Are to ready Patiala? New Mayor tomorrow
January 22, 2018 - PatialaPolitics
ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਨਿਗਮ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਨਵੇਂ ਕੌਂਸਲਰਾਂ ਦੇ ਬੈਠਣ, ਸਹੁੰ ਚੁੱਕਣ ਅਤੇ ਮੇਅਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਬਾਬਤ ਜਾਣਕਾਰੀ ਦਿੱਤੀ।
ਸ. ਖਹਿਰਾ ਨੇ ਦੱਸਿਆ ਕਿ ਮੰਡਲ ਕਮਿਸ਼ਨਰ ਸ੍ਰੀ ਮੀਨਾ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਕੌਂਸਲਰਾਂ ਨੂੰ ਸਹੁੰ ਚੁਕਾਉਣਗੇ ਇਸ ਤੋਂ ਬਾਅਦ ਚੁਣੇ ਕੌਂਸਲਰਾਂ ਵਿਚੋਂ ਨਿਗਮ ਦੀ ਅਗਲੀ ਕਾਰਵਾਈ ਚਲਾਉਣ ਲਈ ਮਨੋਨੀਤ ਪ੍ਰੋਜਾਇਡਿੰਗ ਅਫ਼ਸਰ ਵੱਲੋਂ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਈ ਜਾਵੇਗੀ। ਇਸ ਮੌਕੇ ਨਿਗਮ ਦੇ ਨਿਗਰਾਨ ਇੰਜੀਨੀਅਰ ਸ਼੍ਰੀ ਐਮ.ਐਮ. ਸਿਆਲ, ਐਕਸੀਐਨ ਸ਼ਾਮ ਲਾਲ ਗੁਪਤਾ ਤੇ ਇੰਜ. ਸੁਭਾਸ਼ ਸ਼ਰਮਾ ਸਮੇਤ ਹੋਰ ਅਧਿਕਾਰੀ ਵੀਮੌਜੂਦ ਸਨ।