When Patiala DC,Commissioner MC Visit the City During the Rain to Check Drainage System

August 3, 2021 - PatialaPolitics

ਪਟਿਆਲਾ ਸ਼ਹਿਰ ਦੀਆਂ ਅਜਿਹੀਆਂ ਥਾਵਾਂ ਜਿੱਥੇ ਕਿ ਦਹਾਕਿਆਂ ਤੋਂ ਬਰਸਾਤੀ ਪਾਣੀ ਦੇ ਜਮਾ ਹੋਣ ਦੀ ਸਮੱਸਿਆ ਚੱਲੀ ਆ ਰਹੀ ਸੀ, ਅੱਜ ਭਾਰੀ ਬਰਸਾਤ ਹੋਣ ਦੇ ਬਾਵਜੂਦ ਇਨ੍ਹਾਂ ਇਲਾਕਿਆਂ ‘ਚ ਪਾਣੀ ਖੜਾ ਨਹੀਂ ਹੋਇਆ। ਇਨ੍ਹਾਂ ਥਾਵਾਂ ਤੋਂ ਬਰਸਾਤ ਪੈਣ ਦੇ ਇੱਕ-ਦੋ ਘੰਟਿਆਂ ਦੇ ਅੰਦਰ-ਅੰਦਰ ਹੀ ਬਰਸਾਤੀ ਪਾਣੀ ਦਾ ਨਿਕਾਸ ਹੋ ਗਿਆ, ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬਰਸਾਤੀ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਵਰਦੇ ਮੀਂਹ ਦੌਰਾਨ ਸ਼ੇਰਾਂ ਵਾਲਾ ਗੇਟ, ਅਨਾਰਦਾਣਾ ਚੌਂਕ, ਪੁਰਾਣੀ ਟਰੈਕਟਰ ਮਾਰਕਿਟ, ਕੜਾਹ ਵਾਲਾ ਚੌਂਕ, ਰਾਘੋ ਮਾਜਰਾ, ਪੁਰਾਣੀ ਸਬਜ਼ੀ ਮੰਡੀ, ਸਰਕਾਰੀ ਮਹਿੰਦਰਾ ਕਾਲਜ ਤੇ ਐਸ.ਟੀ.ਪੀ ਪਲਾਟ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ।
ਐਸ.ਟੀ.ਪੀ ਪਲਾਟ ‘ਤੇ ਗੱਲਬਾਤ ਕਰਦਿਆ ਨਗਰ ਨਿਗਮ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਪਈਆਂ 600 ਕਿਲੋਮੀਟਰ ਲੰਬੀਆਂ ਸੀਵਰੇਜ਼ ਲਾਈਨ ਅਤੇ ਐਸ.ਟੀ.ਪੀ ਰਾਹੀਂ ਪੂਰੀ ਸਮਰੱਥਾ ਨਾਲ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ, ਜਿਸ ਸਦਕਾ ਉਨ੍ਹਾਂ ਇਲਾਕਿਆ ‘ਚ ਇਸ ਭਾਰੀ ਮੀਂਹ ਦੌਰਾਨ ਵੀ ਪਾਣੀ ਖੜਾ ਨਹੀਂ ਹੋਇਆ ਜਿਥੇ ਦਹਾਕਿਆਂ ਤੋਂ ਮੀਂਹ ਪੈਣ ਤੋਂ ਬਾਅਦ ਲੰਮੇ ਸਮੇਂ ਤੱਕ ਪਾਣੀ ਖੜਾ ਰਹਿੰਦਾ ਸੀ, ਜਿਸ ਕਾਰਨ ਨੀਵੇ ਇਲਾਕਿਆਂ ਦੇ ਲੋਕਾਂ ਨੂੰ  ਬਰਸਾਤੀ ਪਾਣੀ ਦੇ ਖੜੇ ਹੋਣ ਨਾਲ ਦਿੱਕਤ ਦਾ ਸਾਹਮਣਾ ਕਰਨਾ ਪੈਦਾ ਸੀ ਉਥੇ ਹੀ ਇਨ੍ਹਾਂ ਇਲਾਕਿਆ ‘ਚ ਬਰਸਾਤਾਂ ਦੇ ਮੌਸਮ ‘ਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ, ਜੋ ਹੁਣ ਕਾਫ਼ੀ ਹੱਦ ਤੱਕ ਹੱਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਸ਼ਹਿਰ ਦੀਆਂ ਹਰ ਤਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਗੰਭੀਰ ਹਨ ਤੇ ਨਗਰ ਨਿਗਮ ਵੀ ਸਮੱਸਿਆਵਾਂ ਦੇ ਹੱਲ ਲਈ 24 ਘੰਟੇ ਕੰਮ ਕਰ ਰਿਹਾ ਹੈ।
ਸ਼ਹਿਰ ਦਾ ਦੌਰਾ ਕਰਨ ਉਪਰੰਤ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਅੱਜ ਪਈ ਭਾਰੀ ਬਰਸਾਤ ਤੋਂ ਬਾਅਦ ਵੀ ਸ਼ਹਿਰ ਦੇ ਨੀਵੇ ਇਲਾਕਿਆ ‘ਚ ਪਾਣੀ ਨਹੀਂ ਖੜਾ ਹੋਇਆ। ਉਨ੍ਹਾਂ ਦੱਸਿਆ ਕਿ ਸ਼ੇਰਾ ਵਾਲਾ ਗੇਟ, ਅਨਾਰਦਾਣਾ ਚੌਂਕ, ਮੋਦੀ ਕਾਲਜ, ਰਾਘੋ ਮਾਜਰਾ, ਕੜਾਹ ਵਾਲਾ ਚੌਂਕ, ਪੁਰਾਣੀ ਸਬਜ਼ੀ ਮੰਡੀ, ਸਮਾਨੀਆਂ ਗੇਟ, ਮਹਿੰਦਰਾ ਕਾਲਜ, ਜਿਥੇ ਬਰਸਾਤ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਰਹਿੰਦੀ ਸੀ ਪਰ ਅੱਜ ਵਰਦੇ ਮੀਹ ਦੌਰਾਨ ਕੀਤੀ ਜਾਂਚ ਦੌਰਾਨ ਵੀ ਇਨ੍ਹਾਂ ਇਲਾਕਿਆ ‘ਚ ਪਾਣੀ ਖੜਾ ਨਹੀ ਹੋਇਆ।
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਹੋਣ ਕਾਰਨ ਸੀਵਰੇਜ਼ ਜਾਮ ਹੋਣ ਦੀ ਸਮੱਸਿਆ ‘ਚ ਕਮੀ ਆਈ ਹੈ, ਜਿਸ ਕਾਰਨ ਹੁਣ ਬਰਸਾਤੀ ਪਾਣੀ ਸੀਵਰੇਜ ਲਾਈਨ ਰਾਹੀਂ ਕੁਝ ਹੀ ਸਮੇਂ ‘ਚ ਖਾਲੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੰਮ ਕਰਕੇ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਕੀਤੇ ਗਏ ਹਨ, ਜਿਸ ਸਦਕਾ ਅੱਜ ਪਈ ਬਰਸਾਤ ਨਾਲ ਪਟਿਆਲਾ ਸ਼ਹਿਰ ਦੇ ਨੀਵੇ ਖੇਤਰਾਂ ‘ਚ ਵੀ ਪਾਣੀ ਨਹੀਂ ਖੜਿਆਂ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸੀਵਰੇਜ਼ ਤੇ ਬਰਸਾਤੀ ਪਾਣੀ ਦਾ ਹੱਲ ਸਭ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ।

District Public Relations Office, Patiala

Deputy Commissioner and Commissioner MC Visit the City During the Rain to Check Drainage System

Even in the Low-lying Areas of the City, Rainwater Drains Out With in no Time

-People Breathed a Sigh of Relief Due to the Adequate Drainage Arrangements Made by the Municipal Corporation

-600 km Long Sewerage lines and STP Prove Helpful in Draining Rain water: Mayor

-The Problem of inundated low lying areas during rain Has Been Solved to a Large Extent: Deputy Commissioner

– Proper Arrangements Made for drainage of Rain water by the teams of the Municipal Corporation: Commissioner Municipal Corporation

– Mayor Appeals to Residents to Support Municipal Corporation and District Administration’s Efforts to Make City Free of Problems

Patiala, August 3:

In most of the parts of Patiala city where the problem of accumulation of storm water had been going on for decades,today,despite heavy rains, there was no area inundated with storm water was found during heavy rains.Within an hour or two of the rains falling , the rain water was drained from these places, with which the residents of these areas have breathed a sigh of relief. To assess the drainage of rain water, Deputy Commissioner Mr. Kumar Amit and Municipal Commissioner Mrs. Poonamdeep Kaur visited Sheran Wala Gate, Anardana Chowk, Old Tractor Market, Karah wala Chowk, Ragho Majra, Old Sabzi Mandi, Government Mahindra College and STP during heavy rains .
Talking about the STP, the Mayor of Patiala Municipal Corporation Mr. Sanjeev Sharma Bittu said that water was being drained out at full capacity through 600 km long sewerage line and STP in Patiala city. Due to which, the water did not accumulated, even during the heavy rains in those areas ,which has been facing the flood like situation during rainy season since decades. There was also a risk of spreading of diseases in these areas during the rainy season, which has now been largely resolved. He said that the Chief Minister Captain Amarinder Singh and Lok Sabha Member Mrs. Preneet Kaur were keen to resolve all the problems of the city and the Municipal Corporation was also working round the clock for the purpose.
Deputy Commissioner Mr. Kumar said that the Municipal Corporation Patiala had made elaborate arrangements for the drainage of rain water in view of the rainy season.
He said that Sheran Wala Gate, Anardana Chowk, Modi College, Ragho Majra, Karah Wala Chowk, Purani Sabzi Mandi, Samania Gate, Mahindra College, where, there was a major problem of drainage after rains earlier.
Meanwhile, Municipal Commissioner Poonamdeep Kaur said that non-use of polythene bags has reduced the problem of blockage of sewerage, due to which rain water is now emptied in a short time through the sewerage line. She said that the teams of the Municipal Corporation had worked in coordination with each other to make arrangements for the drainage of rain water, as a result of which even the low lying areas of Patiala city were not flooded during heavy rain today.
She appealed to the people of Patiala that the permanent solution of sewerage and rain water could be possible only with the cooperation of all.