Patiala: ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ
January 9, 2026 - PatialaPolitics
Patiala: ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ

ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਬੇਸਬਾਲ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ
ਪਟਿਆਲਾ ਜਨਵਰੀ 9
ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੇ ਪ੍ਰਧਾਨ ਹਰੀਸ਼ ਸਿੰਘਾਸਣ ਰਾਵਤ ਨੇ ਦੱਸਿਆ ਕਿ ਤੀਸਰੇ ਜੱਸੀ ਢੱਲ ਮੈਮੋਰੀਅਲ ਬੇਸਬਾਲ ਚੈਂਪੀਅਨਸ਼ਿਪ ਦੇ ਵਿੱਚ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਪੀਐਮ ਸ਼੍ਰੀ ਸਰਕਾਰੀ ਕੋ ਐਡ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਹੋਏ ਲੀਗ ਮੈਚਾਂ ਵਿੱਚ ਪੰਜਾਬ ਵਾਰੀਅਰਸ ਦੀ ਟੀਮ ਨੇ ਫਰੀਦਾਬਾਦ ਬੇਸਬਾਲ ਕਲੱਬ ਹਰਿਆਣਾ ਨੂੰ,ਜੱਸੀ ਢੱਲ ਮੈਮੋਰੀਅਲ ਸਪੋਰਟਸ ਕਲੱਬ ਦੀ ਟੀਮ ਨੇ ਡੂਨ ਸਟਰਾਈਕਰਸ ਕਲੱਬ ਉੱਤਰਾਖੰਡ ਨੂੰ,ਦਿੱਲੀ ਰੋਇਲਸ ਨੇ ਇੰਦੌਰ ਬੇਸਵਾਲ ਕਲੱਬ ਨੂੰ ਅਤੇ ਮਿਸ਼ਨ ਕਲੱਬ ਚੰਡੀਗੜ੍ਹ ਨੇ ਕੈਪਸ ਕਲੱਬ ਰਾਜਸਥਾਨ ਨੂੰ ਹਰਾਇਆ।ਇਸ ਮੌਕੇ ਤੇ ਬੇਸਬਾਲ ਫੈਡਰੇਸ਼ਨ ਆਫ ਇੰਡੀਆ ਦੇ ਸੈਕਟਰੀ ਅਰਵਿੰਦ ਕੁਮਾਰ,ਕੁਲਵਿੰਦਰ ਸਿੰਘ ਢੱਲ ਚੇਅਰਮੈਨ,ਬਿਕਰਮ ਠਾਕੁਰ ਸੈਕਟਰੀ,ਅਸ਼ਵਨੀ ਕੁਮਾਰ ਆਸੂ ਖਜਾਨਚੀ, ਪ੍ਰਿੰਸੀਪਲ ਵਿਕਾਸ ਕੁਮਾਰ,ਲਵ ਰਿਸ਼ੀ ਇੰਟਰਨੈਸ਼ਨਲ ਸਾਫਟਬਲ ਖਿਡਾਰੀ,ਸ਼ਸ਼ੀਮਾਨ,ਬੂਟਾ ਸਿੰਘ ਸੁਤਰਾਣਾ,ਡਾ ਆਸਾ ਸਿੰਘ, ਯਸ਼ਦੀਪ ਸਿੰਘ ਵਾਲੀਆ, ਅਦਰਸ਼ ਬਾਂਸਲ,ਅਖਿਲ ਬਜਾਜ,ਰਾਮਾ ਨਾਭਾ, ਮਨੀਸ਼ ਕੁਮਾਰ, ਗੁਰਜੀਤ ਸਿੰਘ, ਮੋਹਨ ਰਾਵਤ,ਆਕਾਸ਼ਦੀਪ ਚੰਨਾ, ਪ੍ਰਦੀਪ ਕੁਮਾਰ ਹਾਜ਼ਰ ਸਨ।
