Wife of Laal Singh,Surjit Kaur passes away

February 25, 2018 - PatialaPolitics

ਲਾਲ ਸਿੰਘ ਚੇਆਰਮੈਨ ਮੰਡੀ ਕਰਨ ਬੋਰਡ ਅਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਸਰਕਾਰ ਦੇ ਧਰਮ ਪਤਨੀ ਅਤੇ ਸ. ਰਾਜਿੰਦਰ ਸਿੰਘ ਐਮ ਐਲ ਏ ਸਮਾਣਾ ਜੀ ਦੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੁਰੀ ਕਰ ਗਏ ਹਨ ਉਨਾ ਦਾ ਅੰਤਿਮਾ ਸੰਸਰਕ ਅੱਜ ਸਾਮ ਤਿੰਨ ਵਜੇ ਵੀਰਜੀ ਸਮਸਾਨ ਰਾਜਪੁਰਾ ਰੋੜ ਨੇੜੇ ਬਸ ਸਟੈਡ ਪਟਿਆਲਾ ਵਿਖੇ ਕਿੱਤਾ ਜਾਵੇਗਾ.

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਸ਼੍ਰੀ ਲਾਲ ਸਿੰਘ ਦੀ ਧਰਮ ਪਤਨੀ ਅਤੇ ਸ. ਰਾਜਿੰਦਰ ਸਿੰਘ ਐਮ.ਐਲ.ਏ. ਸਮਾਣਾ ਦੇ ਮਾਤਾ ਸਰਦਾਰਨੀ ਸੁਰਜੀਤ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਮੋਹਾਲੀ ਦੇ ਆਈ.ਵੀ.ਵਾਈ ਹਸਪਤਾਲ ਵਿੱਚ ਦਿਹਾਤ ਹੋ ਗਿਆ। ਉਹ ਕਰੀਬ 70 ਵਰਿਆਂ ਦੇ ਸਨ, ਸਰਦਾਰਨੀ ਸੁਰਜੀਤ ਕੌਰ ਆਪਣੇ ਪਤੀ, ਇਕ ਪੁੱਤਰ, ਇਕ ਪੁੱਤਰੀ, ਨੂੰਹ ਅਤੇ ਹੋਰਨਾਂ ਪਰਿਵਾਰਕ ਮੈਬਰਾਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸਰਦਾਰਨੀ ਸੁਰਜੀਤ ਕੌਰਦਾ ਅੰਤਿਮ ਸਸਕਾਰ ਅੱਜ ਸਥਾਨਕ ਵੀਰ ਜੀ ਸਮਸ਼ਾਨ ਘਾਟ ਵਿੱਚ ਪੂਰੀਆਂ ਧਾਰਮਿਕ ਰੀਤਾਂ ਨਾਲ ਕੀਤਾ ਗਿਆ। ਉਹਨਾਂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਪੁੱਤਰ ਸ. ਰਾਜਿੰਦਰ ਸਿੰਘ ਨੇ ਦਿਖਾਈ। ਸਰਦਾਰਨੀ ਸੁਰਜੀਤ ਕੌਰ ਦੇ ਅੰਤਿਮ ਸਸਕਾਰ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀਆ ਕਈ ਉਘੀਆਂ ਸ਼ਖਸੀਅਤਾਂ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ, ਰਿਸ਼ਤੇਦਾਰ, ਮਿੱਤਰ ਤੇ ਪਰਿਵਾਰ ਦੇ ਸਨੇਹੀਆਂ ਨੇ ਹਾਜ਼ਰੀ ਲਵਾਈ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਉਨ੍ਹਾਂ ਦੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ, ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ, ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਹਲਕਾ ਸ਼ੁਤਰਾਣਾ ਤੋਂ ਵਿਧਾਇਕ ਸ. ਨਿਰਮਲ ਸਿੰਘ, ਹਲਕਾ ਰਾਜਪੁਰਾ ਤੋਂ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਸਮਰਾਲਾ ਤੋ ਵਿਧਾਇਕ ਸ. ਅਮਰੀਕ ਸਿੰਘ ਢਿਲੋਂ ਨੇ ਸਵਰਗੀ ਸਰਦਾਰਨੀ ਸੁਰਜੀਤ ਕੌਰ ਦੇ ਸੰਸਕਾਰ ਮੌਕੇ ਕਰ ਰੀਥ ਰੱਖ ਕੇ ਸਰਧਾਜ਼ਲੀ ਭੇਂਟ ਕੀਤੀ। ਇਸ ਮੌਕ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ, ਆਈ.ਜੀ. ਪਟਿਆਲਾ ਜੋਨ ਸ. ਏ.ਐਸ. ਰਾਏ, ਐਸ.ਐਸ.ਪੀ. ਪਟਿਆਲਾ ਡਾ. ਐਸ ਭੂਪਤੀ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵੀ ਰੀਥ ਰੱਖ ਕੇ ਸਰਧਾਜ਼ਲੀ ਭੇੇਟ ਕੀਤੀ।
ਸੰਸਕਾਰ ਮੌਕੇ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਵਲੋਂ ਕੀਤੀ ਅਰਦਾਸ ਉਪਰੰਤ ਸਵਰਗੀ ਸਰਦਾਰਨੀ ਸੁਰਜੀਤ ਕੌਰ ਦੇ ਸਪੁੱਤਰ ਤੇ ਸਮਾਣਾ ਤੋਂ ਵਿਧਾਇਕ ਸ. ਰਾਜਿੰਦਰ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ।
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਓ.ਐਸ.ਡੀ. ਕੈਪਟਨ ਸੰਦੀਪ ਸੰਧੂ ਅਤੇ ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਲੋਕ ਸਭਾ ਮੈਂਬਰ ਡਾ. ਧਰਮਵੀਰਾ ਗਾਂਧੀ,ਸਾਬਕਾ ਮੰਤਰੀ ਸ. ਤੇਜ ਪ੍ਰਤਾਪ ਸਿੰਘ ਕੋਟਲੀ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਉਨ੍ਹਾਂ ਦੇ ਸਪੁੱਤਰ ਸ. ਰਾਹੁਲ ਸਿੱਧੂ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਪੀ.ਕੇ. ਪੁਰੀ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਰਵੇਲ ਸਿੰਘ ਸੇਠੀ, ਕੇ.ਕੇ. ਸਹਿਗਲ, ਸ਼ੈਲਰ ਐਸੋਸੀਏਸ਼ਨ ਵੱਲੋਂ ਸ਼੍ਰੀ ਤਰਸੇਮ ਸੈਣੀ, ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਸਤਨਾਮ ਸਿੰਘ ਕਲੇਰ, ਸ੍ਰੀ ਅਨਿਲ ਮਹਿਤਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਾਹਲ, ਸ੍ਰੀ ਸੋਨੂ ਸੰਗਰ, ਵਿਜੇ ਕੂਕਾ, ਹਰਜੀਤ ਸਿੰਘ ਸ਼ੇਰੂ, ਪੰਕਜਜੀਤ ਸੰਨੀ ਲਾਂਬਾ, ਵਿਪਨ ਸ਼ਰਮਾ, ਹਰਦੇਵ ਬੱਲੀ, ਅਬਦੁਲ ਵਾਹਿਦ, ਰਜਿੰਦਰ ਸ਼ਰਮਾ, ਡਾ. ਗੁਰਮੇਲ ਸਿੰਘ ਭੁਨਰਹੇੜੀ, ਵਿਨੋਦ ਢੂੰਡੀਆ, ਬੀ.ਜੇ.ਪੀ. ਆਗੂ ਗੁਰਜੀਤ ਸਿੰਘ ਕੋਹਲੀ, ਅਜੇ ਅਲੀਪੁਰੀਆ, ਡਾ. ਸਤਵੰਤ ਸਿੰਘ ਮੋਹੀ, ਹਰਕੇਸ਼ ਸਿੰਘ ਸਿੱਧੂ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ ਸਨੌਰ, ਦੀਦਾਰ ਸਿੰਘ ਦੌਣਕਲਾਂ, ਕਿਸਾਨ ਆਗੂ ਸਤਨਾਮ ਸਿੰਘ ਬਹਿਰੂ,ਐਸ.ਪੀ. ਹਰਵਿੰਦਰ ਵਿਰਕ, ਸਾਬਕਾ ਡੀ.ਪੀ.ਆਰ.ਓ ਸ. ਉਜਾਗਰ ਸਿੰਘ,ਧਰਮ ਗੁਰੂ ਪੰਕਜ਼ ਹਰੀ ਦੇਵੀ ਸ਼ਾਸਤਰੀ ਕਾਲੀ ਦੇਵੀ ਮੰਦਰ ਪਟਿਆਲਾ, ਡਾ. ਦਰਸ਼ਨ ਸਿੰਘ ਘੁੰਮਣ, ਮੁਲਾਜ਼ਮ ਆਗੂ ਰਾਮ ਸਿੰਘ ਸਨੌਰ ਸਮੇਤ ਹਲਕਾ ਸਨੌਰ ਤੇ ਹਲਕਾ ਸਮਾਣਾ ਦੇ ਵਸਨੀਕ ਤੇ ਆਗੂ ਵੱਡੀ ਗਿਣਤੀ ‘ਚ ਸ਼ਾਮਲ ਹੋਏ।
ਪਰਿਵਾਰਕ ਸੂਤਰਾਂ ਮੁਤਾਬਕ ਸਰਦਾਰਨੀ ਸੁਰਜੀਤ ਕੌਰ ਦੇ ਫੁਲਾ ਦੀ ਰਸਮ 27 ਫਰਵਰੀ (ਮੰਗਲਵਾਰ) ਨੂੰ ਸਵੇਰੇ 9 ਵਜੇ ਵੀਰ ਜੀ ਸ਼ਮਸਾਨ ਘਾਟ ਵਿਖੇ ਹੋਵੇਗੀੇ ਉਹਨਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 3 ਮਾਰਚ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗਾ।