Funds for development in Sanour

February 27, 2018 - PatialaPolitics

ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਹਲਕਾ ਸਨੌਰ ਦੇ 152 ਪਿੰਡਾਂ ਦੇ ਵਿਕਾਸ ਕਾਰਜਾਂ ਲਈ 6.5 ਕਰੋੜ ਰੁਪਏ ਚੈਕ ਤਕਸੀਮ ਕੀਤੇ। ਅੱਜ ਬਹਾਦਰਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸ. ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਹਲਕਾ ਸਨੌਰ ਦੇ ਵਸਨੀਕਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਵਿਸ਼ਵਾਸ਼ ਦੁਆਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਦੇ ਖੇਤੀਬਾੜੀ ਟਿਊਬਵੈਲਾਂ ‘ਤੇ ਬਿਜਲੀ ਦੇ ਬਿਲ ਨਹੀਂ ਲਾਵੇਗੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਮੋਟਰਾਂ ਦੀ ਬਿਜਲੀ ਦੇ ਬਿਲਾਂ ਬਾਰੇ ਪਿਛਲੇ 10 ਸਾਲ ਝੂਠ ਬੋਲ ਕੇ ਰਾਜ ਕਰਨ ਵਾਲੇ ਅਕਾਲੀ ਦਲ-ਭਾਜਪਾ ਗਠਜੋੜ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਸਨਮੁੱਖ ਹੁਣ ਮੁੜ ਤੋਂ ਝੂਠ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਸਚਾਈ ਇਹ ਹੈ ਕਿ ਦਿਨੋਂ-ਦਿਨ ਡੂੰਘੇ ਹੁੰਦੇ ਜਾ ਰਹੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੌਮੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਟਰਾਂ ਦੇ ਪਾਣੀ ਨੂੰ ਮੋਨੀਟਰ ਕਰਨ ਲਈ ਇਹ ਮੀਟਰ ਲਾਏ ਜਾ ਰਹੇ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ‘ਚ ਨੀਂਹ ਪੱਥਰ ਨਹੀਂ ਰੱਖੇ ਜਾਂਦੇ ਬਲਕਿ ਕੰਮ ਕਰਕੇ ਲੋਕਾਂ ‘ਚ ਜਾਇਆ ਜਾਂਦਾ ਹੈ ਜਦੋਂਕਿ 10 ਸਾਲ ਨੀਂਹ ਪੱਥਰ ਰੱਖਣ ਵਾਲਿਆਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਲਕਾ ਸਨੌਰ ਦੀਆਂ 327 ਕਿਲੋਮੀਟਰ ਲੰਮੀਆਂ 122 ਸੜਕਾਂ ਦੀ ਮੁਰੰਮਤ ਲਈ 42 ਕਰੋੜ ਰੁਪਏ ਪ੍ਰਵਾਨ ਕੀਤੇ ਹਨ। ਇਸ ਤੋਂ ਬਿਨ੍ਹਾਂ ਪਿੰਡ ਮੰਡੌਲੀ ਵਿਖੇ 241 ਕਰੋੜ ਰੁਪਏ ਦੀ ਲਾਗਤ ਵਾਲੇ ਮੰਡੌਲੀ ਵਿਖੇ ਲੱਗਣ ਵਾਲੇ ਨਹਿਰੀ ਪਾਣੀ ਦੇ ਪ੍ਰਾਜੈਕਟ ਤੋਂ ਹਲਕਾ ਸਨੌਰ ਦੇ 55 ਪਿੰਡਾਂ ਨੂੰ ਲਾਭ ਪੁੱਜੇਗਾ।
ਇਸ ਮੌਕੇ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਸ੍ਰੀਮਤੀ ਪਰਨੀਤ ਕੌਰ ਦਾ ਸਵਾਗਤ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਸਨੌਰ ਹਲਕੇ ਦੀ ਦੇਖ-ਰੇਖ ਸ੍ਰੀਮਤੀ ਪਰਨੀਤ ਕੌਰ ਵੱਲੋਂ ਖ਼ੁਦ ਕੀਤੇ ਜਾਣ ਮਗਰੋਂ ਹਲਕੇ ਦੀ ਵਿਕਾਸ ਕਾਰਜਾਂ ਪੱਖੋਂ ਕਾਂਇਆ ਕਲਪ ਹੋਣ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ ਹਲਕੇ ‘ਚ 20 ਕਰੋੜ ਰੁਪਏ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ। ਜਦੋਂਕਿ ਜੌੜੀਆਂ ਸੜਕਾਂ ਦਾ ਕੰਮ ਸਰਦੀ ਦੇ ਮੌਸਮ ਕਰਕੇ ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਵੇਗਾ, ਰਾਜਪੁਰਾ-ਸਰਹਿੰਦ ਰੋਡ ਬਾਈਪਾਸ ਦਾ ਵੀ ਪੌਣੇ ਚਾਰ ਕਰੋੜ ਰੁਪਏ ਦਾ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਫੋਕਲ ਪੁਆਇੰਟ ਪਟਿਆਲਾ ਦਾ ਕੰਮ ਵੀ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 6 ਕਰੋੜ ਰੁਪਏ ਦੀ ਲਾਗਤ ਨਾਲ ਸਨੌਰ ਹਲਕੇ ਦੇ ਪਿੰਡਾਂ ‘ਚ ਵਿਕਾਸ ਕਾਰਜ ਕਰਵਾਏ ਜਾਣ ਦੀ ਤਜਵੀਜ ਬਣਾਈ ਜਾ ਚੁੱਕੀ ਹੈ ਅਤੇ ਹਲਕੇ ਦੇ ਰਜਬਾਹਿਆਂ ਦੀ ਪਿਛਲੇ 40 ਸਾਲਾਂ ਤੋਂ ਰੁਕੀ ਹੋਈ ਮੁਰੰਮਤ ਲਈ ਵੀ 82 ਕਰੋੜ ਰੁਪਏ ਦੀ ਤਜਵੀਜ ਤਿਆਰ ਕੀਤੀ ਗਈ ਹੈ। ਜਦੋਂਕਿ ਹਲਕੇ ‘ਚ 11 ਨਵੀਆਂ ਪੰਚਾਇਤਾਂ ਬਣ ਰਹੀਆਂ ਹਨ। ਇਸ ਮੌਕੇ ਪਰਮਜੀਤ ਕੌਰ ਨੂੰ ਮਹਿਲਾ ਕਾਂਗਰਸ ਬਹਾਦਰਗੜ੍ਹ ਦਾ ਪ੍ਰਧਾਨ ਵੀ ਥਾਪਿਆ ਗਿਆ।
ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਆਗੂ ਰਤਿੰਦਰ ਸਿੰਘ ਰਿੱਕੀ ਮਾਨ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਅੱਤਰੀ, ਹੈਰੀਮਾਨ ਦੇ ਓ.ਐਸ.ਡੀ. ਜੋਗਿੰਦਰ ਸਿੰਘ ਕਾਕੜਾ, ਬਲਾਕ ਕਾਂਗਰਸ ਪ੍ਰਧਾਨ ਅਸ਼ਵਨੀ ਬੱਤਾ, ਸ਼ਹਿਰੀ ਪ੍ਰਧਾਨ ਸੰਜੀਵ ਗੋਇਲ, ਰਜੀਵ ਗੋਇਲ, ਗੁਰਮੀਤ ਕੌਰ ਮੁਲਤਾਨੀ, ਸੁਰਿੰਦਰ ਮਿੱਤਲ, ਡਾ. ਗੁਰਮੇਜ ਸਿੰਘ ਭੁਨਰਹੇੜੀ, ਗੁਰਮੀਤ ਸਿੰਘ ਬਿੱਟੂ, ਯੂਥ ਆਗੂ ਮਨਿੰਦਰ ਫਰਾਂਸਵਾਲਾ, ਰਾਜਾ ਗਿੱਲ ਫਰਾਂਸਵਾਲਾ, ਅਮਨ ਰਣਜੀਤ ਸਿੰਘ ਨੈਣਾਂ, ਦੀਦਾਰ ਸਿੰਘ ਦੌਣਕਲਾਂ, ਹਰਮੇਸ਼ ਗੋਇਲ, ਪਵਨ ਸੰਧੂ, ਜਗਦੀਸ਼ ਸਿੰਘ ਕੌਲੀ, ਬਲਿਹਾਰ ਸਿੰਘ ਸਮਸ਼ਪੁਰ, ਸੋਨੀ ਨਿਜਾਮਪੁਰ, ਰਘਬੀਰ ਸਿੰਘ ਕਾਲਾ, ਅਮਰਿੰਦਰ ਸਿੰਘ ਕਛਵਾ, ਜਸਪਾਲ ਰਾਣਾ, ਅਸ਼ਵਨੀ ਕੁਮਾਰ, ਨਿੱਪੀ ਵਿਰਕ, ਹਰਜੀਤ ਸਿੰਘ ਬ੍ਰਹਮਪੁਰ, ਬਿੱਟੂ ਧਨੌਰੀ, ਪੀ.ਏ. ਹਰਜਿੰਦਰ ਸਿੰਘ ਤੇ ਪ੍ਰਭਜਿੰਦਰ ਸਿੰਘ, ਰਿੰਕੂ ਮਿੱਤਲ, ਸਿਮਰਦੀਪ ਸਿੰਘ, ਭੁਪਿੰਦਰ ਸਿੰਘ, ਚੰਦਰ ਦੱਤ ਸ਼ਰਮਾ, ਰਾਜਵਿੰਦਰ ਸਿੰਘ, ਚਰਨਜੀਤ ਭੈਣੀ, ਗੌਰਵ ਸੰਧੂ, ਪ੍ਰਗਟ ਸਿੰਘ ਰੱਤਾਖੇੜਾ, ਭੀਮ ਪੂਨੀਆ, ਸਰੂਪ ਧੀਮਾਨ, ਹਰਪਾਲ ਸਿੰਘ ਧਨੇਠਾ, ਜ਼ਿਲ੍ਹਾ ਪੇਂਡੂ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓਜ ਪਰਮਜੀਤ ਸਿੰਘ, ਵਿਨੀਤ ਸ਼ਰਮਾ ਤੇ ਨਰਪਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ‘ਚ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਮੌਜੂਦ ਸਨ।