Covid:2 deaths reported on 2 December in Patiala
December 2, 2020 - PatialaPolitics
ਜਿਲੇ ਵਿੱਚ 49 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਦੋ ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ
ਪਟਿਆਲਾ, 2 ਦਸੰਬਰ ( ) ਜਿਲੇ ਵਿੱਚ 49 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1100 ਦੇ ਕਰੀਬ ਰਿਪੋਰਟਾਂ ਵਿਚੋਂ 49 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14699 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 31 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13751 ਹੋ ਗਈ ਹੈ। ਅੱਜ ਜਿਲੇ ਵਿੱਚ ਦੋ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 432 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 516 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 49 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 36, ਰਾਜਪੁਰਾ ਤੋਂ 02, ਸਮਾਣਾ ਤੋਂ 03, ਬਲਾਕ ਕਾਲੋਮਾਜਰਾ ਤੋਂ 01, ਬਲਾਕ ਹਰਪਾਲਪੁਰ 06 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 10 ਪੋਜਟਿਵ ਕੇਸਾਂ ਦੇ ਸੰਪਰਕ ਅਤੇ 39 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ 1,2 ਅਤੇ 3, ਏਕਤਾ ਨਗਰ, ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ, ਬੀ.ਟੈਂਕ, ਬਰਾੜ ਸਟਰੀਟ, ਘੁਮੰਣ ਨਗਰ, ਡੀ.ਐਲ.ਐਫ.ਕਲੋਨੀ, ਜੋੜੀਆਂ ਭੱਠੀਆਂ, ਲਾਹੋਰੀ ਗੇਟ, ਪੁਰਾਨਾ ਬਿਸ਼ਨ ਨਗਰ, ਰਤਨ ਨਗਰ, ਮਨਜੀਤ ਨਗਰ, ਨਿਉ ਆਫੀਸਰ ਕਲੋਨੀ, ਨਾਭਾ ਗੇਟ, ਮਜੀਠੀਆਂ ਐਨਕਲੇਵ, ਭੱਠ ਮਾਜਰਾ, ਡੀ.ਐਮ.ਡਬਲਿਉ, ਚਰਨ ਬਾਗ, ਫੈਕਟਰੀ ਏਰੀਆ, ਨਾਗਰ ਐਨਕਲੇਵ, ਗੁੜ ਮੰਡੀ, ਸਮਾਣਾ ਦੇ ਸਮਾਣਾ ਸ਼ਹਿਰ ,ਪ੍ਰਤਾਪ ਕਲੋਨੀ, ਨੇੜੇ ਪੰਚ ਮੁੱਖੀ ਮੰਦਰ, ਰਾਜਪੁਰਾ ਦੇ ਪੁਰਾਣਾ ਰਾਜਪੁਰਾ ਅਤੇ ਨੇੜੇ ਰਾਧਾ ਸੁਆਮੀ ਮੰਦਰ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਦੋ ਕੋਵਿਡ ਪਜਟਿਵ ਕੇਸਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 432 ਹੋ ਗਈ ਹੈ।ਪਹਿਲਾ ਪਟਿਆਲਾ ਸ਼ਹਿਰ ਦੀ ਕ੍ਰਿਸ਼ਨਾ ਕਲੋਨੀ, ਲਾਹੋਰੀ ਗੇਟ ਦੀ ਰਹਿਣ ਵਾਲੀ 62 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਤਹਿਸੀਲ ਰਾਜਪੁਰਾ ਦੇ ਪਿੰਡ ਸ਼ੰਭੂ ਕਲਾਂ ਦਾ ਰਹਿਣ ਵਾਲਾ 75 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਸੀ।
ਡਾ. ਮਲਹੋਤਰਾ ਨੇਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਕਰੋਨਾ ਮਹਾਂਮਾਰੀ ਦੇੇ ਚਲਦਿਆਂ ਸਿਹਤ ਖੇਤਰ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ।ਇਸੇ ਲੜੀ ਤਹਿਤ ਜਿਲੇ ਦੇ ਲੋਕਾਂ ਨੂੰ ਕੋਵਿਡ ਦੇ ਲੱਛਣਾਂ, ਬਚਾਅ ਪ੍ਰਤੀ ਜਾਗਰੂਕ ਕਰਨ ਅਤੇ ਭੱਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਇੱਕ ਜਾਗਰੂਕਤਾ ਵੈਨ ਵੀ ਭੇਜੀ ਗਈ ਹੈ।ਜੋ ਕਿ ਸ਼ਹਿਰ ਦੀਆ ਗੱਲੀਆਂ/ਮੁੱਹਲਿਆ ਵਿੱਚ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰ ਰਹੀ ਹੈ। ਅੱਜ ਇਸ ਵੈਨ ਵੱਲੋਂ ਦਾਰੂ ਕੁੱਟੀਆ, ਸੂਲਰ, ਮੋਤੀ ਬਾਗ, ਸੰਜੇ ਕਲੋਨੀ, ਧੱਕਾ ਕਲੋਨੀ ਆਦਿ ਵੱਖ ਵੱਖ ਏਰੀਏ ਵਿੱਚ ਜਾ ਕੇ ਲੋਕਾਂ ਨੁੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਵੱਲੋਂ ਕੋਵਿਡ ਜਾਂਚ ਵੀ ਕਰਵਾਈ ਗਈ।ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2480 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,45,694 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,699 ਕੋਵਿਡ ਪੋਜਟਿਵ, 2,27,010 ਨੇਗੇਟਿਵ ਅਤੇ ਲੱਗਭਗ 3585 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।