Patiala Politics

Latest Patiala News

Patiala shopkeepers protest against Lockdown

May 4, 2021 - PatialaPolitics

ਕੋਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਲਗਾਏ ਗਏ ਲੌਕਡਾਊਨ ਦੇ ਵਿਰੋਧ ਵਿੱਚ ਅੱਜ ਪਟਿਆਲਾ ਦੇ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਗਿਆ। ਵਪਾਰੀ ਤੇ ਦੁਕਾਨਦਾਰ ਸ਼ਹਿਰ ਦੇ ਮੁੱਖ ਅਦਾਲਤ ਬਾਜ਼ਾਰ ਤੇ ਫਵਾਰਾ ਚੌਂਕ ਵਿੱਚ ਇਕੱਠੇ ਹੋਏ ।

ਪਿਛਲੇ ਸਾਲ ਲੱਗੇ ਕਰਫ਼ਿਊ ਤੇ ਲੌਕਡਾਊਨ ਦੌਰਾਨ ਵੀ ਸਰਕਾਰ ਨੇ ਵਪਾਰੀ ਜਾਂ ਦੁਕਾਨਦਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਸ ਕਰਕੇ ਉਹ ਸਰਕਾਰ ਦੇ ਲੌਕਡਾਊਨ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੋਲ੍ਹਣ ਲਈ ਮਜਬੂਰ ਹਨ।