Big News for Sunday Market Patiala

January 1, 2018 - PatialaPolitics


ਛੋਟੀ ਬਾਰਾਂਦਰੀ ਚ ਲੱਗਣ ਵਾਲੀ ਸੰਡੇ ਮਾਰਕੀਟ ਨੂੰ ਆਉਣ ਵਾਲੇ ਦਿਨਾਂ ‘ਚ ਨਗਰ ਨਿਗਮ ਪਟਿਆਲਾ ਅਤੇ ਟ੍ਰੈਫਿਕ ਪੁਲਿਸ ਦੀ ਮੱਦਦ ਨਾਲ ਨਿਯੰਤਰਤ ਕੀਤਾ ਜਾਵੇਗਾ ਅਤੇ ਬੇਤਰਤੀਬ ਤਰੀਕਿਆਂ ਨਾਲ ਲੱਗ ਰਹੀਆਂ ਰੇਹੜੀਆਂ ਅਤੇ ਫੜੀਆਂ ਨੂੰ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਰਤੀਬਵਾਰ ਤਰੀਕੇ ਨਾਲ ਲਗਵਾਉਣਗੇ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਨਿਗਮ ਦੇ ਕਮਿਸ਼ਨਰ ਸ੍ਰੀ ਗੁਰਮੀਤ ਸਿੰਘ ਖਹਿਰਾ, ਜੁਆਇੰਟ ਕਮਿਸ਼ਨਰ ਸ੍ਰੀ ਅਕੁੰਰ ਮਹਿੰਦਰੂ ਅਤੇ ਐਸ.ਪੀ. ਟ੍ਰੈਫਿਕ ਸ੍ਰੀ ਅਮਰਜੀਤ ਸਿੰਘ ਘੁੰਮਣ ਨੂੰ ਨਾਲ ਲੈ ਕੇ ਸੰਡੇ ਮਾਰਕੀਟ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਟ੍ਰੈਫਿਕ ਸਬੰਧੀ ਆ ਰਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਲੱਗ ਰਹੀ ਸੰਡੇ ਮਾਰਕੀਟ ਨੂੰ ਤਰੀਕੇ ਸਿਰ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਯੋਜਨਾ ਬਣਾ ਰਿਹਾ ਹੈ ਇਸ ਦੇ ਤਹਿਤ ਗੁਗਲ ਮੈਪ ਦਾ ਸਹਾਰਾ ਲੈ ਕੇ ਇਲਾਕੇ ‘ਚ ਪਈ ਥਾਵਾਂ ਨੂੰ ਵੇਖਿਆ ਜਾਵੇਗਾ ਅਤੇ ਯੋਜਨਾਬੱਧ ਤਰੀਕੇ ਨਾਲ ਖਾਲੀ ਪਏ ਪਾਰਕਿੰਗ ਦੇ ਖੇਤਰ ਵਿੱਚ ਕੇਵਲ ਐਤਵਾਰ ਦੇ ਦਿਨ ਰੇਹੜੀ, ਫੜੀ ਲਗਾਉਣ ਦੀ ਇਜਾਜਤ ਦਿੱਤੀ ਜਾਵੇਗੀ। ਇਸ ਲਈ ਰੇਹੜੀ, ਫੜੀ ਲਗਾਉਣ ਵਾਲੀਆਂ ਨੂੰ ਨਗਮ ਨਿਗਮ ਕੋਲ ਰਜਿਸਟ੍ਰੇਸ਼ਨ ਵੀ ਕਰਵਾਉਣੀ ਪਵੇਗੀ। ਜਿਸ ਨਾਲ ਨਿਗਮ ਦੀ ਆਮਦਨ ਵੀ ਵਧੇਗੀ ਅਤੇ ਇਹ ਪੈਸਾ ਸ਼ਹਿਰ ਦੇ ਵਿਕਾਸ ਕਾਰਜਾਂ ‘ਤੇ ਖਰਚ ਕੀਤਾ ਜਾ ਸਕੇਗਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸੜਕ ਦੇ ਵਿਚਾਲੇ ਲੱਗ ਰਹੀਆਂ ਰੇਹੜੀਆਂ ਨੂੰ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ ਇਹਨਾਂ ਰੇਹੜੀਆਂ ਅਤੇ ਫੜਾਂ ਨੂੰ ਫੁੱਟਪਾਥ ਦੇ ਉੱਤੇ ਲਗਵਾਇਆ ਜਾਵੇਗਾ ਅਤੇ ਸੜਕ ਨੁੰ ਕਰੀਬ ਕਰੀਬ ਖਾਲੀ ਰੱਖਿਆ ਜਾਵੇਗਾ ਜਿਸ ਨਾਲ ਕਾਰੋਬਾਰ ਕਰ ਰਹੇ ਲੋਕਾਂ ਦਾ ਰੁਜ਼ਗਾਰ ਵੀ ਜਾਰੀ ਰਹੇ ਅਤੇ ਰਾਹਗੀਰਾਂ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ।