Patiala Covid report 5 November
November 5, 2020 - PatialaPolitics
ਜਿਲੇ ਵਿੱਚ 37 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਹੋਏ ਠੀਕ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ
ਪਟਿਆਲਾ 5 ਨਵੰਬਰ ( ) ਜਿਲੇ ਵਿਚ 37 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1075 ਦੇ ਕਰੀਬ ਰਿਪੋਰਟਾਂ ਵਿਚੋਂ 37 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,962 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 39 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12294 ਹੋ ਗਈ ਹੈ।ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 382 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 286 ਹੈ।ਉਹਨਾਂ ਦੱਸਿਆਂ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 37 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 20, ਸਮਾਣਾ ਤੋਂ 06, ਨਾਬਾ ਤੋਂ 03, ਰਾਜਪੁਰਾ ਤੋਂ 01, ਬਲਾਕ ਹਰਪਾਲਪੁਰ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 06 ਕੇਸ ਰਿਪੋਰਟ ਹੋਏ ਹਨ।ਜੋ ਜਿਹਨਾਂ ਵਿਚੋਂ 10 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਅਤੇ 27 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਅਰਬਨ ਅਸਟੇਟ ਫੇਜ 2, ਪੰਜਾਬੀ ਬਾਗ, ਨਿਉ ਆਫੀਸਰ ਕਲੋਨੀ, ਪ੍ਰਤਾਪ ਨਗਰ, ਘੁੰਮਣ ਨਗਰ, ਸਰਹੰਦ ਰੋਡ, ਪ੍ਰਤਾਪ ਨਗਰ, ਅਮਨ ਨਗਰ, ਦੇਸੀ ਮਹਿਮਾਨਦਾਰੀ, ਮਜੀਠੀਆਂ ਐਨਕਲੇਵ, ਗੁਰੂ ਅਰਜੁਨ ਦੇਵ ਕਲੋਨੀ, ਭਾਦਸੌਂ ਰੋਡ, ਨਿਉ ਕਰਤਾਰ ਕਲੋਨੀ, ਸਮਾਣਾ ਦੇ ਵੜੈਚਾ ਪੱਤੀ, ਨੇੜੇ ਅਗਰਵਾਲ ਨਰਸਿੰਗ ਹੋਮ, ਨਾਭਾ ਕਲੋਨੀ, ਨਾਭਾ ਦੇ ਬੈਂਕ ਸਟਰੀਟ, ਅਜੀਤ ਨਗਰ ਅਤੇ ਰਾਜਪੁਰਾ ਤੋਂ ਰਾਜਪੁਰਾ ਟਾਉਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ /ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਲੋਕਾਂ ਨੰ ਮੁੜ ਅਪੀਲ ਕਿ ਉਹ ਵਲੰਟੀਅਰ ਤੋਂਰ ਤੇਂ ਅੱਗੇ ਆਕੇ ਕੋਵਿਡ ਸੈਂਪਲਿੰਗ ਕਰਵਾਉਣ।ਉਹਨਾਂ ਕਿਹਾ ਕਿ ਤਿਓਹਾਰਾਂ ਦੇ ਮੋਸਮ ਨੂੰ ਮੁੱਖ ਰੱਕਦੇ ਹੋਏ ਭੀੜ ਵਾਲੀਆਂ ਥਾਂਵਾ ਤੇਂ ਜਾਣ ਤੋਂ ਗੁਰੇਜ ਕੀਤਾ ਜਾਵੇ ਅਤੇ ਜਿਆਦਾ ਜਰੂਰੀ ਹੋਣ ਤੇਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ।ਕੋਵਿਡ ਤੋਂ ਬਚਾਅ ਲਈ ਕੋਵਿਡ ਗਾਈਡ ਲਾਈਨ ਮਾਸਕ ਪਾ ਕੇ ਰੱਖਣਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ, ਸਮਾਜਕ ਦੂਰੀ ਬਣਾ ਕੇ ਰੱਖਣਾ ਆਦਿ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ।
ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1500 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,01,709 ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,962 ਕੋਵਿਡ ਪੋਜਟਿਵ, 1,86,942 ਨੇਗੇਟਿਵ ਅਤੇ ਲੱਗਭਗ 1405 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।