਾਵਾਂ ਨੂੰ ਤੇਜ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਵਧੀਆ ਕਾਰਗੁਜਾਰੀ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ, ਐਮ.ਓ ਡਾ.ਰਾਜਨੀਤ ਕੌਰ, ਡੀ.ਪੀ.ਐਮ ਰਿਤਿਕਾ, ਡੀ.ਸੀ.ਐਮ ਹੇਮਾ, ਬੀ.ਈ.ਈ ਸ਼ਾਯਾਨ, ਐਲ.ਐਚ.ਵੀ ਪ੍ਰਦੀਪ ਕੌਰ, ਏ.ਐਨ.ਐਮ ਸੁਖਵੀਰ ਕੌਰ ਅਤੇ ਤ੍ਰਿਪੜੀ ਬਲਾਕ ਦੇ ਸਮੂਹ ਆਸ਼ਾ ਵਰਕਰ ਅਤੇ ਫੇਸਿਲੀਟੇਟਰ ਮੌਜੂਦ ਸਨ।
