Patiala News: ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਪੰਜਾਬ ਸਰਕਾਰ-ਨੀਨਾ ਮਿੱਤਲ
March 26, 2026 - PatialaPolitics
Patiala News: ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਪੰਜਾਬ ਸਰਕਾਰ-ਨੀਨਾ ਮਿੱਤਲ

-ਟ੍ਰੇਡਰ ਕਮਿਸ਼ਨ ਦੀ ਹਲਕਾ ਰਾਜਪੁਰਾ ਦੇ ਵਪਾਰੀਆਂ ਨਾਲ ਬੈਠਕ ‘ਚ ਅਹਿਮ ਮੁੱਦਿਆਂ ‘ਤੇ ਚਰਚਾ
-ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ- ਧਮੋਲੀ, ਟਿੰਕੂ ਬਾਂਸਲ
ਰਾਜਪੁਰਾ, 26 ਮਾਰਚ:
ਟ੍ਰੇਡਰ ਕਮਿਸ਼ਨ ਦੀ ਹਲਕਾ ਰਾਜਪੁਰਾ ਦੇ ਵਪਾਰੀਆਂ ਨਾਲ ਮਹਿੰਦਰ ਗੰਜ ਬਾਜ਼ਾਰ ਪੁਰਾਣਾ ਬੱਸ ਸਟੈਂਡ ਮਾਰਕਿਟ ਰਾਜਪੁਰਾ ਵਿੱਚ ਟ੍ਰੇਡਰ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਦੀ ਅਗਵਾਈ ਵਿੱਚ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਐਮਐਲ ਏ ਨੀਨਾ ਮਿੱਤਲ ਅਤੇ ਟ੍ਰੇਡਰ ਕਮਿਸ਼ਨ ਦੇ ਜ਼ਿਲ੍ਹਾ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੇਠਲੇ ਪੱਧਰ ‘ਤੇ ਹੀ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ। ਧਮੋਲੀ ਨੇ ਕਿਹਾ ਹੈ ਭਗਵੰਤ ਮਾਨ ਸਰਕਾਰ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ ਹੈ।
ਇਸ ਮੀਟਿੰਗ ਵਿੱਚ ਵਪਾਰੀਆਂ ਨੇ ਆਪਣੀ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਐੱਸ ਡੀ ਐੱਮ ਨਮਨ ਮਾਰਕਨ ਅਤੇ ਡੀ ਐੱਸ ਪੀ ਮਨਜੀਤ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਰਾਜਪੁਰਾ ਦੇ ਬਜ਼ਾਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ। ਵਪਾਰੀਆਂ ਨੇ ਸਫਾਈ ਪ੍ਰਬੰਧ, ਟ੍ਰੈਫਿਕ ਸਮੱਸਿਆਵਾਂ, ਪਾਰਕਿੰਗ ਦੀ ਕਮੀ ਤੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਆਪਣੀਆਂ ਚਿੰਤਾਵਾਂ ਰੱਖੀਆਂ।
ਟ੍ਰੇਡਰ ਕਮਿਸ਼ਨ ਦੇ ਚੇਅਰਮੈਨ ਟਿੰਕੂ ਬਾਂਸਲ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ ਅਤੇ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬੈਠਕ ਦੌਰਾਨ ਐਡਵੋਕੇਟ ਲਵਿਸ਼ ਮਿੱਤਲ, ਵਪਾਰ ਮੰਡਲ ਦੇ ਪ੍ਰਧਾਨ ਰਾਮੇਸ਼ ਪਾਹੂਜਾ, ਗਗਨ ਖੁਰਾਨਾ, ਦਾਰਾ ਸਿੰਘ, ਸੋਹਣਾ ਗਾਰਮੈਂਟਸ, ਰਿੰਪੀ, ਲੱਕੀ ਮੈਨਰੋ, ਰਾਕੇਸ਼ ਮੈਨਰੋ, ਪਰਵਿੰਦਰ ਸਿੰਘ, ਮਨੋਜ ਸਮੇਤ ਟ੍ਰੇਡਰ ਕਮਿਸ਼ਨ ਦੇ ਮੈਂਬਰ ਬਿਕਰਮ ਸਿੰਘ, ਜਸਵਿੰਦਰ ਸਿੰਘ ਸੁਨੇਜਾ, ਮਨੀਸ਼ ਸ਼ਰਮਾ, ਮੁਕੇਸ਼ ਗੁਪਤਾ, ਅਸ਼ੋਕ ਕੁਮਾਰ ਤੇ ਸੰਗਠਨ ਇੰਚਾਰਜ ਰਿਤੇਸ਼ ਬਾਂਸਲ, ਸਚਿਨ ਮਿੱਤਲ ਮਹਿੰਦਰਗੰਜ ਮਾਰਕੀਟ ਪ੍ਰਧਾਨ ਜਸਬੀਰ ਸਿੰਘ ਚੀਮਾ, ਰਾਜੇਸ਼ ਬਾਵਾ, ਜਸਪ੍ਰੀਤ, ਰਤਨੇਸ਼ ਜਿੰਦਲ, ਪੰਕਜ ਲੂਥਰਾ, ਭਵਨ ਉਤਰੇਜਾ, ਰਾਮ ਸ਼ਰਨ, ਦਿਨੇਸ਼ ਪੁਰੀ, ਐਡਵੋਕੇਟ ਸੰਦੀਪ ਬਾਵਾ, ਅਮਨ ਸੈਣੀ, ਮੇਜਰ, ਨਿਤਿਨ ਪਹੁਜਾ, ਰਿਸ਼ੀ ਸ਼ਾਹੀ ਆਦਿ ਮੌਜੂਦ ਸਨ।
