Patiala Police organised special camp for pending complaints
June 11, 2022 - PatialaPolitics
Patiala Police organised special camp for pending complaints
ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਮੁਖਵਿੰਦਰ ਸਿੰਘ ਛੀਨਾਂ ਆਈ.ਪੀ.ਐਸ, ਆਈ.ਜੀ.ਪੀ, ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲਾ ਪਟਿਆਲਾ ਵਿਖੇ ਆਮ ਪਬਲਿਕ ਨੂੰ ਜਲਦੀ ਇਨਸਾਫ ਦੇਣ ਅਤੇ ਲੰਬਿਤ ਦਰਖਾਸਤਾਂ ਦੇ ਨਿਪਟਾਰੇ ਲਈ ਪਟਿਆਲਾ ਪੁਲਿਸ ਵੱਲੋਂ ਇਕ ਵਧੀਆ ਉਪਰਾਲਾ ਕਰਦੇ ਹੋਏ ਅੱਜ ਮਿਤੀ 11.06.2022 ਨੂੰ ਸਬ-ਡਵੀਜਨ ਪੱਧਰ, ਥਾਣਾ ਪੱਧਰ ਅਤੇ ਵੱਖ-2 ਯੂਨਿਟਾਂ ਵੱਲੋਂ ਸਰਕਲ ਅਫਸਰਾਨ ਦੀ ਨਿਗਰਾਨੀ ਹੇਠ ਵੱਖ-ਵੱਖ ਕੈਂਪ ਲਗਾਏ ਗਏ । ਇੰਨ੍ਹਾਂ ਕੈਂਪਾ ਵਿੱਚ ਮੁੱਖ ਅਫਸਰਾਨ ਥਾਣਾ/ਯੂਨਿਟ ਇੰਚਾਰਜਾਂ/ਪੜਤਾਲੀਆ ਅਫਸਰਾਨ ਵੱਲੋਂ ਦਰਖਾਸਤ ਨਾਲ ਸਬੰਧਤ ਦੋਵਾਂ ਧਿਰਾਂ ਨੂੰ ਸ਼ਾਮਲ ਪੜਤਾਲ ਕਰਕੇ ਉਨ੍ਹਾਂ ਦੇ ਪੱਖ ਸੁਣੇ ਗਏ ।
ਅੱਗੇ ਦੱਸਿਆ ਕਿ ਸਬ-ਡਵੀਜਨ/ਥਾਣਾ ਪੱਧਰ ਤੇ ਲਗਾਏ ਇੰਨ੍ਹਾਂ ਕੈਂਪਾ ਵਿੱਚ ਕਰੀਬ 369 ਦਰਖਾਸਤਾਂ ਨਾਲ ਸਬੰਧਤ ਪਾਰਟੀਆਂ ਨੂੰ ਬੁਲਾਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿੰਨ੍ਹਾਂ ਵਿੱਚ ਕਰੀਬ 263 ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ ਪਰ ਹੀ ਨਿਪਟਾਰਾ ਕੀਤਾ ਗਿਆ।ਇੰਨ੍ਹਾਂ ਕੈਂਪਾ ਦੀ ਆਮ ਪਬਲਿਕ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ, ਪਬਲਿਕ ਦੇ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਭਵਿੱਖ ਵਿੱਚ ਵੀ ਇਹ ਕੈਂਪ ਲੱਗਾਏ ਜਾਂਦੇ ਰਹਿਣਗੇ ।