Patiala: Man stabbed to death near Professor Enclave

April 27, 2024 - PatialaPolitics

Patiala: Man stabbed to death near Professor Enclave

ਦਿਨੋਂ ਦਿਨ ਵਧ ਰਹੀਆਂ ਕਤਲ ਦੀਆਂ ਵਾਰਦਾਤਾਂ ਵਿਚ ਇਕ ਹੋਰ ਕੇਸ ਸਾਮਣੇ ਆਇਆ ਹੈ, ਪੁਲਸ ਵਲੋ ਦਰਜ਼ FIR ਮੁਤਾਬਕ,ਬਲਜੀਤ ਸਿੰਘ ਦਾ ਭਤੀਜਾ ਅਜੈ ਕੁਮਾਰ ਪੁੱਤਰ ਰਣਜੀਤ ਸਿੰਘ, ਜੋ ਕਿ ਰਾਮ ਕੁਮਾਰ ਵਾਸੀ ਸੋਨੇਮਾਜਰਾ ਨਾਲ ਉਸਦੀ ਦੁਕਾਨ ਤੇ ਘਨੌਰ ਵਿਖੇ ਲੱਕੜ ਮਿਸਤਰੀ ਦਾ ਕੰਮ ਕਰਦਾ ਸੀ, ਜੋ ਕਰੀਬ 4/5 ਦਿਨ ਤੋਂ ਰਾਮ ਕੁਮਾਰ ਦੇ ਲੜਕੇ ਗੋਰਵ ਕੁਮਾਰ ਨਾਲ ਮਨਜੀਤ ਸਿੰਘ ਵਾਸੀ ਪ੍ਰੋਫੈਸਰ ਇੰਨਕਲੇਵ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿ. ਦੇ ਘਰ ਵਿੱਚ ਕੰਮ ਕਰ ਰਿਹਾ ਸੀ। ਮਿਤੀ 25/4/24 ਨੂੰ ਬਲਜੀਤ ਸਿੰਘ ਨੂੰ ਪਤਾ ਲੱਗਾ ਕਿ ਉਸਦੇ ਭਤੀਜਾ ਨਾਲ ਕੰਮ ਤੇ ਕੋਈ ਦੁਰਘਟਨਾ ਹੋਈ ਹੈ, ਜਦੋਂ ਬਲਜੀਤ ਨੇ ਆਪਣੇ ਪਰਿਵਾਰ ਸਮੇਤ ਜਾ ਕੇ ਚੈਕ ਕੀਤਾ ਤਾ ਮਕਾਨ ਦੇ ਉਪਰਲੇ ਪੋਰਸ਼ਨ ਵਿੱਚ ਖੂਨ ਨਾਲ ਲੱਥਪੱਥ ਉਸਦੇ ਭਤੀਜੇ ਅਜੇ ਦੀ ਲਾਸ਼ ਪਈ ਸੀ। ਜੋ ਗਰਦਨ ਤੇ ਕਟਰ ਦਾ ਵਾਰ ਕੀਤਾ ਹੋਇਆ ਸੀ , ਜੋ ਗੌਰਵ ਨਾਮਕ ਮੁੰਡੇ ਨੇ ਅਜੈ ਦਾ ਕਤਲ ਕਰ ਦਿੱਤਾ।ਪਟਿਆਲਾ ਪੁਲਿਸ ਨੇ ਗੌਰਵ ਤੇ ਧਾਰਾ FIR U/S 302 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ