Covid report of Patiala 20 January 2021

January 20, 2021 - PatialaPolitics

ਜਿਲੇ ਵਿੱਚ 13 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਦੋ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਪਟਿਆਲਾ, 20 ਜਨਵਰੀ ( ) ਜਿਲੇ ਵਿੱਚ 13 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 1367 ਦੇ ਕਰੀਬ ਰਿਪੋਰਟਾਂ ਵਿਚੋਂ 13 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,187 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 16 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,456 ਹੋ ਗਈ ਹੈ। ਅੱਜ ਜਿਲੇ ਵਿੱਚ 02 ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 498 ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 233 ਹੈ। ਉਹਨਾਂ ਦੱਸਿਆਂ ਕਿ ਜਿਲੇ ਵਿੱਚ 95.5 ਪ੍ਰਤੀਸ਼ਤ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 13 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 05, ਨਾਭਾ ਤੋਂ 02 ,ਰਾਜਪੁਰਾ ਤੋਂ 01, ਬਲਾਕ ਸੁਤਰਾਣਾ ਤੋਂ 02 ਬਲਾਕ ਕਾਲੋਮਾਜਰਾ ਤੋਂ 02 ਅਤੇ ਬਲਾਕ ਦੁਧਨਸਾਧਾ ਤੋਂ 01 ਕੇਸ ਰਿਪੋਰਟ ਹੋਏ ਹਨ।ਜੋ ਕਿ ਸਾਰੇ ਹੀ ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਨਾਗਰ ਐਨਕਲੇਵ, ਲਹਿਲ ਕਲੋਨੀ, ਟੋਭਾ ਕਸ਼ਮੀਰੀ, ਵਿਜੈ ਨਗਰ, ਨਿਉ ਆਫੀਸਰ ਕਲੋਨੀ, ਨਾਭਾ ਤੋਂ ਪਟਿਆਲਾ ਗੇਟ, ਕਰਤਾਰ ਕਲੋਨੀ, ਰਾਜਪੁਰਾ ਤੋਂ ਗੁਰੂ ਨਾਨਕ ਕਲੋਨੀ ਆਦਿ ਥਾਵਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਜਿਲੇ ਵਿਚ 02 ਕੋਵਿਡ ਪੋਜਟਿਵ ਮਰੀਜਾਂ ਮੌਤ ਹੋਈ ਹੈ ਪਹਿਲਾ ਰਾਜਪੁਰਾ ਦੇ ਗੁਰੂ ਨਾਨਕ ਕਲੋਨੀ ਵਿੱਚ ਰਹਿਣ ਵਾਲਾ 51 ਸਾਲ ਪੁਰਸ਼ ਜੋ ਕਿ ਮੁਹਾਲੀ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਪਟਿਆਲਾ ਸ਼ਹਿਰ ਦੇ ਘੁਮੰਣ ਨਗਰ ਦੀ ਰਹਿਣ ਵਾਲੀ 75 ਸਾਲਾ ਔਰਤ ਜੋ ਕਿ ਹਾਈਪਰਟੈਂਸ਼ਨ ਅਤੇ ਬੱਲਡ ਪ੍ਰੈਸ਼ਰ ਦੀ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਸੀ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 498 ਹੋ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 670 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,10,067 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,187 ਕੋਵਿਡ ਪੋਜਟਿਵ, 2,92,227 ਨੇਗੇਟਿਵ ਅਤੇ ਲੱਗਭਗ 1253 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।