Saras Mela Patiala Cycling event 2018

February 22, 2018 - PatialaPolitics

Click Here to See Pics

ਸ਼ਹਿਰ ‘ਚ ਚੱਲ ਰਹੇ ਪਟਿਆਲਾ ਹੈਰੀਟੇਜ ਉਤਸਵ ਦੇ ਦੂਜੇ ਦਿਨ ਇਤਿਹਾਸਕ ਇਮਾਰਤ ਐਨ.ਆਈ.ਐਸ. ਤੋਂ ਕੱਢੀ ਗਈ ਸਾਇਕਲ ਰੈਲੀ ਨੇ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਪਟਿਆਲਾ ਹੈਰੀਟੇਜ ਦਾ ਸੰਦੇਸ਼ ਦਿੱਤਾ ਉੱਥੇ ਹੀ ਸਿਹਤ ਦੂਰਸ਼ਤ ਰੱਖਣ ਵਾਲੀ ਇਸ ਸਾਇਕਲ ਰੈਲੀ ਦੇ ਰਾਈਡਰ ਸ਼ਹਿਰ ਚ ਆਕਰਸ਼ਣ ਦਾ ਕੇਂਦਰ ਵੀ ਬਣੇ।
ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਆਏ ਆਈ.ਜੀ.ਪਟਿਆਲਾ ਸ੍ਰੀ ਏ.ਐਸ ਰਾਏ ਨੇ ਕਿਹਾ ਕਿ ਸਿਹਤ ਵਧੀਆ ਰੱਖਣ ਦਾ ਸਭ ਤੋਂ ਆਸਾਨ ਤਰੀਕਾ ਸਾਇਕਲ ਚਲਾਉਣਾ ਹੈ। ਸਾਇਕਲਿੰਗ ਕਰਨ ਵਾਲੇ ਛੋਟੇ ਤੋਂ ਛੋਟੇ ਬੱਚੇ ਅਤੇ ਵੱਡੀ ਤੋਂ ਵੱਡੀ ਉਮਰ ਦੇ ਰਾਈਡਰਾਂ ਦਾ ਹੌਸਲਾ ਵਧਾਉਂਦਿਆਂ ਸ੍ਰੀ ਏ.ਐਸ.ਰਾਏ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਸਾਇਕਲਿੰਗ ਇੱਕ ਤਰ੍ਹਾਂ ਨਾਲ ਵਿਰਾਸਤ ਚ ਹੀ ਮਿਲੀ ਹੈ। ਪਟਿਆਲਾ ਚ ਐਨ.ਆਈ.ਐਸ., ਪੰਜਾਬੀ ਯੂਨੀਵਰਸਿਟੀ ਅ ਤੇ ਵਾਈ.ਪੀ.ਐਸ. ਸਕੂਲ ਵਿੱਚ ਸਾਇਕਲਿੰਗ ਦੇ ਵੈਲੋਡਰਮ ਹਨ ਉਹਨਾਂ ਕਿਹਾ ਕਿ ਦੇਸ਼ ਵਿੱਚ ਬਹੁਤ ਘੱਟ ਅਜਿਹੇ ਸ਼ਹਿਰ ਹਨ ਜਿੱਥੇ ਸਾਇਕਲਿੰਗ ਕਰਨ ਦੀ ਇੰਨੀ ਵਧੀਆ ਵਿਵਸਥਾ ਹੈ। ਸ਼ਾਇਦ ਇਹੋ ਕਾਰਨ ਰਿਹਾ ਹੈ ਕਿ ਪਟਿਆਲਾ ਦੇ ਸਾਈਕਲਿਸਟ ਦੇਸ਼ ਵਿੱਚ ਪਹਿਲੇ ਨੰਬਰ ਤੇ ਰਹੇ ਹਨ।
ਦੂਜੇ ਪਾਸੇ ਸਵੇਰੇ 7.30 ਵਜੇ ਵਿਰਾਸਤੀ ਇਮਾਰਤ ਐਨ.ਆਈ.ਐਸ. ਤੋਂ ਕੱਢੀ ਗਈ ਸਾਇਕਲ ਰੈਲੀ ਮਹਿੰਦਰਾ ਕਾਲਜ, ਸਮਾਣੀਆਂ ਗੇਟ ਸ਼ਾਹੀ ਸਮਾਧਾਂ ਤੋਂ ਹੁੰਦੀ ਹੋਈ ਗੁੜ ਮੰਡੀ, ਕਿਲਾ ਮੁਬਾਰਕ, ਅਦਾਲਤ ਬਜ਼ਾਰ, ਧਰਮਪੁਰਾ ਬਜ਼ਾਰ, ਸ਼ੇਰਾਂ ਵਾਲਾ ਗੇਟ, ਸ੍ਰੀ ਕਾਲੀ ਦੇਵੀ ਮੰਦਿਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਾਸੀ ਰੋਡ, ਚਿਲਡਰਨ ਮੈਮੋਰੀਅਲ ਚੌਂਕ ਤੋਂ ਹੁੰਦੀ ਹੋਈ, ਰਿੰਕ ਹਾਲ ਤੋਂ ਅੱਗੇ ਬਾਰਾਂਦਰੀ ਬਾਗ ਵਿਖੇ ਸਮਾਪਤ ਹੋਈ।
ਇਸ ਰੈਲੀ ਵਿੱਚ ਭਾਰਤੀ ਫੌਜ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਗਰੀਨ ਬਾਈਕਰਸ, ਰਾਈਲ ਪਟਿਆਲਾ ਰਾਈਡਰਸ਼, ਰੋਇਲ ਸਿਟੀ ਰਾਈਡਰਸ਼, ਟੂਰ ਦ ਪਟਿਆਲਾ ਰਾਈਡਰਸ਼, ਬਾਇਕਰਸ਼ ਵਰਡ ਵਰਗੇ ਪ੍ਰਸਿੱਧ ਕਲੱਬਾਂ ਦੇ ਹਿੱਸਾ ਲੈਣ ਤੋਂ ਇਲਾਵਾ ਲਗਭਗ 400 ਰਾਈਡਰਾਂ ਨੇ ਹਿੱਸਾ ਲਿਆ। ਇਹਨਾਂ ਰਾਈਡਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸ਼ਨ ਵੱਲੋਂ ਪਟਿਆਲਾ ਹੈਰੀਟੇਜ ਸਾਇਕਲ ਰੈਲੀ ਦੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹ ਵਿਸ਼ੇਸ਼ ਤੌਰ ਤੇ ਟ੍ਰੈਫਿਕ ਪੁਲਿਸ ਦੇ ਧੰਨਵਾਦੀ ਹਨ ਜਿਹਨਾਂ ਨੇ ਸਹਿਰ ਦੀਆਂ ਸੜਕਾਂ ਨੂੰ ਸਾਈਕਲ ਚਲਾਉਣ ਲਈ ਸੁਰੱਖਿਅਤ ਬਣਾਏ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀਮਤੀ ਪੂਨਮਦੀਪ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।