Appeal from Patiala DC
July 12, 2023 - PatialaPolitics
Appeal from Patiala DC
ਅਪੀਲ-ਅਪੀਲ-ਅਪੀਲ
ਹਲਕਾ ਸ਼ੁਤਰਾਣਾ/ਸਨੌਰ- ਦੁਧਨ ਸਾਧਾਂ ਦੇ ਘੱਗਰ/ਟਾਂਗਰੀ ਦਰਿਆ ਨੇੜਲੇ ਜਿਹੜੇ ਪਿੰਡਾਂ ਤੇ ਡੇਰਿਆਂ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਉੱਥੇ ਵਸਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ
1. ਉਹ ਸਿਰਫ਼ ਫ਼ੌਜ ਤੇ ਐਨ.ਡੀ.ਆਰ.ਐਫ. ਦੀਆਂ ਕਿਸ਼ਤੀਆਂ ਰਾਹੀਂ ਹੀ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵਿਖੇ ਜਾਣ, ਪਰੰਤੂ ਜੇਕਰ ਹਨੇਰਾ ਜਾਂ ਦੇਰੀ ਹੋਣ ਕਰਕੇ ਆਰਮੀ ਦੀ ਬੋਟ (ਕਿਸ਼ਤੀ) ਨਹੀਂ ਮਿਲ ਰਹੀ ਤਾਂ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚਲੇ ਜਾਓ ਅਤੇ ਆਪਣੇ ਆਪ ਨੂੰ ਅਤੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਕਿਸੇ ਰੱਸੇ ਜਾਂ ਸੰਗਲ ਆਦਿ ਜੋ ਵੀ ਮਿਲੇ ਨਾਲ ਕੱਸ ਕੇ ਕਿਸੇ ਦਰੱਖਤ ਜਾਂ ਕਿੱਲੇ ਨਾਲ ਬੰਨ੍ਹ ਕੇ ਸੁਰੱਖਿਅਤ ਕਰ ਲਵੋ ਤਾਂ ਕਿ ਤੁਸੀਂ ਪਾਣੀ ਦੇ ਤੇਜ ਬਹਾਵ ਵਿਚ ਰੁੜ੍ਹ ਨਾ ਜਾਵੋ।
2. ਇਸ ਲਈ ਆਰਮੀ ਦੀ ਕਿਸ਼ਤੀ ਆਉਣ ‘ਤੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਬਚਾਉਣ ਲਈ ਫ਼ੌਜ ਦੀਆਂ ਕਿਸ਼ਤੀਆਂ ਵਿੱਚ ਹੀ ਸਵਾਰ ਹੋਕੇ ਬਾਹਰ ਨਿੱਕਲੋ ਤਾਂ ਕਿ ਤੁਹਾਡੀ ਜਾਨ ਬਚ ਸਕੇ, ਆਪਣੇ ਆਪ ਪਾਣੀ ਵਿਚ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਇਸ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਦੁਬਾਰਾ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਆਪਣਿਆਂ ਦੀ ਜ਼ਿੰਦਗੀ ਲਈ ਪ੍ਰਸ਼ਾਸਨ ਨਾਲ ਸਹਿਯੋਗ ਕਰੋ।
View this post on Instagram