Patiala News:ਪੇਟ ਦੇ ਕੀੜਿਆਂ ਤੋ ਮੁਕਤੀ ਲਈ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀ ਗੋਲੀ।
Patiala News:ਪੇਟ ਦੇ ਕੀੜਿਆਂ ਤੋ ਮੁਕਤੀ ਲਈ ਬੱਚਿਆਂ ਨੂੰ ਖੁਆਈਆਂ ਅਲਬੈਂਡਾਜੋਲ ਦੀ ਗੋਲੀ।

5 ਲੱਖ 30 ਹਜਾਰ 278 ਬੱਚਿਆਂ ਨੂੰ ਖੁਆਈ ਅਲਬੈਂਡਾਜੋਲ ਦੀ ਗੋਲੀ
ਰਹਿੰਦੇ ਬੱਚਿਆਂ ਨੂੰ 17 ਅਗਸਤ ਨੂੰ ਮੋਪ ਅਪ ਰਾਉਂਡ ਤੇਂ ਖੁਆਈ ਜਾਵੇਗੀ ਗੋਲੀ: ਸਿਵਲ ਸਰਜਨ
ਜਿਲ੍ਹਾ ਸਿਹਤ ਵਿਭਾਗ ਵੱਲੋ ਜਿਲ੍ਹੇ ਦੇ ਸਮੂਹ ਸਕੁਲਾਂ , ਕਾਲਜਾ ਅਤੇ ਆਗਣਵਾੜੀ ਸੈਂਟਰਾ ਵਿਚ ਰਾਸ਼ਟਰੀ ਡੀ ਵਾਰਮਿੰਗ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਵੱਜੋ ਸਰਕਾਰੀ ਕੰਨਿਆਂ ਸੀਨੀਅਰ ਸਕੈਡੰਰੀ ਸਕੂਲ ਪੁਰਾਣੀ ਪੁਲਿਸ ਲਾਈਨ ਸੈਂਟਰ ਵਿੱਚ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਦੀ ਗੋਲੀ ਆਪਣੇ ਸਾਹਮਣੇ ਖੁਆ ਕੇ ਕੀਤੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਚੰਗੀ ਸਿੱਖਿਆ ਦੀ ਪ੍ਰਾਪਤੀ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਣ ਰੋਜਾਨਾਂ ਦੀ ਖੁਰਾਕ ਦੇ ਘਟਣ ਕਾਰਣ ਸਰੀਰਕ ਕਮਜੋਰੀ, ਪੜਾਈ ਵਿਚ ਜੀਅ ਨਾ ਲਗਣਾ, ਖੂਨ ਦੀ ਕਮੀ ਦੇ ਨਾਲ-ਨਾਲ ਬੱਚਿਆਂ ਵਿੱਚ ਚਿੜ ਚਿੜਾਪਣ ਦੇਖਣ ਵਿਚ ਆਉਂਦਾ ਹੈ। ਪਰ ਹੁਣ ਐਲਬੈਨਡਾਜੋਲ ਦੀ ਖੁਰਾਕ ਨਾਲ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਤੋਂ ਇਲਾਵਾ ਖੂਨ ਦੀ ਕਮੀ ਤੋ ਛੁੱਟਕਾਰਾ ਮਿਲੇਗਾ। ਉਹਨਾਂ ਦੱਸਿਆ ਕਿ ਅੱਜ ਸੂਬੇ ਭਰ ਦੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾ,ਕੋਚਿੰਗ ਸੈਂਟਰ ਅਤੇ ਆਂਗਣਵਾੜੀ ਸੈਟਰਾਂ ਵਿੱਚ ਦਰਜ, ਕਿਸੇ ਕਾਰਨ ਪੜਾਈ ਛੱਡ ਚੁੱਕੇ 1 ਤੋਂ 19 ਸਾਲ ਤੱਕ ਦੇ 5 ਲੱਖ 30 ਹਜਾਰ 278 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਅਲਬੈਂਡਾਜੋਲ ਦੀ ਖੁਰਾਕ ਦਿਤੀ ਗਈ ਅਤੇ ਬਾਕੀ ਰਹਿੰਦੇ ਬੱਚੇ ਜਿਹੜੇ ਕਿਸੇ ਕਾਰਣ ਅੱਜ ਇਹ ਗੋਲੀ ਖਾਣ ਤੋ ਵਾਂਝੇ ਰਹਿ ਗਏ ਹਨ ਉਹਨਾਂ ਨੂੰ 17 ਅਗਸਤ ਨੂੰ ਮੋਪ ਅਪ ਰਾਉਂਡ ਵਾਲੇ ਦਿਨ ਇਹ ਗੋਲੀ ਖੁਆਈ ਜਾਵੇਗੀ। ਉਹਨਾਂ ਕਿਹਾ ਕਿ ਇਸ ਵਾਰ ਜਿਲੇ ਦੇ 5 ਲੱਖ 70 ਹਜਾਰ ਦੇ ਕਰੀਬ 1ਤੌਂ 19 ਸਾਲ ਤੱਕ ਦੇ ਬੱਚਿਆਂ ਨੂੰ ਇਹ ਗੋਲੀ ਖੁਆਉਣ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਪੇਟ ਵਿਚ ਕੀੜ੍ਹੇ ਪੈਦਾ ਹੋਣ ਦੇ ਕਾਰਣਾਂ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਛੋਟੇ ਬੱਚਿਆਂ ਦੇ ਮਿੱਟੀ ਖਾਣਾ, ਖਾਣਾ ਖਾਣ ਤੋ ਪਹਿਲਾਂ ਹੱਥਾਂ ਦੀ ਸਫਾਈ ਨਾ ਕਰਨਾਂ, ਖੁੱਲੀਆਂ ਥਾਂਵਾ ਤੇ ਲੈਟਰੀਨ ਜਾਣਾ, ਨੰਗੇ ਪੈਰੀਂ ਤੁਰਨਾ, ਖਾਣ ਵਾਲੀਆਂ ਚੀਜਾਂ ਦਾ ਸਾਫ ਸੁਥਰਾ ਨਾ ਹੋਣਾ ਆਦਿ ਹਨ, ਜਿਨ੍ਹਾਂ ਰਾਹੀ ਕੀੜ੍ਹੇ ਸਾਡੇ ਸ਼ਰੀਰ ਅੰਦਰ ਦਾਖਲ ਹੋ ਜਾਂਦੇ ਹਨ। ਉਨ੍ਹਾਂ ਬੱਚਿਆਂ ਨੂੰ ਬਾਜਾਰ ਵਿਚ ਵਿਕਦੇ ਫਾਸਟ ਫੂਡ ਖਾਣ ਤੋ ਵੀ ਗੁਰੇਜ ਕਰਨ। ਇਸ ਮੋਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਵੱਲੋ ਸਾਰੇ ਸਿਹਤ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਤੇਂ ਬੱਚਿਆਂ ਨੁੰ ਵੱਡਮੁਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਉਹਨਾਂ ਬੱਚਿਆਂ ਨੂੰ ਇਹ ਗੋਲੀ ਜਰੂਰ ਖਾਣ ਅਤੇ ਨਿਜੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਲਈ ਕਿਹਾ। ਇਸ ਮੋਕੇ ਸਕੂਲ ਜਿਲਾ ਟੀਕਾਕਰਣ ਅਫਸਰ ਡਾ.ਕੁਸ਼ਲਦੀਪ ਗਿੱਲ, ਸੀਨੀਅਰ ਮੈਡੀਕਲ ਅਫਸਰ ਡਾ.ਲਵਕੇਸ਼ ਕੁਮਾਰ, ਡਾ.ਜਤਿੰਦਰ ਕੌਰ, ਮਾਸ ਮੀਡੀਆ ਦੀ ਟੀਮ, ਆਰ.ਬੀ.ਐਸ.ਕੇ ਦਾ ਸਟਾਫ ਅਤੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
