Patiala district wheat procurement cross 6Lac Metric Ton

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ 6 ਲੱਖ ਮੀਟਰਿਕ ਟਨ ਤੋਂ ਹੋਈ ਪਾਰ
-ਹੁਣ ਤੱਕ 5 ਲੱਖ 95 ਹਜ਼ਾਰ 201 ਮੀਟਰਿਕ ਟਨ ਕਣਕ ਦੀ ਹੋਈ ਖਰੀਦ-ਕੁਮਾਰ ਅਮਿਤ
ਪਟਿਆਲਾ, 20 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 6 ਲੱਖ 18 ਹਜ਼ਾਰ 254 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਦੋਂਕਿ 5 ਲੱਖ 95 ਹਜ਼ਾਰ 201 ਮੀਟਰਿਕ ਟਨ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੰਡੀਆਂ ‘ਚ 41 ਹਜ਼ਾਰ 670 ਮੀਟਰਿਕ ਟਨ ਕਣਕ ਪੁੱਜੀ ਅਤੇ 44 ਹਜ਼ਾਰ 109 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਜਦੋਂਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੀ ਕਣਕ ਵਿੱਚੋਂ ਕੁਲ 5 ਲੱਖ 95 ਹਜ਼ਾਰ 201 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਿਸ ਵਿੱਚੋਂ ਪਨਗਰੇਨ ਨੇ ਕੁਲ 184746 ਮੀਟਰਿਕ ਟਨ, ਮਾਰਕਫੈਡ ਨੇ ਕੁਲ 125291 ਮੀਟਰਿਕ ਟਨ, ਪਨਸਪ ਨੇ 146080 ਮੀਟਰਿਕ ਟਨ, ਵੇਅਰ ਹਾਊਸ ਨੇ 98229 ਮੀਟਰਿਕ ਟਨ ਅਤੇ ਐਫ.ਸੀ.ਆਈ ਨੇ ਕੁਲ 40855 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਕਣਕ ਵੇਚਣ ਲਈ ਬਹੁਤਾ ਸਮਾਂ ਮੰਡੀਆਂ ‘ਚ ਨਾ ਰਹਿਣਾ ਪਵੇ।
ਇਸ ਦੌਰਾਨ ਮੰਡੀ ‘ਚ ਕਣਕ ਲੈਕੇ ਆਏ ਪਿੰਡ ਮਹਿਤਾਬਗੜ੍ਹ ਦੇ ਗੁਰਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਕਣਕ ਦਾ ਝਾੜ ਵੀ ਵਧੀਆਂ ਰਿਹਾ ਹੈ ਅਤੇ ਦਾਣਾ ਵੀ ਮੋਟਾ ਹੈ ਅਤੇ ਮੰਡੀ ‘ਚ ਖ਼ਰੀਦ ਵੀ ਨਾਲੋਂ ਨਾਲ ਹੋ ਰਹੀ ਹੈ। ਇਸੇ ਤਰ੍ਹਾਂ ਪਿੰਡ ਵਜੀਦਪੁਰ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਜੋ ਕਣਕ ਦੀ ਟਰਾਲੀ ਕੱਲ ਲੈਕੇ ਆਏ ਸਨ, ਉਸ ਦੀ ਖ਼ਰੀਦ ਉਸੇ ਦਿਨ ਹੋ ਗਈ ਸੀ।
