Patiala News: ਵਾਤਾਵਰਨ ਸੰਭਾਲਣ ਲਈ ਹੰਭਲਾ ਮਾਰਨ ਦੀ ਲੋੜ,ਪੋਦਿਆ ਤੋ ਬਗੈਰ ਮਨੁੱਖੀ ਜੀਵਨ ਅਧੂਰਾ -ਮੇਅਰ ਕੁੰਦਨ ਗੋਗੀਆ – ਵਾਤਾਵਰਣ ਪ੍ਰੇਮੀਆਂ ਨੇ ਮਿਲ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
– ਵਾਤਾਵਰਣ ਪ੍ਰੇਮੀਆਂ ਨੇ ਮਿਲ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸ਼ਹਿਰ ਦੇ ਪ੍ਰਮੁੱਖ ਨਹਿਰੂ ਪਾਰਕ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋ ਸਿਹਤ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ‘ ਵਿਸ਼ਵ ਵਾਤਾਵਰਨ ਦਿਵਸ ਦਾ ਉਪਕਾਰ ਸਿੰਘ,ਪ੍ਰਧਾਨ, ਗਿਆਨ ਜਯੋਤੀ ਐਜੂਕੇਸ਼ਨ ਸੌਸਾਇਟੀ ਅਤੇ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਵਿੱਚ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸ਼ਾਹੀ ਸਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਜੀ ਸਨ, ਪ੍ਰਧਾਨਗੀ ਡਾ ਕੁਸ਼ਲਦੀਪ ਗਿਲ ਜਿੱਲਾ ਟੀਕਾਕਰਨ ਅਫ਼ਸਰ ਪਟਿਆਲਾ ਅਤੇ ਵਿਸੇਸ਼ ਮਹਿਮਾਨ ਡਾ ਸੁਮੀਤ ਸਿੰਘ ਜਿਲਾ ਐਪੀਡੀਮੋਲੋਜਿਸਟ ਦਫ਼ਤਰ ਸਿਵਲ ਸਰਜਨ ਪਟਿਆਲਾ ਸਨ।
ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਵੱਲੋ ਕੀਤੇ ਸਾਝੇ ਯਤਨਾ ਵਿੱਚ ਪਟਿਆਲਾ ਸ਼ਹਿਰ ਦੇ ਪ੍ਰਮੁੱਖ ਵਾਤਾਵਰਨ ਪ੍ਰੇਮੀਆ ਅਤੇ ਸਮਾਜਿਕ ਸੰਸਥਾਵਾ ਨੂੰ ਇੱਕ ਮੰਚ ਤੇ ਇਕੱਤਰ ਕੀਤਾ ਇਸ ਮੌਕੇ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਵ ਦੇ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਕੀਤੀਆ ਗਈਆ ਅਤੇ ਸ਼ਹਿਰੀਆਂ ਨੇ ਪਟਿਆਲਾ ਵਿੱਚ ਵਾਤਾਵਰਨ ਦੇ ਪੱਖ ਤੋਂ ਸਵਾਰਨ ਲਈ ਹੋਰ ਸੁਝਾਅ ਦਿਤੇ। ਸਿਹਤ ਵਿਭਾਗ ਪਟਿਆਲਾ ਵੱਲੋ ਡਾ ਸੁਮੀਤ ਸਿੰਘ ਨੇ ਦੱਸਿਆ ਕਿ ਅੱਗੇ ਵੀ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਪਟਿਆਲਾ ਸ਼ਹਿਰ ਵਿੱਚੋ ਸਭ ਤੋ ਵਧੀਆ ਸਾਂਭ-ਸੰਭਾਲ ਪਾਰਕ ਅਤੇ ਕਲੋਨੀਆਂ ਦੀ ਹਰਿਆਲੀ ਦੇ ਅਧਾਰ ਤੇ ਵਧੀਆ ਕਾਲੋਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ‘ਤੇ ਮੇਅਰ ਪਟਿਆਲਾ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਬਾਗਾਂ ਦੇ ਵਿਰਾਸਤੀ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋ ਵੱਧ ਪੌਦੇ/ ਦਰੱਖਤ ਲਗਾਏ ਜਾਣ ਤੇ ਲੱਗੇ ਦਰੱਖਤਾ ਦੀ ਸਾਂਭ-ਸੰਭਾਲ ਵੀ ਕਰਨ। ਸਾਨੂੰ ਵਾਤਾਵਰਨ ਸੰਭਾਲਣ ਲਈ ਰੱਲ ਕੇ ਹੰਭਲਾ ਮਾਰਨ ਦੀ ਲੋੜ ਹੈ। ਪੌਦਿਆਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ ਹੈ। ਡਾ ਸੁਮੀਤ ਨੇ ਇਸ ਸਾਲ ਦੇ ਥੀਮ ਕੁਦਰਤ ਤੋਂ ਸੇਧ ਲੈ ਕੇ ਕੁਦਰਤ ਦੀ ਸੰਭਾਲ ਦੇ ਗੱਲ ਕਰਦਿਆਂ ਹੋਇਆਂ ਸ਼ਹਿਰ ਵਿੱਚ ਬਰਸਾਤੀ ਪਾਣੀ ਨੂੰ ਨਾਲੇ ਵਿਚ ਜਾਣ ਦੀ ਬਜਾਏ ਉਸਦੀ ਸੰਭਾਲ ਕਰ ਸਕਣ ਤੇ ਧਿਆਨ ਦਿਵਾਇਆ। ਡਾ ਗਿਲ ਨੇ ਕਿਹਾ ਪੇੜ ਪੋਦੇ ਆਕਸੀਜਨ ਪੈਦਾ ਕਰਦੇ ਹਨ, ਜੋ ਮਨੁੱਖੀ ਸ਼ਾਹ ਲਈ ਜਰੂਰੀ ਹਨ। ਇਸ ਤੇ ਪਹਿਲਾ ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਆਏ ਮਹਿਮਾਨਾ ਨੂੰ ਜੀ ਆਇਆ ਨੂੰ ਕਿਹਾ ਤੇ ਸੁਸਾਇਟੀ ਦੇ ਕੰਮਾ ਬਾਰੇ ਚਾਨਣਾ ਪਾਇਆ ਤੇ ਦੱਸਿਆ ਕੀ ਵਾਤਾਵਰਨ ਦਿਵਸ ਨੂੰ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ।ਇਸ ਦਿਨ ਦੀ ਸੁਰੂਆਤ ਸਯੁੰਕਤ ਰਾਸ਼ਟਰ ਵੱਲੋ 1972 ਵਿੱਚ ਕੀਤੀ ਗਈ ਸੀ ਇਸ ਦਾ ਪਹਿਲਾ ਸਰਕਾਰੀ ਵਾਤਾਵਰਨ ਸਮਰੋਹ 5 ਜੂਨ 1973 ਨੂੰ ਮਨਾਇਆ ਗਿਆ।
” ਸਾਡਾ ਸੰਦੇਸ਼ ਸਾਫ-ਸੁਥਰਾ ਵਾਤਾਵਰਨ ਸਿਹਤ ਮੰਦ ਜੀਵਨ ਦੀ ਨੀਂਹ ਹੈ,ਆਓ ਰੁੱਖ ਲਗਾਈਏ ਅਤੇ ਧਰਤੀ ਨੂੰ ਹਰਾ -ਭਰਾ ਬਣਾਈਏ ” ਡਾ ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ (ਸੇਵਾਮੁਕਤ) ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋ ਸਟੇਜ ਸੰਚਾਲਨ ਦਾ ਕਾਰਜ ਨਿਭਾਇਆ ਗਿਆ। ਇਸ ਮੋਕੇ ਤੇ ਪ੍ਰਸਿੱਧ ਕਵਿੱਤਰੀ ਆਸ਼ਾ ਸ਼ਰਮਾ,ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਅੰਗਰੇਜ ਸਿੰਘ ਵਿਰਕ,ਸੰਤ ਰਾਮ ਬਾਂਗਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹਾਜਰ ਰਹੇ। ਇਸ ਮੋਕੇ ਤੇ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਵਧੀਆ ਕਾਰਜ ਕਰ ਰਹੀਆ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਏਕਮਜੋਤ ਕੋਰ ਸਟੇਟ ਐਵਾਰਡੀ, ਹਰਨਿਆਜ ਬੀਰ ਸਿੰਘ ਫੂਲਕਾ (ਵਾਤਾਵਰਨ ਪ੍ਰੇਮੀ) ਕਾਰਪੋਰੇਸ਼ਨ ਦੇ ਬਲਜਿੰਦਰ ਪੁਰੀ ਜੇਈ ਅਤੇ ਪਾਰਕ ਦੇ ਸਾਂਭ-ਸੰਭਾਲ ਕਰਨ ਵਾਲੇ ਕਰਮਚਾਰੀ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਸ਼ਾਇਰ ਵਜਿੰਦਰ ਠਾਕੁਰ ਨੇ ਆਪਣੀ ਕਵਿਤਾ ਰਾਹੀ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੋਕੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਤੋ ਸੁਖਜਿੰਦਰ ਸਿੰਘ ਬਾਜਵਾ,ਜਸਪਾਲ ਸਿੰਘ, ਜਸਵੰਤ ਸਿੰਘ ਐਸ ਆਈ ਤੇ ਸਾਂਝ ਕੇਂਦਰ ਦੀ ਸਮੁੱਚੀ ਟੀਮ ਵਲੋ ਸਿਰਕਤ ਕੀਤੀ।ਇਸ ਮੋਕੇ ਆਏ ਪਤਵੰਤਿਆਂ ਵਿੱਚ ਸਾਮਿਲ ਬਲਵਿੰਦਰ ਕੌਰ ਸੰਧੂ ਜਨਰਲ ਸਕੱਤਰ, ਗੁਰਪ੍ਰੀਤ ਕੌਰ ਕਾਲੇਕਾ,ਰਾਣਾ ਸਿੱਧੂ ਸਮੂੰਹ ਪਰਿਵਾਰ, ਜਰਨੈਲ ਸਿੰਘ ਧਾਲੀਵਾਲ, ਸਤਵੀਰ ਧਾਲੀਵਾਲ, ਪਵਨ ਗੋਇਲ, ਮੀਨਾ ਸਰਮਾ ਸਾਬਕਾ ਐਮ ਸੀ ਮੋਹਨ ਖੰਨਾ,ਚਰਨਪਾਲ ਸਿੰਘ ਗੁਰਵਿੰਦਰ ਪਾਲ ਸੰਧੂ ਲੱਖਾ, ਦੇਵ ਰਾਜ,ਬੇਦੀ,ਸੰਟੀ ਦੀਪਕ ਕਪੂਰ, ਸ਼ਾਇਰ ਟੋਨੀ ਪਰਮਜੀਤ ਸਿੰਘ, ਨਰਿੰਦਰ ਸਰਮਾ ਅਖੀਰ ਵਿੱਚ ਮਨਜੀਤ ਕੋਰ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।
