Patiala: FIR against 4 for impersonating CIA police officers, extorting money from a person near SST Nagar
May 27, 2025 - PatialaPolitics
Patiala: FIR against 4 for impersonating CIA police officers, extorting money from a person near SST Nagar
Patiala: Four men impersonated police officers and conducted a fake kidnapping near SST Nagar. Firstly, they took away the person to some unknown road and looted him, and then the impostors threatened to implicate the person in a case and extorted over Rs 20,000 from them. Patiala Police have registered the case against Sandeep, Bittu, Shubham, Lakshay under BNS 308(2),205,140(3),304, 115(2), 61(2) BNS
ਪਟਿਆਲਾ ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 25/5/25 ਸਮਾ 12.00 PM ਤੇ ਬਲਜੀਤ ਕੌਰ ਦਾ ਲੜਕਾ ਗੁਰਪ੍ਰੀਤ ਸਿੰਘ ਇਹ ਕਹਿ ਕੇ ਘਰੋ ਚਲਾ ਗਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹੈ ਤੇ ਸਮਾ 12.30 PM ਬਲਜੀਤ ਕੌਰ ਨੂੰ ਉਸਦੇ ਮੋਬਾਇਲ ਉਤੇ ਉਸਦੇ ਲੜਕੇ ਦੇ ਮੋਬਾਇਲ ਤੋ ਫੋਨ ਆਇਆ, ਜਿਸ ਵਿੱਚ ਇੱਕ ਵਿਅਕਤੀ ਨੇ ਕਿਹਾ ਕਿ ਉਹ ਸੀ.ਆਈ.ਏ ਪਟਿ. ਤੋ ਬੋਲ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਨੂੰ ਨਸ਼ਾ ਵੇਚਣ ਦੇ ਸ਼ੱਕ ਵਿਚ ਫੜ੍ਹਿਆ ਹੈ ਅਤੇ ਛੁਡਾਉਣ ਵਾਸਤੇ 20 ਹਜਾਰ ਰੁਪਏ ਦੀ ਮੰਗ ਕੀਤੀ, ਫਿਰ ਫੋਨ ਆਇਆ ਅਤੇ ਬਲਜੀਤ ਕੌਰ ਨੇ ਪੈਸੇ ਦੇਣ ਸਬੰਧ ਹਾ ਕਰ ਦਿੱਤੀ, ਜੋ ਪੈਸੇ ਲੈ ਕੇ ਉਸ ਵਿਅਕਤੀ ਦੇ ਕਹਿਣ ਅਨੁਸਾਰ SST ਨਗਰ ਸਾਹਮਣੇ ਇੰਕਬਾਲ ਇੰਨ ਹੋਟਲ ਪੁੱਜ ਗਈ ਅਤੇ ਕੁੱਝ ਸਮੇ ਬਾਅਦ 02 ਨਾ-ਮਾਲੂਮ ਲੜਕੇ ਮੋਟਰਸਾਇਕਲ ਤੇ ਆਏ ਅਤੇ ਕਿਹਾ ਕਿ ਉਹਨਾ ਨੂੰ ਮੁਲਾਜਮ ਸੰਦੀਪ ਬਾਂਊਸਰ ਨੇ ਪੈਸੇ ਲੇਣ ਲਈ ਭੇਜਿਆ ਹੈ, ਜੋ ਬਲਜੀਤ ਨੇ 20 ਹਜਾਰ ਰੁਪਏ ਦੇ ਦਿੱਤੇ ਅਤੇ ਆਪਣੇ ਲੜਕੇ ਦਾ ਮੋਬਾਇਲ ਫੋਨ ਲੈ ਲਿਆ, ਜੋ ਕੁੱਝ ਸਮੇ ਬਾਅਦ ਉਸਦਾ ਲੜਕਾ ਪੈਦਲ, ਉਹਨਾਂ ਕੋਲ ਆਇਆ, ਜਿਸਨੇ ਦੱਸਿਆ ਕਿ ਉਹ SST ਨਗਰ ਪਟਿ. ਦੇ ਮੇਨ ਮਾਰਕੀਟ ਵਿੱਚ ਖੜ੍ਹਾ ਸੀ ਤਾ ਸੰਦੀਪ ਅਤੇ ਬਿੱਟੂ ਨਾਮ ਦੇ ਲੜਕੇ ਨੇ ਆਪਣੇ ਆਪ ਨੂੰ CIA ਮੁਲਾਜਮ ਦੱਸ ਕੇ ਉਸ ਨੂੰ ਧੱਕੇ ਨਾਲ ਸਕੂਟਰੀ ਤੇ ਬਿਠਾ ਲਿਆ ਤੇ ਛੋਟੀ ਨਦੀ ਪਟਿ. ਕੋਲ ਜਾ ਕੇ ਕੁੱਟਮਾਰ ਕਰਕੇ ਮੋਬਾਇਲ ਫੋਨ ਅਤੇ 2500/2600 ਰੁਪਏ ਖੋਹ ਲਏ, ਜੋ ਬਾਅਦ ਵਿੱਚ ਪੜਤਾਲ ਕਰਨ ਤੇ ਪਤਾ ਲੱਗਾ ਕਿ ਸੰਦੀਪ ਨਾਮ ਦਾ ਲੜਕਾ ਮੁਲਾਜਮ ਨਹੀ ਹੈ, ਜਿਸਨੇ ਆਪਣੇ ਸਾਥੀਆ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਟਿਆਲਾ ਪੁਲਿਸ ਨੇ ਸੰਦੀਪ, ਬਿੱਟੂ, ਸ਼ੂਭਮ ਅਤੇ ਲਕਸ਼ੇ ਤੇ ਧਾਰਾ FIR U/S 308(2), 205,140(3),304, 115(2), 61(2) BNS ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ