Patiala News: ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

Patiala News: ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

ਪਟਿਆਲਾ 11 ਮਈ ( ) ਸਿਵਲ ਸਿਰਜਨ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਟਿਆਲਾ ਦੀ ਸਮੂਹ ਸਰਕਾਰੀ ਸਿਹਤ ਸੰਸਤਾਵਾਂ ਵਿਖੇ 4 ਮਈ ਤੋਂ 10 ਮਈ ਤੱਕ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਉਦੇਸ਼ ਸਟਾਫ਼ ਅਤੇ ਆਮ ਲੋਕਾਂ ਵਿੱਚ ਅੱਗ ਲੱਗਨ ਸਮੇਂ ਆਪਣੀ ਅਤੇ ਹੋਰਨਾ ਦੀ ਜਾਨ ਬਚਾਉਣਾ ਮੰਤਵ ਸੀ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਸਬੰਧੀ ਜਾਣੂ ਹੋ ਸਕਨ। ਇਸ ਜਾਗਰੂਕਤਾ ਹਫਤੇ ਦੌਰਾਨ ਫਾਇਰ ਡ੍ਰਿੱਲ, ਅੱਗ ਬੁਝਾਉਣ ਵਾਲੇ ਉਪਕਰਨਾਂ ਦਾ ਪ੍ਰਦਰਸ਼ਨ, ਫਾਇਰ ਸੁਰੱਖਿਆ ਨਿਯਮਾਂ ਬਾਰੇ ਵਰਕਸ਼ਾਪ ਅਤੇ ਜਾਗਰੂਕਤਾ ਮੁਹਿੰਮਾਂ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ।

 

ਦੱਸਣਯੋਗ ਹੈ ਕਿ ਅੱਗ ਬਾਲਣ, ਆਕਸੀਜਨ ਅਤੇ ਗਰਮੀ ਨਾਲ ਪੈਦਾ ਹੁੰਦੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਕਿਸੇ ਇੱਕ ਚੀਜ਼ ਨੂੰ ਹਟਾਉਣਾ ਬਹੁਤ ਜਰੂਰੀ ਹੈ। ਵੱਖ-ਵੱਖ ਕਿਸਮ ਦੀ ਅੱਗ ਨੂੰ ਬੁਝਾਉਣ ਲਈ ਵੱਖ-ਵੱਖ ਤਰੀਕੇ ਵਰਤਨ ਦੀ ਲੋੜ ਹੁੰਦੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਵਿਅਕਤੀ ਵੱਲੋਂ ਵਰਤੀ ਜਾਣ ਵਾਲੀ ਅਣਗਹਿਲੀ ਜਿਵੇਂ ਬਿਸਤਰੇ ਵਿੱਚ ਬੀੜੀ ਸਿਗਰੇਟ ਪੀਣਾ, ਬਿਜਲੀ ਦੀਆਂ ਤਾਰਾਂ ਜਾ ਜ਼ੋੜ੍ਹ ਨੰਗੇ ਹੋਣਾ, ਗੈਸ ਸਿਲੰਡਰ ਦੀ ਪਾਈਪ ਦਾ ਲੀਕ ਹੋਣਾ, ਮੋਮਬੱਤੀ ਦਾ ਬਲਦੇ ਰਹਿਣਾ ਆਦਿ ਹੁੰਦੀਆਂ ਹਨ, ਜਿੰਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ੍ਹ ਹੁੰਦੀ ਹੈ। ਅੱਗ ਨੂੰ ਰੇਤ, ਪਾਣੀ ਜਾਂ ਅੱਗ ਬੁਝਾਊ ਸਿਲੰਡਰਾਂ ਨਾਲ ਬੁਝਾਇਆ ਜਾਵੇ ਅਤੇ ਪੈਟਰੋਲ, ਬਿਜਲੀ, ਤੇਲ, ਗਰੀਸ ਅਤੇ ਐਲ.ਪੀ.ਜੀ ਦੀ ਅੱਗ ਤੇ ਪਾਣੀ ਨਾ ਪਾਇਆ ਜਾਵੇ। ਅੱਗ ਲੱਗਣ ਤੇ ਜਿਲ੍ਹਾ ਫਾਇਰ ਬ੍ਰਿਗੇਡ ਦੇ ਫੋਨ ਨੰਬਰ 101 ਤੇ ਸੰਪਰਕ ਕੀਤਾ ਜਾਵੇ ਅਤੇ ਨਾਲ ਹੀ ਆਪਣਾ ਪੂਰਾ ਪਤਾ ਤੇ ਨਾਮ, ਟੈਲੀਫੋਨ ਨੰਬਰ ਦੱਸਿਆ ਜਾਵੇ।