Patiala: One arrested with 90gm smack

April 26, 2023 - PatialaPolitics

Patiala: One arrested with 90gm smack

 

ਸਮੈਕ ਦਾ ਧੰਦਾ ਕਰਨ ਵਾਲਾ ਵਿਅਕਤੀ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਵੱਲੋਂ ਕਾਬੂ, 90 ਗ੍ਰਾਮ ਸਮੈਕ ਬਰਾਮਦ
ਸ੍ਰੀ:ਵਰੁਣ ਸਰਮਾ,ਆਈ.ਪੀ.ਐਸ,ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈੱਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ:ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ,ਕਪਤਾਨ ਪੁਲਿਸ ਸਿਟੀ,ਪਟਿਆਲਾ, ਸ਼੍ਰੀ ਜਸਵਿੰਦਰ ਸਿੰਘ ਟਿਵਾਣਾ, ਉਪ ਕਪਤਾਨ ਪੁਲਿਸ,ਸਿਟੀ-2 ਪਟਿਆਲਾ, ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਅਨਾਜ ਮੰਡੀ ਪਟਿਆਲਾ ਵੱਲੋ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 25-04-2023 ਨੂੰ ਸੰਜੀਵ ਕੁਮਾਰ ਉਰਫ ਫੌਜੀ ਪੁੱਤਰ ਬਾਲਾ ਰਾਮ ਵਾਸੀ ਮਕਾਨ ਨੰਬਰ 09 ਵਿਕਾਸ ਨਗਰ,ਤ੍ਰਿਪੜੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 90 ਗ੍ਰਾਮ ਸਮੈਕ ਦੀ ਬ੍ਰਾਮਦਗੀ ਕੀਤੀ ਗਈ।
ਸ੍ਰੀ:ਵਰੁਣ ਸਰਮਾ ਨੇ ਅੱਗੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25-04-2023 ਨੂੰ ਏ.ਐਸ.ਆਈ. ਰਣਧੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬੰਨਾ ਰੋਡ ਤੋ ਹੁੰਦੇ ਹੋਏ ਅਨਾਜ ਮੰਡੀ ਵਿੱਚ ਦੀ ਸਰਹੰਦ ਰੋਡ ਵੱਲ ਨੂੰ ਆ ਰਹੀ ਪ੍ਰਿਟਿੰਗ ਪ੍ਰੈਸ ਨਾਲ ਲੱਗਦੀ ਸੜਕ ਵਿਖੇ ਮੌਜੂਦ ਸੀ ਤਾਂ ਉਥੇ ਇੱਕ ਵਿਅਕਤੀ ਸਕੂਟਰੀ ਮਾਰਕਾ ਮੈਸਟਰੋ ਨੰਬਰ PB11DA-5685 ਪਰ ਸਵਾਰ ਹੋ ਕਰ ਆ ਰਿਹਾ ਸੀ,ਜ਼ੋ ਕਿ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕਰ ਪਿਛੇ ਭੱਜਣ ਲੱਗਾ ਅਤੇ ਕਾਹਲੀ ਵਿੱਚ ਨੀਚੇ ਡਿੱਗ ਪਿਆ,ਜਿਸਨੂੰ ਕਿ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਜਾਬਤੇ ਅਨੁਸਾਰ ਤਲਾਸ਼ੀ ਕਰਨ ਪਰ ਇਸ ਪਾਸੋ 90 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਅਤੇ ਜਿਸ ਨੂੰ ਕਬਜਾ ਵਿੱਚ ਲੈ ਕੇ ਪੁਲਿਸ ਨੇ ਮੁਕੱਦਮਾ ਨੰਬਰ 39 ਮਿਤੀ 25.04.2023 ਅ/ਧ 21/61/85 NDPS Act ਥਾਣਾ ਅਨਾਜ ਮੰਡੀ ਜਿਲ੍ਹਾ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸੀ ਸੰਜੀਵ ਕੁਮਾਰ ਉਰਫ ਫੌਜੀ ਪੁੱਤਰ ਬਾਲਾ ਰਾਮ ਵਾਸੀ ਮਕਾਨ ਨੰਬਰ 09 ਵਿਕਾਸ ਨਗਰ,ਤ੍ਰਿਪੜੀ ਪਟਿਆਲਾ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜੋ ਕਿ ਦੋਸ਼ੀ ਸੰਜੀਵ ਕੁਮਾਰ ਪੈਸੇ ਦੇ ਲਾਲਚ ਵਿੱਚ ਆਕਰ ਸਮੈਕ ਦੀ ਸਪਲਾਈ ਦਾ ਕੰਮ ਕਰਦਾ ਹੈ।
ਦੋਸੀ ਸੰਜੀਵ ਕੁਮਾਰ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਹ ਸਮੈਕ ਵੇਚਣ ਦੇ ਕਾਰੋਬਾਰ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਵੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ ਅਤੇ ਹੋਰ ਦੋਸੀਆ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਦੋਸ਼ੀ ਦਾ ਨਾਮ ਅਤੇ ਪਤਾ

ਸੰਜੀਵ ਕੁਮਾਰ ਉਰਫ ਫੌਜੀ ਪੁੱਤਰ ਬਾਲਾ ਰਾਮ ਵਾਸੀ ਮਕਾਨ ਨੰਬਰ 09 ਵਿਕਾਸ | ਨਗਰ, ਤ੍ਰਿਪੜੀ ਪਟਿਆਲਾ
ਉਮਰ : ਕਰੀਬ 46 ਸਾਲ

ਪੜਾਈ: – ਅੱਠ ਜਮਾਤਾਂ ਪਾਸ
ਕਿੱਤਾ :

ਪਹਿਲਾ ਡਰਾਇਵਰੀ ਕਰਦਾ ਸੀ,ਹਾਲ ਦੇ ਸਮੇ ਵਿੱਚ ਸੋਸਲ ਮੀਡੀਆ ਵਿੱਚ ਕੰਮ ਕਰਦਾ ਹੈ।
ਬ੍ਰਾਮਦਗੀ:- 90 ਗ੍ਰਾਮ ਸਮੈਕ