Two snatcher nabbed with 5 lac gold ornaments

April 8, 2021 - PatialaPolitics

ਪਟਿਆਲਾ ਪੁਲਿਸ ਵੱਲੋਂ 2 ਸਨੈਚਰ ਕਾਬੂ, 5 ਲੱਖ ਦੇ ਸੋਨੇ ਦੇ ਗਹਿਣੇ ਬਾਮਦ

ਪਿਛਲੇ ਅਰਸੇ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਏਰੀਆਂ ਵਿੱਚ ਦੋ ਵਿਅਕਤੀ ਮੋਟਰ ਸਾਇਕਲ ਪਰ ਸਵਾਰ ਹੋ ਕੇ ਪਿਸਟਲ ਪੁਆਂਇੰਟ ਪਰ ਸੈਰ ਕਰਦੇ ਅਤੇ ਦਿਨ ਸਮੇਂ ਸੁੰਨਸਾਨ ਰਸਤੇ ਪਚ ਜਾਂਦੇ ਆਮ ਵਿਅਕਤੀਆਂ ਪਾਸੋਂ ਸੋਨਾ ਜੇਵਰਾਤ ਦੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਪਟਿਆਲਾ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਅਪਰੇਸ਼ਨ ਦੌਰਾਨ ਇੰਸਪੈਕਟਰ ਗੁਰਪ੍ਰਤਾਪ ਸਿੰਘ ਮੁੱਖ ਅਸਫਰ ਬਾਣਾ ਸਿਟੀ ਰਾਜਪੁਰਾ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ. ਸਟਾਫ ਪਟਿਆਲਾ ਦੀਆਂ ਪੁਲਿਸ ਪਾਰਟੀਆਂ ਵੱਲੋਂ ਮਿਤੀ 06/04/2021 ਨੂੰ ਗੁਪਤ ਸੂਚਨਾ ਦੇ ਆਧਾਰ ਪਰ ਚੌਰਾਘਨੌਰ ਰੋਡ ਨੇੜੇ ਬਾਈਪਾਸ ਪੁਲ ਨੇੜੇ ਪਿੰਡ ਚੋਰਾ ਨਾਕਾਬੰਦੀ ਕੀਤੀ ਗਈ ਤਾਂ ਘਨੌਰ ਸਾਈਡ ਤੋਂ ਆਉਂਦੇ ਮੋਟਰ ਸਾਇਕਲ ਪਲਸਰ ਰੰਗ ਕਾਲਾ ਨੰਬਰੀ PB-08-EP-1197 ਪਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ, ਜਿਹਨਾਂ ਦੇ ਨਾਮ ਜਸਵੰਤ ਸਿੰਘ ਉਰਫ ਗੋਲਡੀ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰਬਰ 1275 ਗਲੀ ਨੰਬਰ 6 ਬਾਬਾ ਬੁੱਢਾ ਜੀ ਨਗਰ ਜਲੰਧਰ ਥਾਣਾ ਨੰਗਲ ਸ਼ਾਮਾ ਜ਼ਿਲ੍ਹਾ ਜਲੰਧਰ ਅਤੇ ਮਨਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਥਾਣਾ ਅਰਬਨ ਅਸਟੇਟ ਜ਼ਿਲ੍ਹਾ ਪਟਿਆਲਾ ਤਸਦੀਕ ਹੋਏ । ਜਸਵੰਤ ਸਿੰਘ ਗੋਲਡੀ ਦੀ ਤਲਾਸ਼ੀ ਦੌਰਾਨ ਇੱਕ ਪਿਸਟਲ 32 ਬੋਰ ਸਮੇਤ 02 ਰੋਂਦ ਬਾਮਦ ਹੋਏ, ਜਿਹਨਾਂ ਨੂੰ ਜਾਬਤੇ ਅਨੁਸਾਰ ਮੁ:ਨੰ: 52 ਮਿਤੀ 24/03/2021 ਅ/ਧ 379-B ਹਿੰ:ਦੰ: ਥਾਣਾ ਸਦਰ ਪਟਿਆਲਾ ਵਿੱਚ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਅਤੇ ਦੋਰਾਨੇ ਤਫਤੀਸ਼ ਦੋਸ਼ੀਆਂ ਪਾਸੋਂ ਸੋਨਾ ਜੇਵਰਾਤ ਵਜਨੀ ਕਰੀਬ (94 ग्भ) घूमर वैटे।

ਵਿਕਰਮ ਜੀਤ ਦੁੱਗਲ ਆਈ.ਪੀ.ਐੱਸ., ਐੱਸ.ਐੱਸ.ਪੀ. ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫਤਾਰ ਹੋਏ ਜਸਵੰਤ ਸਿੰਘ ਗੋਲਡੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਸਵੰਤ ਸਿੰਘ ਗੋਲਡੀ ਨੂੰ ਪਹਿਲਾਂ ਵੀ ਪਟਿਆਲਾ ਪੁਲਿਸ ਵੱਲੋਂ ਸਾਲ 2013 ਵਿੱਚ ਇਸ ਦੋ ਹੋਰ ਸਾਥੀਆਂ ਪ੍ਰਭਦੀਪ ਸਿੰਘ ਮੋਟੀ ਅਤੇ ਮਨਪ੍ਰੀਤ ਸਿੰਘ ਉਰਫ਼ ਹਨੀ ਵਗੈਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 30 ਦੇ ਕਰੀਬ ਸਨੈਚਿੰਗ ਦੀਆਂ ਕੀਤੀਆਂ ਵਾਰਦਾਤਾਂ ਟਰੇਸ ਹੋਈਆਂ ਸਨ। ਜਿਹਨਾਂ ਵਿਚੋਂ ਸ:ਬ: ਗੁਰਦਿਆਲ ਸਿੰਘ ਥਾਣਾ ਸਰਾਭਾ ਨਗਰ ਜ਼ਿਲ੍ਹਾ ਲੁਧਿਆਣਾ ਦਾ ਅੰਨਾ ਕਤਲ ਕੇਸ ਵੀ ਟਰੇਸ ਹੋਇਆ ਸੀ। ਇਹਨਾਂ ਕੇਸਾਂ ਵਿੱਚ ਜਸਵੰਤ ਸਿੰਘ ਗੋਲਡੀ ਗ੍ਰਿਫਤਾਰ ਹੋ ਗਿਆ ਸੀ ਜੋ ਕਿ ਪਟਿਆਲਾ ਜੇਲ ਵਿੱਚ ਬੰਦ ਸੀ, ਜਿੱਥੇ ਇਸ ਦੀ ਜਾਣ-ਪਹਿਚਾਣ ਮਨਪ੍ਰੀਤ ਸਿੰਘ ਉਰਫ ਲਾਡੀ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਪਟਿਆਲਾ ਜੋ ਕਿ ਮੁ:ਨੰ: 111 ਮਿਤੀ 11/07/2013 ਅ/ਧ 365,376 वि:रं: वण्ट ਅਰਬਨ ਅਸਟੇਟ ਪਟਿਆਲਾ ਵਿੱਚ ਬੰਦ ਸੀ, ਨਾਲ ਹੋ ਗਈ ਸੀ। ਮਨਪ੍ਰੀਤ ਸਿੰਘ ਲਾਡੀ ਨੂੰ ਇਸ ਕੇਸ ਵਿੱਚ ਮਿਤੀ 14/07/2014 ਨੂੰ 7 ਸਾਲ ਦੀ ਸਜ਼ਾ ਹੋਈ ਸੀ। ਇਸ ਕੇਸ ਵਿੱਚੋਂ ਮਨਪ੍ਰੀਤ ਸਿੰਘ ਲਾਡੀ ਮਿਤੀ 24/12/2015 ਨੂੰ ਜੇਲ ਵਿੱਚੋਂ ਬਾਹਰ ਆ ਗਿਆ ਸੀ। ਜਸਵੰਤ ਸਿੰਘ ਗੋਲਡੀ ਵੀ ਮਿਤੀ 04/12/2017 ਨੂੰ ਸਜ਼ਾ ਕੱਟ ਕੇ ਲੁਧਿਆਣਾ ਜੇਲ ਵਿੱਚੋਂ ਬਾਹਰ ਆ ਗਿਆ ਸੀ। ਜਿਹਨਾਂ ਨੇ ਜੇਲ ਵਿੱਚੋਂ ਬਾਹਰ ਆ ਕੇ ਆਪਸ ਵਿੱਚ ਸੰਪਰਕ ਕਰਕੇ ਸਾਲ 2018 ਵਿੱਚ ਮਿਲਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਇੰਨਾ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਵੱਖ-ਵੱਖ ਏਰੀਆ ਵਿੱਚ ਸਨੈਚਿੰਗ ਦੀਆਂ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਕਿਉਕਿ ਦੋਸ਼ੀ ਮਨਪ੍ਰੀਤ ਸਿੰਘ ਲਾਡੀ ਜ਼ਿਲ੍ਹਾ ਪਟਿਆਲਾ ਦਾ ਰਿਹਾਇਸ਼ੀ ਹੋਣ ਕਰਕੇ ਰਾਜਪੁਰਾ ਸ਼ਹਿਰ ਅਤੇ ਪਟਿਆਲਾ ਦੇ ਆਸ-ਪਾਸ ਦੀਆਂ ਕਲੋਨੀਆਂ ਦੇ ਰਸਤਿਆਂ ਦਾ ਜਾਣਕਾਰ ਸੀ ਅਤੇ ਜਸਵੰਤ ਸਿੰਘ ਗੋਲਡੀ ਨੇ ਪਹਿਲਾਂ ਪਟਿਆਲਾ ਜ਼ਿਲ੍ਹੇ ਵਿੱਚ ਵਾਰਦਾਤਾਂ ਕੀਤੀਆਂ ਹੋਣ ਕਰਕੇ ਏਰੀਆ ਦਾ ਵਾਕਫ਼ ਸੀ। ਜਿਹੜੇ ਸਾਲ 2018 ਤੋਂ ਲੈ ਕੇ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਏਰੀਆਂ ਵਿੱਚ ਦੋ ਦਰਜਨ ਦੇ ਕਰੀਬ ਵਾਰਦਾਤਾਂ ਕਰਨੀਆ ਮੰਨੇ ਹਨ, ਜਿਹਨਾਂ ਤੋਂ ਪੁੱਛਗਿੱਛ ਜਾਰੀ ਹੈ।

ਦੁੱਗਲ ਨੇ ਦੱਸਿਆ ਕਿ ਇਹਨਾਂ ਕੋਲੋਂ ਚੋਰੀ ਅਤੇ ਖੋਹ ਦੀਆਂ ਪੰਜ ਵਾਰਦਾਤਾਂ ਟਰੇਸ ਹੋ ਚੁੱਕੀਆਂ ਹਨ। ਦੋਸ਼ੀ ਜਸਵੰਤ ਸਿੰਘ ਉਰਫ ਗੋਲਡੀ ਜੋ ਕਿ ਪੇਸ਼ਾਵਰ ਅਪਰਾਧੀ ਹੈ। ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਕਤਲ, ਖੋਹ ਅਤੇ ਚੋਰੀ ਦੇ ਕੁੱਲ 30 ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਉਰਫ ਲਾਡੀ ਦੇ ਖਿਲਾਫ ਅਰਬਨ ਅਸਟੇਟ ਪਟਿਆਲਾ ਵਿਖੇ ਮੁ:ਨੰ: 111 ਮਿਤੀ 11.7.13 ਅ/ਧ 365,376 ਹਿੰ:ਦੰ: ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਹੈ। ਜੋ ਦੋਵੇਂ ਅਪਰਾਧੀਆਂ ਨੇ ਹੁਣ ਤੱਕ ਪਟਿਆਲਾ ਜ਼ਿਲ੍ਹਾ ਦੇ ਥਾਣਾ ਰਾਜਪੁਰਾ, ਤ੍ਰਿਪੜੀ, ਸਦਰ ਪਟਿਆਲਾ, ਅਰਬਨ ਅਸਟੇਟ, ਸਿਵਲ ਲਾਈਨ ਅਤੇ ਕੋਤਵਾਲੀ ਪਟਿਆਲਾ ਆਦਿ ਦੇ ਏਰੀਆ ਵਿੱਚ 22 ਵਾਰਦਾਤਾਂ ਕਰਨੀਆਂ ਮੰਨੇ ਹਨ।