Patiala News: 36 ਘੰਟਿਆ ਵਿੱਚ ਪਟਿਆਲਾ ਪੁਲਿਸ ਵੱਲੋਂ ਡਾਕਟਰ ਕਮਲਦੀਪ ਮਿੱਤਲ ਦੇ ਬੇਰਹਿਮੀ ਨਾਲ ਕੀਤੇ ਕਤਲ ਕੇਸ ਦਾ ਮੁੱਖ ਦੋਸੀ ਗ੍ਰਿਫਤਾਰ
Patiala News: 36 ਘੰਟਿਆ ਵਿੱਚ ਪਟਿਆਲਾ ਪੁਲਿਸ ਵੱਲੋਂ ਡਾਕਟਰ ਕਮਲਦੀਪ ਮਿੱਤਲ ਦੇ ਬੇਰਹਿਮੀ ਨਾਲ ਕੀਤੇ ਕਤਲ ਕੇਸ ਦਾ ਮੁੱਖ ਦੋਸੀ ਗ੍ਰਿਫਤਾਰ

ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਸਾਝੀ ਕੀਤੀ ਕਿ ਪਟਿਆਲਾ ਪੁਲਿਸ ਨੂੰ ਮਿਤੀ 18.05.2026 ਨੂੰ ਵਕਤ ਕਰੀਬ 5.30 PM ਪਰ ਇਤਲਾਹ ਮੌਸੂਲ ਹੋਈ ਕਿ ਥਾਣਾ ਸਿਵਲ ਲਾਇਨ ਪਟਿਆਲਾ ਅਧੀਨ ਪੈਦੇ ਨਿਊ ਲਾਲ ਬਾਗ ਕਲੋਨੀ ਵਿਖੇ ਸਥਿਤ PG Accommodation ਵਿੱਚ ਰਹਿਣ ਵਾਲੇ ਇਕ 24 ਸਾਲ ਦੇ ਵਿਦਿਆਰਥੀ ਕਮਲਦੀਪ ਮਿੱਤਲ ਪੁੱਤਰ ਮਹਿੰਦਰਪਾਲ ਵਾਸੀ ਵਾਰਡ ਨੰਬਰ 11 ਨੇੜੇ ਜੈਨ ਮੰਦਿਰ ਬਰੇਟਾ ਜਿਲ੍ਹਾ ਮਾਨਸਾ ਜੋ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ MBBS ਦੀ ਪੜਾਈ ਕਰ ਰਿਹਾ ਸੀ ਦਾ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਬਹੁਤ ਹੀ ਬੇਰਹਿਮੀ ਅਤੇ ਵੈਸ਼ੀਆਨਾ ਤਰੀਕੇ ਨਾਲ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਸਬੰਧੀ ਮੋਕਾਂ ਪਰ ਸੀਨੀਅਰ ਅਫਸਰਾਂ ਵੱਲੋਂ ਪੁਹੰਚਕੇ ਘਟਨਾ ਸਥਾਨ ਦਾ ਜਾਇਜਾ ਲਿਆ ਗਿਆ ਅਤੇ ਪਟਿਆਲਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ੍ਰੀ ਗੁਰਬੰਸ ਸਿੰਘ ਬੈਸ PPS, SP (Inv) PTL ਸ੍ਰੀ ਪਲਵਿੰਦਰ ਸਿੰਘ ਚੀਮਾ PPS, SP, City PTL ही भाष्टी हिंस मी मुधाभिंड मिंथ उपादा PPS, DSP (D) PTL, मी मंत्नीद भिंगला PPS, DSP City -1 PTL.ਸ੍ਰੀ ਗੁਰਵੀਰ ਸਿੰਘ ਸਿੱਧੂ ਬਰਾੜ PPS, DSP (Cyber) PTL ਇੰਸ: ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ, ਇੰਸ: ਅੰਕੁਰਦੀਪ ਸਿੰਘ ਇੰਚਾਰਜ ਸੀ.ਆਈ.ਏ.ਸਮਾਣਾ, ਐਸ.ਆਈ.ਮਨਪ੍ਰੀਤ ਸਿੰਘ ਇੰਚਾਰਜ ਸਪੈਸਲ ਸੈਲ ਰਾਜਪੁਰਾ ਇੰਸ:ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ, ਇੰਸ ਅਕਾਸਦੀਪ ਸਰਮਾ ਮੁੱਖ ਅਫਸਰ ਥਾਣਾ ਬਨੂੰੜ ਅਤੇ ਐਸ.ਆਈ.ਲਵਦੀਪ ਸਿੰਘ ਪੁਲਿਸ ਚੋਕੀ ਅਫਸਰ ਕਲੋਨੀ ਪਟਿਆਲਾ ਦੀਆਂ ਟੀਮਾਂ ਵੱਲੋਂ ਇਸ ਗੁੰਝਲਦਾਰ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਜਿਸ ਵਿੱਚ ਮੁੱਖ ਦੋਸੀ ਮੋਹਿਤ ਵਰਮਾ ਪੁੱਤਰ ਅਜੀਤ ਕੁਮਾਰ ਵਰਮਾ ਵਾਸੀ ਵਾਰਡ ਨੰਬਰ 11 ਨੇੜੇ ਦੁਰਗਾ ਮੰਦਿਰ, ਅਰੋੜਿਆਂ ਵਾਲੀ ਗਲੀ ਬਰੇਟਾ ਮੰਡੀ ਜਿਲ੍ਹਾ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਘਟਨਾ ਦਾ ਵੇਰਵਾ : ਸ੍ਰੀ ਵਰੁਣ ਸਰਮਾ ਜੀ ਨੇ ਦੱਸਿਆ ਕਿ ਮਿਤੀ 18.05.2026 ਨੂੰ ਸਾਮ ਦੇ ਵਕਤ ਕਮਲਦੀਪ ਮਿੱਤਲ ਉਕਤ ਦੀ ਭੇਦਭਰੇ ਹਾਲਾਤਾ ਵਿੱਚ ਲਾਸ਼ ਮਿਲਣ ਉਪਰੰਤ ਘਟਨਾਕ੍ਰਮ ਦਾ ਜਾਇਜਾ ਲਿਆ ਗਿਆ ਅਤੇ ਫੋਰੋਸਿੰਕ ਟੀਮਾਂ ਦੁਆਰਾ ਮੋਕਾ ਤੇ ਅਹਿਮ ਸਬੂਤ ਇੱਕਤਰ ਕੀਤੇ ਗਏ ਅਤੇ ਮ੍ਰਿਤਕ ਕਮਲਦੀਪ ਮਿੱਤਲ ਦੇ ਪਿਤਾ ਮਹਿੰਦਰਪਾਲ ਪੁੱਤਰ ਜਗਨ ਨਾਥ ਵਾਸੀ ਬਰੇਟਾ ਜਿਲ੍ਹਾ ਮਾਨਸਾ ਦੇ ਬਿਆਨਾ ਦੇ ਅਧਾਰ ਪਰ भुरमा रुखठ 129 भिडी 18.05.2026 /प 103,3 (5) बी. मैत. भैम, घाटा मिबल लष्टित भटिभल रवत्त रठवे उडडीम ਸੁਰੂ ਕੀਤੀ ਗਈ ਅਤੇ ਟੀਮਾਂ ਦਾ ਗਠਨ ਕੀਤਾ ਗਿਆ ।
ਕਤਲ ਕਰਨ ਦੀ ਵਜਾ ਰੰਜਸ : ਮੁੱਢਲੀ ਤਫਤੀਸ ਦੋਰਾਨ ਇਹ ਤੱਥ ਸਾਹਮਣੇ ਆਏ ਕਿ ਮ੍ਰਿਤਕ ਕਮਲਦੀਪ ਮਿੱਤਲ ਦਾ ਬਚਪਨ ਦਾ ਦੋਸਤ
ਮੋਹਿਤ ਵਰਮਾ ਪੁੱਤਰ ਅਜੀਤ ਕੁਮਾਰ ਵਰਮਾ ਵਾਸੀ ਵਾਰਡ ਨੰਬਰ 11 ਨੇੜੇ ਦੁਰਗਾ ਮੰਦਿਰ, ਅਰੋੜਿਆਂ ਵਾਲੀ ਗਲੀ ਬਰੇਟਾ ਮੰਡੀ ਜਿਲ੍ਹਾ ਮਾਨਸਾ ਜੋ ਕਿ ਉਸ ਨਾਲ ਮਾਨਸਾ ਵਿਖੇ ਗਰੀਨ ਲੈਡ ਡੇ-ਬੋਰਡਿੰਗ ਸਕੂਲ ਬਰੇਟਾ ਕੈਚੀਆਂ ਵਿਖੇ ਪਹਿਲੀ ਕਲਾਸ ਤੋਂ ਲੈਕੇ ਦਸਵੀਂ ਕਲਾਸ ਤੱਕ ਇਕੱਠੇ ਪੜਾਈ ਕਰਦਾ ਰਿਹਾ ਸੀ ਜੋ ਕਿ ਸਕੂਲ ਦੀ ਪੜਾਈ ਕਰਨ ਉਪਰੰਤ ਕਮਲਦੀਪ ਮਿੱਤਲ ਪੜਾਈ ਵਿੱਚ ਹੁਸ਼ਿਆਰ ਹੋਣ ਕਾਰਨ ਮੈਡੀਕਲ ਲਾਇਨ ਵਿੱਚ ਪੈ ਗਿਆ ਅਤੇ ਉਸ ਵੱਲੋਂ ਆਪਣੀ ਮਿਹਨਤ ਤੇ ਲਗਨ ਨਾਲ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲਾ ਹਾਸਲ ਕਰ ਲਿਆ ਗਿਆ ਅਤੇ ਦੂਜੇ ਪਾਸੇ ਦੋਸੀ ਮੋਹਿਤ ਵਰਮਾ ਉਕਤ ਪ੍ਰਾਈਵੇਟ ਪੱਧਰ ਪਰ ਅਗਲੀ ਪੜਾਈ ਕਰਨ ਦੇ ਨਾਲ ਨਾਲ ਆਪਣੇ ਪਿਤਾ ਅਜੀਤ ਕੁਮਾਰ ਵਰਮਾ ਦੀ ਸੁਨਿਆਰੇ ਦੀ ਦੁਕਾਨ ਵਰਮਾ ਜਿਉਲਰਜ ਮੰਡੀ ਬਰੇਟਾ ਵਿਖੇ ਕੰਮ ਕਾਰ ਵਿੱਚ ਹੱਥ ਵਟਾਉਣ ਲੱਗ ਪਿਆ। ਮੋਹਿਤ ਵਰਮਾ ਅਤੇ ਕਮਲਦੀਪ ਮਿੱਤਲ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਅਤੇ ਕਮਲਦੀਪ ਮਿੱਤਲ ਨੂੰ ਮੋਹਿਤ ਵਰਮਾ ਨੇ ਸ਼ੇਅਰ ਮਾਰਕਿਟ ਅਤੇ ਪੈਸਿਆ ਦੀ ਆਨ-ਲਾਇਨ ਟਰੈਡਿੰਗ ਦੇ ਮੋਟੇ ਮੁਨਾਫੇ ਬਾਰੇ ਦੱਸਿਆ ਜਿਸ ਪਰ ਕਮਲਦੀਪ ਮਿੱਤਲ ਨੇ ਆਪਣੇ ਵਿਦੇਸ਼ ਅਸਟਰੇਲੀਆਂ ਵਿੱਚ ਰਹਿੰਦੇ ਆਪਣੇ ਮਾਮੇ ਦੇ ਲੜਕੇ ਲਕਸ਼ਦੀਪ ਸਿੰਗਲਾ ਤੋ ਪੈਸੇ ਮੰਗਵਾਕੇ ਮੋਹਿਤ ਵਰਮਾ ਦੇ ਕਹਿਣ ਪਰ ਸ਼ੇਅਰ ਮਾਰਕਿਟ ਅਤੇ ਪੈਸਿਆ ਦੀ ਆਨ-ਲਾਇਨ ਟਰੈਡਿੰਗ ਵਿੱਚ ਕਰੀਬ 35 ਲੱਖ ਰੂਪੈ ਨਿਵੇਸ ਲਈ ਲਗਵਾਏ ਸਨ । ਹੁਣ ਪਿਛਲੇ 3-4 ਮਹੀਨਿਆਂ ਤੋਂ ਮ੍ਰਿਤਕ ਕਮਲਦੀਪ ਮਿੱਤਲ ਜੋ ਕਿ ਦੋਸ਼ੀ ਮੋਹਿਤ ਵਰਮਾ ਉਕਤ ਪਾਸੇ ਆਪਣੇ ਦਿੱਤੇ ਹੋਏ ਪੈਸੇ ਵਾਪਸ ਮੰਗਦਾ ਸੀ ਤਾ ਦੋਸੀ ਮੋਹਿਤ ਵਰਮਾ ਨੇ ਉਸ ਨੂੰ ਦੱਸਿਆ ਕਿ ਇਹ ਪੈਸੇ ਉਹ ਆਨ ਲਾਇਨ ਗੇਮਿੰਗ ਐਪਲੀਕੇਸਨਾਂ ਵਿੱਚ ਸੱਟਾ ਆਦਿ ਖੇਡਕੇ ਹਾਰ ਗਿਆ ਹੈ ।ਜਿਸ ਕਾਰਨ ਉਹ ਉਸ ਦੇ ਪੈਸੇ ਫੇਰੀ ਤੋਰ ਪਰ ਵਾਪਸ ਨਹੀ ਕਰ ਸਕਦਾ ਪ੍ਰੰਤੂ ਕਮਲਦੀਪ ਮਿੱਤਲ ਉਕਤ ਦੇ ਵਾਰ ਵਾਰ ਆਪਣੇ ਦਿੱਤੇ ਹੋਏ ਪੈਸੇ ਮੰਗਣ ਤੇ ਮੋਹਿਤ ਵਰਮਾ ਉਕਤ ਘਬਰਾ ਗਿਆ ਕਿਉਂਕਿ ਇਹ ਸਾਰੇ ਪੈਸੇ ਉਸ ਦੇ ਆਨ ਲਾਇਨ ਬੈਂਕ ਖਾਤਿਆਂ ਵਿੱਚ ਆਏ ਸਨ। ਜਿਸ ਕਾਰਨ ਕਮਲਦੀਪ ਮਿੱਤਲ ਨੇ ਉਸ ਦੀ ਪੁਲਿਸ ਅਤੇ ਘਰਦਿਆ ਪਾਸ ਸਿਕਾਇਤ ਕਰਨ ਦਾ ਇਰਾਦਾ ਬਣਾ ਲਿਆ ਸੀ। ਜਿਸ ਪਰ ਮੋਹਿਤ ਵਰਮਾ ਉਕਤ ਨੇ ਪੈਸਿਆ ਦੀ ਦੇਣਦਾਰੀ ਤੋਂ ਬੱਚਣ ਹਿੱਤ ਕਮਲਦੀਪ ਮਿੱਤਲ ਦਾ ਕਤਲ ਕਰਨ ਦੀ ਸਾਜਿਸ ਘੜ ਲਈ ਅਤੇ ਇਸੇ ਸਾਜਿਸ ਤਹਿਤ ਉਹ ਮਿਤੀ 17.05.2026 ਨੂੰ ਕਮਲਦੀਪ ਮਿੱਤਲ ਉਕਤ ਪਾਸ ਪਟਿਆਲਾ ਵਿਖੇ ਉਸ ਦੀ PG ਰਿਹਇਸ ਪਰ ਆ ਗਿਆ ਜਿੱਥੇ ਸਾਮ ਦੇ ਵਕਤ ਦੋਵੇਂ ਦੋਸਤਾਂ ਨੇ ਮਿਲਕੇ ਪਹਿਲਾ ਇਕ ਪੰਜਾਬੀ ਫਿਲਮ ਸਿਨੇਮਾ ਵਿੱਚ ਜਾਕੇ ਦੇਖੀ ਅਤੇ ਬਾਅਦ ਵਿੱਚ ਕ੍ਰਿਕਟ ਦਾ ਮੈਚ ਵੇਖਿਆ ਸੀ ਅਤੇ ਰਾਤ ਨੂੰ ਦੋਵੇ ਦੋਸਤ ਇਕੋ ਪੀ.ਜੀ ਵਿੱਚ ਆਕੇ ਦੇਰ ਰਾਤ ਸੋ ਗਏ। ਸੁਭਾ 6-15 ਏ.ਐਮ ਪਰ ਉਠਕੇ ਕਮਲਦੀਪ ਮਿੱਤਲ ਉਕਤ ਨੇ ਪ੍ਰੀਵਾਰਕ ਮੈਬਰਾਂ ਨਾਲ ਗੱਲਬਾਤ ਕੀਤੀ ਅਤੇ ਕਾਲਜ ਜਾਣ ਲਈ ਬਾਥਰੂਮ ਵਿੱਚ ਤਿਆਰ ਹੋਣ ਲੱਗਾ ਤਾਂ ਇਤਨੇ ਵਿੱਚ ਮੋਕਾ ਦੇਖਕੇ ਮੋਹਿਤ ਵਰਮਾ ਨੇ ਜੋ ਤੇਜਧਾਰ ਹਥਿਆਰ ਚਾਕੂ ਇਸ ਨੇ ਆਪਣੇ ਕੱਪੜਿਆਂ ਵਾਲੇ ਬੈਗ ਲੁਕਾ ਛੁਪਾਕੇ ਰੱਖਿਆ ਹੋਇਆ ਸੀ ਉਸ ਨੂੰ ਕੱਢਕੇ ਘਾਤ ਲਗਾਕੇ ਬਾਥਰੂਮ ਦੇ ਦਰਵਾਜੇ ਪਾਸ ਤਿਆਰੀ ਨਾਲ ਖੜਾ ਹੋ ਗਿਆ ਜਦੋ ਕਮਲਦੀਪ ਮਿੱਤਲ ਬਾਥਰੂਮ ਵਿੱਚੋ ਬਾਹਰ ਆਇਆ ਤਾਂ ਉਸ ਨੇ ਝਟਕੇ ਨਾਲ ਪਹਿਲਾ ਵਾਰ ਉਸ ਦੀ ਪਿਛਲੇ ਪਾਸੋ ਗਰਦਨ ਪਰ ਕੀਤਾ ਜੋ ਕਿ ਮੋਕਾ ਪਰ ਨੀਚੇ ਡਿੱਗ ਪਿਆ ਤਾਂ ਮੋਹਿਤ ਵਰਮਾ ਨੇ ਬਿਨਾ ਰੁਕੇ ਬੜੀ ਹੀ ਬੇਰਹਿਮੀ ਨਾਲ ਆਪਣੇ ਬਚਪਨ ਦੇ ਦੋਸਤ ਕਮਲਦੀਪ ਮਿੱਤਲ ਪਰ ਅੰਨ੍ਹੇਵਾਹ ਚਾਕੂ ਨਾਲ ਕਈ ਵਾਰ ਕੀਤੇ। ਮੋਹਿਤ ਵਰਮਾ ਨੇ ਕਮਲਦੀਪ ਉਕਤ ਪਰ ਇਤਨੀ ਜੋਰ ਨਾਲ ਵਾਰ ਕੀਤੇ ਕਿ ਵਾਰਦਾਤ ਵਿੱਚ ਵਰਤਿਆ ਗਿਆ ਤੇਜਧਾਰ ਹਥਿਆਰ ਵੀ ਦੋ ਹਿੱਸਿਆ ਵਿੱਚ ਟੁੱਟ ਗਿਆ। ਬੁਰੀ ਤਰਾਂ ਵਾਰ ਕਰਨ ਤੇ ਬਾਅਦ ਮੋਹਿਤ ਵਰਮਾ ਨੇ ਕਮਲਦੀਪ ਮਿੱਤਲ ਦੇ ਮੁਰਦਾ ਸਰੀਰ ਦੇ ਨੱਕ ਪਰ ਹੱਥ ਰੱਖਕੇ ਇਸ ਗੱਲ ਦੀ ਪੁਸਟੀ ਕੀਤੀ ਕਿ ਕਮਲਦੀਪ ਮਿੱਤਲ ਸੱਚਮੁਚ ਮਰ ਚੁੱਕਾ ਹੈ। ਇਸ ਤੋ ਬਾਅਦ ਮੋਹਿਤ ਵਰਮਾ ਨੇ ਮ੍ਰਿਤਕ ਦਾ ਫੋਨ ਚੁੱਕਿਆ ਅਤੇ ਉਸ ਵਿੱਚੋ 25 ਹਜਾਰ ਰੁਪੇ ਆਪਣੇ ਖਾਤੇ ਵਿੱਚ ਸੁਭਾ 7 ਵਜੇ ਦੇ ਕਰੀਬ ਟਰਾਸਫਰ ਕਰ ਲਏ । ਮੋਹਿਤ ਵਰਮਾ ਆਪਣੇ ਹੱਥਾ ਪਰ ਵੀ ਕਾਫੀ ਸੱਟਾ ਵੱਜੀਆ ਜਿਸ ਸਬੰਧੀ ਇਸ ਵੱਲੋ ਫਰਾਰੀ ਦੌਰਾਨ ਵੱਖ ਵੱਖ ਹਸਪਤਾਲਾ ਵਿੱਚ ਆਪਣਾ ਇਲਾਜ ਕਰਵਾਇਆ ਗਿਆ ।ਮੋਹਿਤ ਵਰਮਾ ਵੱਲੋਂ ਮੌਕਾ ਪਰ ਸਬੂਤ ਨਸ਼ਟ ਕਰਨ ਦੀ ਕੋਸਿਸ਼ ਵੀ ਕੀਤੀ ਗਈ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਇਕ ਹੱਥ ਲਿਖਤ ਨੋਟ ਵੀ ਮੋਕਾ ਪਰ ਛੱਡਿਆ ਗਿਆ।
ਦੋਸੀ ਦੀ ਗ੍ਰਿਫਤਾਰੀ : ਪਟਿਆਲਾ ਪੁਲਿਸ ਵੱਲੋਂ ਮੁਕੱਦਮਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਬੜੀ ਹੀ ਮੁਸਤੈਦੀ ਨਾਲ ਦੋਸ਼ੀ ਮੋਹਿਤ ਵਰਮਾ ਉਕਤ ਭਾਲ ਕਰਨੀ ਸੁਰੂ ਕੀਤੀ ਗਈ ਜਿਸ ਵਿੱਚ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਮਾਨਸਾ, ਜਾਖਲ (ਹਰਿਆਣਾ), ਅਮ੍ਰਿਤਸਰ, ਲੁਧਿਆਣਾ ਰੋਪੜ ਅਤੇ ਚੰਡੀਗੜ ਆਦਿ ਇਲਾਕਿਆਂ ਵਿੱਚ ਰੇਡਾ ਕੀਤੀਆਂ ਗਈਆਂ ਅਤੇ 36 ਘੰਟਿਆਂ ਦੇ ਅੰਦਰ ਅੰਦਰ ਦੋਸੀ ਮੋਹਿਤ ਵਰਮਾਂ ਉਕਤ ਨੂੰ ਮਿਤੀ 20.05.2026 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੇ ਮੁਕੱਦਮਾ ਉਕਤ ਵਿੱਚ ਵਰਤੇ ਗਏ ਤੇਜਧਾਰ ਹਥਿਆਰ ਦੀ ਬਰਾਮਦਗੀ ਕਰਵਾਈ ਜਾਵੇਗੀ। ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਤ ਕੀਤੀ ਜਾ ਰਹੀ ਹੈ
