Internet Service suspended in 4 District’s of Punjab

April 14, 2018 - PatialaPolitics

ਪੰਜਾਬ ਸਰਕਾਰ ਨੇ ਅੱਜ ਇਕ ਹੰਗਾਮੀ ਹੁਕਮ ਜਾਰੀ ਕਰਦਿਆਂ ਰਾਜ ਦੇ ਚਾਰ ਜ਼ਿਲਿ੍ਹਆਂ ਦੇ ਅੰਦਰ ਮੋਬਾਇਲਨੈਟ ਅਤੇ ਐਸ.ਐਮ.ਐਸ. ਸੇਵਾਵਾਂ ’ਤੇ ਅਗਲੇ 24ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਉਹ ਜ਼ਿਲ੍ਹੇ ਹਨ ਜਿਨ੍ਹਾਂ ਵਿਚ ਇਹ ਸੇਵਾਵਾਂ ਬੰਦ ਕਰ ਦੇਣ ਦੇ ਹੁਕਮ ਕੀਤੇ ਗਏ ਹਨ। ਇਸ ਸੰਬੰਧੀ ਹੁਕਮ ਅੱਜ ਗ੍ਰਹਿ ਵਿਭਾਗ ਦੇ ਸਕੱਤਰ ਸ੍ਰੀ ਕੁਮਾਰ ਰਾਹੁਲ, ਆਈ.ਏ.ਐਸ. ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ। ਵਰਨਣਯੋਗ ਹੈ ਕਿ ਅੱਜ ਸਵੇਰੇ ਫ਼ਗਵਾੜਾ ਵਿਚ ਦਲਿਤ ਜਥੇਬੰਦੀਆਂ ਅਤੇ ਹਿੰਦੂ ਜਥੇਦਬੰਦੀਆਂ ਦੇ ਆਹਮੋ ਸਾਹਮਣੇ ਹੋ ਜਾਣ ਕਰਨ ਭੜਕੀ ਹਿੰਸਾ ਤੋਂ ਬਾਅਦ ਇਹ ਕਦਮ ਇਹਤਿਆਤ ਵਜੋਂ ਲਿਆ ਗਿਆ ਹੈ.