Patiala: ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਗਮਾਂ ਲਈ ਨੋਡਲ ਅਫ਼ਸਰ ਤਾਇਨਾਤ
January 9, 2026 - PatialaPolitics
Patiala: ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਗਮਾਂ ਲਈ ਨੋਡਲ ਅਫ਼ਸਰ ਤਾਇਨਾਤ

-ਮਿਲਟਰੀ ਲਿਟਰੇਚਰ ਫੈਸਟੀਵਲ, ਪੌਪ ਸ਼ੋਅ, ਏਅਰੋ ਮਾਡਲਿੰਗ, ਡਾਗ ਸ਼ੋਅ, ਨਾਟਕ, ਕਵੀ ਦਰਬਾਰ, ਫੂਡ ਐਂਡ ਫਲਾਵਰ ਸ਼ੋਅ, ਨੇਚਰ, ਵਾਤਾਵਰਨ ਤੇ ਹੈਰੀਟੇਜ ਵਾਕ, ਸ਼ਾਸਤਰੀ ਸੰਗੀਤ ਤੇ ਸੱਭਿਆਚਾਰਕ ਸ਼ਾਮ ਦੇ ਪ੍ਰੋਗਰਾਮ ਹੋਣਗੇ
ਪਟਿਆਲਾ, 9 ਜਨਵਰੀ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਵਿਖੇ ਇਸ ਵਾਰ 12 ਫਰਵਰੀ ਤੋਂ 22 ਤੱਕ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ਼ ਫੈਸਟੀਵਲ ਲਈ ਨੋਡਲ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਫਰਵਰੀ ਮਹੀਨੇਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਮਿਲਟਰੀ ਲਿਟਰੇਚਰ ਫੈਸਟੀਵਲ, ਪੌਪ ਸ਼ੋਅ, ਏਅਰੋ ਮਾਡਲਿੰਗ, ਡਾਗ ਸ਼ੋਅ, ਨਾਟਕ, ਕਵੀ ਦਰਬਾਰ, ਫੂਡ ਐਂਡ ਫਲਾਵਰ ਸ਼ੋਅ, ਨੇਚਰ, ਵਾਤਾਵਰਨ ਤੇ ਹੈਰੀਟੇਜ ਵਾਕ, ਸ਼ਾਸਤਰੀ ਸੰਗੀਤ ਤੇ ਸੱਭਿਆਚਾਰਕ ਸ਼ਾਮ ਦੇ ਪ੍ਰੋਗਰਾਮ ਹੋਣਗੇ, ਜਿਸ ਲਈ ਸਬੰਧਤ ਨੋਡਲ ਅਫ਼ਸਰਾਂ ਵੱਲੋਂ ਆਪਣੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕ ਕੇ ਤਿਆਰੀ ਕੀਤੀ ਜਾ ਰਹੀ ਹੈ।
ਡੀ.ਸੀ. ਨੇ ਦੱਸਿਆ ਕਿ 12-13 ਫਰਵਰੀ ਨੂੰ ਖ਼ਾਲਸਾ ਕਾਲਜ ਵਿਖੇ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਆਰ.ਟੀ.ਓ. ਪਟਿਆਲਾ ਬਬਨਦੀਪ ਸਿੰਘ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਪੋਲੋ ਗਰਾਊਂਡ ਵਿਖੇ 13 ਫਰਵਰੀ ਨੂੰ ਹੋਣ ਵਾਲੇ ਪੌਪ ਸ਼ੋਅ ਲਈ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਨੂੰ ਨੋਡਲ ਅਫ਼ਸਰ ਤੇ 14 ਫਰਵਰੀ ਨੂੰ ਸਿਵਲ ਏਵੀਏਸ਼ਨ ਕਲੱਬ ਵਿਖੇ ਹੋਣ ਵਾਲੇ ਏਅਰੋ ਮਾਡਲਿੰਗ/ਏਅਰ ਸ਼ੋਅ ਲਈ ਏ.ਡੀ.ਸੀ (ਜ) ਸਿਮਰਪ੍ਰੀਤ ਕੌਰ ਨੂੰ ਅਤੇ 15 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਹੋਣ ਵਾਲੇ ਡਾਗ ਸ਼ੋਅ ਲਈ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਨੂੰ, 16 ਫਰਵਰੀ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕਰਵਾਏ ਜਾਣ ਵਾਲੇ ਨਾਟਕ ਦੇ ਮੰਚਨ ਲਈ ਐਸ.ਡੀ.ਐਮ ਰਾਜਪੁਰਾ ਨਮਨ ਮਾਰਕੰਨ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 17 ਫਰਵਰੀ ਨੂੰ ਭਾਸ਼ਾ ਵਿਭਾਗ ਵਿਖੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਲਈ ਐਸ.ਡੀ.ਐਮ. ਪਟਿਆਲਾ ਹਰਜੋਤ ਕੌਰ ਮਾਵੀ ਨੋਡਲ ਅਫ਼ਸਰ, 18 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਹੋਣ ਵਾਲੇ ਫੂਡ ਫੈਸਟੀਵਲ ਤੇ ਫਲਾਵਰ ਸ਼ੋਅ ਲਈ ਨੋਡਲ ਅਫ਼ਸਰ ਐਸ.ਡੀ.ਐਮ. ਨਾਭਾ ਕੰਨੂ ਗਰਗ, 19 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਨੇਚਰ/ਵਾਤਾਵਰਨ ਸੈਰ ਅਤੇ 20 ਫਰਵਰੀ ਨੂੰ ਸੈਂਟਰਲ ਸਟੇਟ ਲਾਇਬਰੇਰੀ ਵਿਖੇ ਹੈਰੀਟੇਜ ਵਾਕ ਲਈ ਨੋਡਲ ਅਫ਼ਸਰ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਅਤੇ ਕਿਲਾ ਮੁਬਾਰਕ ਵਿਖੇ 21 ਤੇ 22 ਫਰਵਰੀ ਨੂੰ ਸ਼ਾਸਤਰੀ ਸੰਗੀਤ ਦੀ ਸ਼ਾਮ ਲਈ ਐਸ.ਡੀ.ਐਮ ਸਮਾਣਾ ਰਿਚਾ ਗੋਇਲ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਮੇਲੇ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
