Patiala: ਜੁਨੇਜਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮਿਲੀ ਜਿੰਮੇਵਾਰੀ – ਬਲਤੇਜ ਪੰਨੂ

January 25, 2026 - PatialaPolitics

Patiala: ਜੁਨੇਜਾ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਕਾਰਨ ਮਿਲੀ ਜਿੰਮੇਵਾਰੀ – ਬਲਤੇਜ ਪੰਨੂ

ਪਟਿਆਲਾ ,25 ਜਨਵਰੀ:

ਅੱਜ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਅਤੇ ਮੁਖ ਬੁਲਾਰੇ ਸ਼੍ਰੀ ਬਲਤੇਜ ਪੰਨੂ ਦੇ ਗ੍ਰਹਿ ਵਿਖੇ ਜਾ ਕੇ ਨਵ-ਨਿਯੁਕਤ ਪੀ ਆਰ ਟੀ ਸੀ ਦੇ ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਨੇ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕੇ ਇਹ ਹਰਪਾਲ ਜੁਨੇਜਾ ਦੀ ਪਾਰਟੀ ਪ੍ਰਤੀ ਕੰਮ ਕਰਨ ਦੀ ਲਗਨ ਦਾ ਹੀ ਨਤੀਜਾ ਹੈ | ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ , ਮੁਖ ਮੰਤਰੀ ਪੰਜਾਬ ਸ੍ਰ , ਭਗਵੰਤ ਸਿੰਘ ਮਾਨ ਜੀ , ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋਰਾ ਜੀ ਨੇ ਉੰਨਾ ਦੇ ਸਮਾਜ ਵਿਚ ਅਤੇ ਪਾਰਟੀ ਦੇ ਕੀਤੇ ਕੰਮਾ ਕਰਕੇ ਇੰਨੀ ਵੱਡੀ ਜਿੰਮੇਵਾਰੀ ਦੇ ਕੇ ਭਰੋਸਾ ਕੀਤਾ | ਮੈਂ ਆਪਣੀ ਜਿੰਦਗੀ ਦੇ ਬੜੇ ਲੰਬੇ ਸਮੇ ਤੋਂ ਪਟਿਆਲਾ ਵਿਚ ਦੇਖਦਾ ਰਿਹਾ ਕੇ ਜੁਨੇਜਾ ਪਰਿਵਾਰ ਦੇ ਮੁਖੀ ਸ਼੍ਰੀ ਭਗਵਾਨ ਦਾਸ ਜੁਨੇਜਾ ਸਮਾਜ ਭਲਾਈ ਅਤੇ ਵਾਤਾਵਰਨ ਪ੍ਰਤੀ ਕੰਮ ਕਰਦੇ ਆ ਰਹੇ ਹਨ ਇਸ ਪਰਿਵਾਰ ਦਾ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੌਣਾ ਵਿਚ ਲਾਭ ਮਿਲੇਗਾ | ਇਸੇ ਤਰਾਂ ਹਰਪਾਲ ਜੁਨੇਜਾ ਨੇ ਸਮੁੱਚੀ ਲੀਡਰ ਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਮੈਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਜੋ ਸ੍ਰ , ਭਗਵੰਤ ਸਿੰਘ ਮਾਨ ਜੀ ਦਾ ਜੋ ਪੰਜਾਬ ਨੂੰ ਲੈ ਕੇ ਸੁਪਨਾ ਹੈ ਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਤਰੱਕੀ ਦੀ ਰਾਹ ਤੇ ਲਿਆ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣਾ ਹੈ ਉਸ ਦਾ ਮੈਂ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਵਾਂਗਾ| ਇਸ ਮੌਕੇ ਚੇਅਰਮੈਨ ਜੱਸੀ ਸੋਹੀਆ ਨੇ ਵੀ ਮੂੰਹ ਮੀਠਾ ਕਰਵਾਕੇ ਸਨਮਾਨ ਕੀਤਾ | ਇਸ ਮੌਕੇ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ ਜਿਲਾ ਮੀਡੀਆ ਇੰਚਾਰਜ , ਸੰਦੀਪ ਬੰਧੂ ਮੀਡਿਆ ਹਲਕਾ ਇੰਚਾਰਜ , ਜਸਵਿੰਦਰ ਰਿਮਪਾ ਸਹਿ ਮੀਡੀਆ ਇੰਚਾਰਜ , ਰਾਹੁਲ ਮਹਿਤਾ ਲਾਲੀ ਫਤਹਿਪੁਰ , ਲਾਲ ਸਿੰਘ , ਸਿਮਰਨ ਗਰੇਵਾਲ , ਰਾਜਵੀਰ ਚਾਹਲ ਮੌਂਟੀ ਗਰੋਵਰ , ਨਵਨੀਤ ਵਾਲੀਆਂ , ਰਾਜੀਵ ਗੁਪਤਾ . ਤਰਵਿੰਦਰ ਸਿੰਘ ਬੇਦੀ , ਕਪਿਲ ਬਾਂਸਲ , ਬਿੰਦਰ ਨਿੱਕੂ , ਰਾਜੂ ਯਾਦਵ , ਹਰਸ਼ ਮੈਦਾਨ ਹਾਜਰ ਸਨ |