AAP proposes development works worth crores at Shri Kali Devi Temple Patiala

December 6, 2022 - PatialaPolitics

AAP proposes development works worth crores at Shri Kali Devi Temple Patiala

ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੰਦਰ ਅਡਵਾਈਜ਼ਰੀ ਮੈਨਜਮੈਂਟ ਕਮੇਟੀ ਨਾਲ ਮੀਟਿੰਗ

-ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੀ ਸੁੰਦਰਤਾ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਉਲੀਕਿਆ ਜਾ ਰਿਹਾ–ਅਜੀਤਪਾਲ ਕੋਹਲੀ

ਪਟਿਆਲਾ, 6 ਦਸੰਬਰ

ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਮੂਹ ਮੈਂਬਰ ਸ੍ਰੀ ਮਾਤਾ ਕਾਲੀ ਦੇਵੀ ਜੀ ਮੰਦਿਰ ਐਡਵਾਇਜ਼ਰੀ ਮੈਨੇਜਿੰਗ ਕਮੇਟੀ ਨਾਲ ਮੰਦਰ ਦੀ ਬਿਹਤਰੀ ਲਈ ਮੀਟਿੰਗ ਕੀਤੀ। ਇਸ ਮੀਟਿੰਗ ਚ ਕਮੇਟੀ ਦੇ ਸਮੂਹ ਮੈਂਬਰ ਸੰਦੀਪ ਬੰਧੂ,

ਕੇ ਕੇ ਸਹਿਗਲ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ, ਨਰੇਸ਼ ਕਾਕਾ, ਮਦਨ ਅਰੋੜਾ, ਨਰਿੰਦਰ ਬਿੱਟੂ, ਕੇ ਕੇ ਗੁਪਤਾ ਮੌਜੂਦ ਰਹੇ। ਮੀਟਿੰਗ ਦੋਰਾਨ ਵਿਚਾਰ ਵਟਾਂਦਰਾ ਹੋਇਆ ਕੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੀ ਬਿਹਤਰੀ ਅਤੇ ਸੁੰਦਰਤਾ ਲਈ ਕੀ ਕੀ ਕਾਰਜ ਕੀਤੇ ਜਾਣ ਅਤੇ ਮੰਦਰ ਚ ਆ ਰਹੇ ਸ਼ਰਧਾਲੂਆਂ ਦੀ ਸੁਵਿਧਾ ਲਈ ਕੀ ਕਦਮ ਚੁੱਕੇ ਜਾ ਸਕਦੇ ਹਨ। ਇਸ ਦੌਰਾਨ ਹਾਜਰ ਸਾਰੇ ਮੈਬਰਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਧਾਇਕ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਉਪਰੰਤ ਵਿਧਾਇਕ ਅਜੀਤਪਾਲ ਕੋਹਲੀ ਨੇ ਦੱਸਿਆ ਕਿ ਮੰਦਰ ਦੀ ਸੁੰਦਰਤਾ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਉਲੀਕਿਆ ਜਾ ਰਿਹਾ ਹੈ, ਜਿਸ ਸਬੰਧੀ ਅਰਕੀਟੈਕਟ ਅਤੇ ਹੋਰ ਮਾਹਿਰਾਂ ਦੀ ਮਦਦ ਲਈ ਜਾਏਗੀ। ਇਸ ਵਿਚ ਮੰਦਰ ਦੇ ਮੁੱਖ ਦੁਆਰ ਤੇ ਇਕ ਵੱਡਾ ਗੇਟ ਬਣਾਇਆ ਜਾਵੇਗਾ। ਮੰਦਰ ਦੇ ਪਵਿੱਤਰ ਸਰੋਵਰ ਦੀ ਸੇਵਾ ਕਰਕੇ ਸਫਾਈ ਤੋਂ ਬਾਅਦ ਸ਼ਰਧਾਲੂਆਂ ਲਈ ਪਾਣੀ ਛੱਡਿਆ ਜਾਏਗਾ। ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਨਤਮਸਤਕ ਹੋ ਸਮੇਂ ਰਸਤੇ ਨੂੰ ਹੋਰ ਖੁਲ੍ਹਾ ਕੀਤਾ ਜਾਏਗਾ ਅਤੇ ਮੰਦਰ ਅੰਦਰ ਬੈਠਣ ਲਈ ਵੀ ਜਗ੍ਹਾ ਨੂੰ ਹੋ ਖ਼ੁਲਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ 5 ਮੰਜ਼ਿਲਾ ਕਾਰਪਾਰਕਿੰਗ ਦੀ ਲਿਫਟ ਲਗਾ ਕੇ ਜਲਦੀ ਹੀ ਸ਼ਰਧਾਲੂਆਂ ਹਵਾਲੇ ਕੀਤੀ ਜਾਏਗੀ।

ਵਿਧਾਇਕ ਨੇ ਦੱਸਿਆ ਕੇ ਮੰਦਰ ਅੰਦਰ ਇਕ 5 ਮੰਜ਼ਿਲਾ ਬਿਲਡਿੰਗ ਜਿਸ ਦੇ ਗਰਾਉਂਡ ਫਲੋਰ ਤੇ ਗਠੜੀ ਘਰ, ਪਹਿਲੀ ਮੰਜਲ ਤੇ ਮੰਦਰ ਮੈਨਜਮੈਂਟ ਕੰਪਲੈਕਸ, ਦੂਜੀ ਮੰਜਲ ਤੇ ਚਾਹ ਕਾਫੀ ਤੇ ਹੋਰ ਖਾਣ ਪੀਣ ਲਈ ਖੁਲ੍ਹਾ ਤੇ ਹਵਾਦਾਰ ਹਾਲ, ਤੀਜੀ ਮੰਜ਼ਿਲ ਤੇ ਸ਼ਰਧਾਲੂਆਂ ਲਈ ਅਰਾਮ ਘਰ ਬਣਾਇਆ ਜਾ ਰਿਹਾ ਹੈ, ਜੋ ਲਗਭਗ ਬਣ ਕੇ ਤਿਆਰ ਹੈ, ਇਸ ਨੂੰ ਜਲਦੀ ਹੀ ਸ਼ਰਧਾਲੂਆਂ ਨੂੰ ਸਮਰਪਿਤ ਕੀਤਾ ਜਾਏਗਾ। ਇਕ ਸਵਾਲ ਦੇ ਜਵਾਬ ਵਿਚ ਵਿਧਾਇਕ ਨੇ ਦੱਸਿਆ ਕਿ ਜੋ ਮੰਦਰ ਤੋਂ ਸਿੱਧਾ ਪ੍ਰਸਾਰਣ ਸਬੰਧੀ ਮਾਮਲਾ ਚਲ ਰਿਹਾ ਹਹੇ, ਉਹ ਸਬੰਧੀ ਸ਼ਰਧਾਲੂਆਂ ਦੀ ਮੰਗ ਤੇ ਇਕ ਪੱਤਰ ਡਿਪਟੀ ਕਮਿਸ਼ਨਰ ਪੱਟਿਆਲਾ ਰਾਹੀਂ ਐਫ ਸੀ ਆਰ ਨੂੰ ਭੇਜ ਦਿੱਤਾ ਹੈ, ਜਿਸ ਤੇ ਸਰਕਾਰ ਦੇ ਫੈਸਲੇ ਦੀ ਉਡੀਕ ਹੈ