Covid:Life saving injections worth lakhs stolen from Rajindra Hospital Patiala

ਸਰਕਾਰੀ ਰਜਿੰਦਰਾ ਹਸਪਤਾਲ ‘ਚ ਬਣੇ ਕੋਵਿਡ ਕੇਅਰ ਸੈਂਟਰ ‘ਚੋਂ ਕੋਰੋਨਾ ਮਰੀਜ਼ਾਂ ਨੂੰ ਲਗਾਏ ਜਾਣ ਵਾਲੇ ਮਹਿੰਗੇ ਟੀਕੇ ਚੋਰੀ

ਕੋਵਿਡ ਕੇਅਰ ਸੈਂਟਰ ‘ਚੋਂ ਟੀਕੇ ਦੀਆਂ ਛੇ ਖ਼ੁਰਾਕਾਂ ਚੋਰੀ ਹੋਈਆਂ ਹਨ। ਇਹ ਟੀਕੇ ਬਾਜ਼ਾਰ ‘ਚ ਉਪਲੱਬਧ ਨਹੀਂ ਹਨ ਜਦੋਂਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜ ਨੂੰ ਵਿਸ਼ੇਸ਼ ਤੌਰ ‘ਤੇ ਇਸ ਟੀਕੇ ਦੀ ਸਪਲਾਈ ਬੀਤੇ ਹਫ਼ਤੇ ਹੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਟੀਕਾ ਕੋਵਿਡ ਮਰੀਜ਼ ਦੀ ਹਾਲਤ ਗੰਭੀਰ ਹੋਣ ਅਤੇ ਸਾਹ ਵਿੱਚ ਤਕਲੀਫ਼ ਹੋਣ ‘ਤੇ ਲਗਾਇਆ ਜਾਂਦਾ ਹੈ।ਜਾਣਕਾਰੀ ਅਨੁਸਾਰ ਇੱਕ ਟੀਕੇ ਦੀ ਕੀਮਤ 30000 ਤੋਂ 32000 ਰੁਪਏ ਹੈ।