Patiala covid case report 26 November
November 26, 2020 - PatialaPolitics
ਜਿਲੇ ਵਿੱਚ 53 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਦੋ ਕੋਵਿਡ ਪੋਜਟਿਵ ਮਰੀਜ਼ਾਂ ਦੀ ਹੋਈ ਮੌਤ
ਪਟਿਆਲਾ, 26 ਨਵੰਬਰ ( ) ਜਿਲੇ ਵਿੱਚ 53 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 2340 ਦੇ ਕਰੀਬ ਰਿਪੋਰਟਾਂ ਵਿਚੋਂ 53 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14332 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 53 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13347 ਹੋ ਗਈ ਹੈ। ਅੱਜ ਜਿਲੇ ਵਿੱਚ ਦੋ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 421 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 564 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 53 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 34, ਨਾਭਾ ਤੋਂ 01, ਰਾਜਪੁਰਾ ਤੋਂ 03, ਸਮਾਣਾ ਤੋਂ 01, ਬਲਾਕ ਭਾਦਸੋਂ ਤੋਂ 01, ਬਲਾਕ ਕੌਲੀ ਤੋਂ 05, ਬਲਾਕ ਦੁੱਧਣ ਸਾਧਾਂ ਤੋਂ 03 , ਬਲਾਕ ਕਾਲੋਮਾਜਰਾ ਤੋਂ 02 ਅਤੇ ਬਲਾਕ ਹਰਪਾਲਪੁਰ ਤੋਂ 03 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 2 ਪੋਜਟਿਵ ਕੇਸਾਂ ਦੇ ਸੰਪਰਕ ਅਤੇ 51 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ 2, ਗੂਰੂ ਨਾਨਕ ਨਗਰ, ਪ੍ਰੇਮ ਨਗਰ,ਗੁੜ ਮੰਡੀ, ਗਰਿਡ ਕਲੋਨੀ, ਮਾਰਕਲ ਕਲੋਨੀ, ਨਿਊ ਫਰੈਂਡਜ ਐਨਕਲੇਵ , ਮਹਿੰਦਰਾ ਕਲੋਨੀ, ਪੁਰਾਣਾ ਬਿਸ਼ਨ ਨਗਰ, ਖਾਲਸਾ ਕਲੋਨੀ, ਪ੍ਰੋਫੈਸਰ ਕਲੋਨੀ,ਖਾਲਸਾ ਨਗਰ, ਫੁਲਕੀਆਂ ਐਨਕਲੇਵ, ਦਸ਼ਮੇਸ ਨਗਰ, ਨਿਊ ਆਫੀਸਰ ਕਲੋਨੀ,ਧਾਲੀਵਾਲ ਕਲੋਨੀ, ਕੇਸਰ ਬਾਗ, ਪ੍ਰਤਾਪ ਨਗਰ, ਸਰਹਿੰਦੀ ਗੇਟ, ਹਰਮਨ ਕਲੋਨੀ, ਜਗਤਾਰ ਨਗਰ, ਰਣਜੀਤ ਨਗਰ, ਰਾਜ ਕਲੋਨੀ, ਅੰਬਿਕਾ ਐਨਕਲੇਵ,ਮਨਜੀਤ ਨਗਰ, ਪੱਚ ਵੱਟੀ ਐਨਕਲੇਵ,ਨਾਭਾ ਤੋਂ ਬਾਜੀਗਰ ਬਸਤੀ, ਰਾਜਪੁਰਾ ਤੋਂ ਬਸੰਤ ਵਿਹਾਰ, ਮਹਿੰਦਰ ਗੰਜ, ਸਮਾਣਾ ਤੋਂ ਲੁਹਾਰਾ ਸਟਰੀਟ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਸਿਵਲ ਸਰਜਨ ਡਾ.ਮਲਹੋਤਰਾ ਨੇ ਦੱਸਿਆ ਕਿ ਏਰੀਏ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇ ਰਾਜਪੁਰਾ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਕਲੌਨੀ ਦੇ ਹਾਊਸ ਨੰ: 65-72 ਅਤੇ ਨਾਭਾ ਸ਼ਹਿਰ ਦੇ ਪ੍ਰੀਤ ਵਿਹਾਰ ਦੀ ਸਟਰੀਟ ਨੰ: 1 ਵਿੱਚ ਮਾਈਕਰੋ ਕੰਟੈਨਮੈਂਟ ਲਗਾ ਕੇ ਇਹਨਾਂ ਏਰੀਏ ਵਿਚੋ ਅੱਗਲੇ ਦੱਸ ਦਿਨਾਂ ਲਈ ਲੋਕਾਂ ਦੇ ਬਾਹਰ ਆਣ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਦੋ ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ । ਜਿਨਾਂ ਵਿਚੋਂ ਇਕ ਨਾਭਾ ਸ਼ਹਿਰ ਤੋਂ ਆਰੀਆ ਸਮਾਜ ਦਾ ਰਹਿਣ ਵਾਲਾ 53 ਸਾਲਾ ਪੁਰਸ਼ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਪੀ. ਜੀ. ਆਈ. ਵਿਚ ਦਾਖਲ ਸੀ।ਦੂਸਰੀ ਭਾਦਸੋਂ ਦੀ ਰਹਿਣ ਵਾਲੀ 66 ਸਾਲਾ ਔਰਤ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਗਿਣਤੀ 421 ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2150 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,35,349 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,332 ਕੋਵਿਡ ਪੋਜਟਿਵ, 2,17,607 ਨੇਗੇਟਿਵ ਅਤੇ ਲੱਗਭਗ 3010 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।