Patiala:Man stabbed to death in SST Nagar,6 arrested

August 29, 2023 - PatialaPolitics

Patiala:Man stabbed to death in SST Nagar,6 arrested

ਸ੍ਰੀ ਵਰੁਣ ਸੂਰਮਾਂ IPS ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਪਟਿਆਲਾ, ਸ੍ਰੀ ਮੁਹੰਮਦ ਸਰਫਰਾਜ IPS ਮਾਨਯੋਗ ਕਪਤਾਨ ਪੁਲਿਸ, ਸਿਟੀ, ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸੰਜੀਵ ਸਿੰਗਲਾ PPS ਉਪ ਕਪਤਾਨ ਪੁਲਿਸ, ਸਿਟੀ-1, ਪਟਿਆਲਾ ਦੀ ਅਗਵਾਈ ਹੇਠ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਨੇ ਦੱਸਿਆ ਕਿ ਮਿਤੀ 28.08.2023 ਨੂੰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿਚ ਇਲਾਕਾ ਥਾਣਾ ਅਤੇ ਗੈਰ ਇਲਾਕਾ ਥਾਣਾ ਦਾ ਰਵਾਨਾ ਸੀ ਤਾਂ ਸ:ਥਾ: ਹਰਪਾਲ ਸਿੰਘ ਨੇ ਫੋਨ ਤੇ ਦੱਸਿਆ ਕਿ ਮ੍ਰਿਤਕ ਪ੍ਰਿਤਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਹਰਮੀਤ ਸਿੰਘ ਉਰਫ ਕਾਲਾ ਸਿੰਘ ਵਾਸੀ ਪਿੰਡ ਚੌਰਾ ਜ਼ੋ ਰੋਡ ਐਕਸੀਡੈਂਟ ਨੇੜੇ ਇਕਬਾਲ ਇੰਨ ਹੋਟਲ ਪਟਿਆਲਾ ਹੋਣ ਕਰਕੇ ਦਾਖਲ ਰਜਿੰਦਰਾ ਹਸਪਤਾਲ ਪਟਿਆਲਾ ਹੋਇਆ ਸੀ, ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ। ਸ:ਥਾ: ਹਰਪਾਲ ਸਿੰਘ ਵੱਲੋਂ ਮ੍ਰਿਤਕ ਦੇ ਸ਼ਰੀਰ ਦਾ ਮੁਲਾਹਜਾ ਕਰਨ ਉਪਰੰਤ ਐਸ. ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਨੂੰ ਮ੍ਰਿਤਕ ਦੇ ਲੱਗੀਆਂ ਸੱਟਾਂ ਐਕਸੀਡੈਂਟਲ ਨਾ ਹੋ ਕੇ ਹਥਿਆਰਾਂ ਨਾਲ ਲੱਗਦੀਆ ਜਾਪਣ ਬਾਰੇ ਦੱਸਿਆ। ਜਿਸ ਪਰ ਐਸ. ਆਈ ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਰਜਿੰਦਰਾ ਹਸਪਤਾਲ ਪਟਿਆਲਾ ਡੈਡ ਹਾਊਸ ਪੁੱਜਾ। ਜਿਥੇ ਡੈਡ ਹਾਊਸ ਵਿਖੇ ਹਰਮੀਤ ਸਿੰਘ ਉਰਫ ਕਾਲਾ ਪੁੱਤਰ ਸਮਸ਼ੇਰ ਸਿੰਘ ਵਾਸੀ ਕੁਆਟਰ ਨੰਬਰ 26, ਥਾਣਾ ਸਦਰ ਪਟਿਆਲਾ ਨੇ ਮਿਲਾਕੀ ਹੋ ਕੇ ਆਪਣੇ ਲੜਕੇ ਪ੍ਰਿਤਪਾਲ ਸਿੰਘ ਨੂੰ ਸੋਬਲ ਕਪੂਰ ਪੁੱਤਰ ਪ੍ਰਦੀਪ ਕਪੂਰ ਵਾਸੀ ਮਕਾਨ ਨੰਬਰ 241, ਗਿੱਲ ਇੰਨਕਲੇਵ ਪਿੰਡ ਝਿੱਲ, ਸੰਦੀਪ ਸਿੰਘ ਉਰਫ ਸੰਜੇ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 469, ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ, ਅਭਿਸ਼ੇਕ ਵਿਸਟ ਉਰਫ ਅਭੀ ਪੁੱਤਰ ਗੁਲਾਬ ਸਿੰਘ ਵਾਸੀ ਮਕਾਨ ਨੰਬਰ 61, ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ, ਅਦਿਤਿਆ ਉਰਫ ਨੋਨੀ ਪੁੱਤਰ ਤਰਸੇਮ ਵਾਸੀ ਮਕਾਨ ਨੰਬਰ 20, ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ, ਦਕਸ਼ ਮੱਟੂ ਪੁੱਤਰ ਸੀ.ਟੀ, ਮੱਟੂ ਵਾਸੀ ਮਕਾਨ ਨੰਬਰ 4, ਗਲੀ ਨੰਬਰ 1 ਦੀਪ ਨਗਰ ਪਟਿਆਲਾ, ਗੁਰਮਿੰਦਰ ਸਿੰਘ ਉਰਫ ਸੇਠੀ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰਬਰ 2, ਗੋਬਿੰਦ ਕਾਲੌਨੀ ਪਿੰਡ ਅਲੀਪੁਰ ਅਰਾਈਆਂ ਜਿਲ੍ਹਾ ਪਟਿਆਲਾ ਅਤੇ ਦੂਜੇ ਅਣਪਛਾਤੇ ਵਿਅਕਤੀਆਂ ਵੱਲੋ ਕ੍ਰਿਪਾਨਾ ਅਤੇ ਬੇਸਬਾਲ ਨਾਲ ਸੱਟਾਂ ਮਾਰ ਕੇ ਕਤਲ ਕਰਨ ਸਬੰਧੀ ਲਿਖਵਾਇਆ। ਜਿਸ ਪਰ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਵੱਲੋ ਮੁਕੱਦਮਾ ਨੰਬਰ 125 ਮਿਤੀ 28.08.2023 ਅਧ 302,,506, 148,149 IPC ਥਾਣਾ ਲਹੌਰੀ ਗੇਟ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।

 

ਦੌਰਾਨੇ ਤਫਤੀਸ਼ ਐਸ. ਆਈ. ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲਾਹੌਰੀ ਗੇਟ ਪਟਿਆਲਾ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੂਰੀ ਸੂਝਬੂਝ ਅਤੇ ਦੂਰ ਅੰਦੇਸ਼ੀ ਦਾ ਸਬੂਤ ਦਿੰਦੇ ਹੋਏ ਮੁਕੱਦਮਾ ਦਰਜ ਹੋਣ ਤੋਂ ਕੁੱਝ ਹੀ ਘੰਟਿਆ ਦੇ ਅੰਦਰ ਮੁਕੱਦਮਾ ਦੇ ਸਾਰੇ 6 ਦੋਸੀਆਨ ਨੂੰ ਕਾਬੂ ਕਰਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ। 2-3 ਅਣਪਛਾਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਜਿਹਨਾ ਨੂੰ ਸ਼ੀਘਰ ਹੀ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਵਾਰਦਾਤ ਵਿੱਚ ਵਰਤੀ ਗਈ ਫੋਰਡ ਆਈਕਾਨ ਗੱਡੀ ਵੀ ਬ੍ਰਾਮਦ ਕਰ ਲਈ ਗਈ ਹੈ। ਵਜ੍ਹਾ ਰੰਜਿਸ਼ ਇਹ ਮਾਲੂਮ ਹੋਈ ਹੈ ਕਿ ਗੈਵੀ ਨਾਮ ਦੇ ਲੜਕੇ ਦਾ ਸੋਬਲ ਕਪੂਰ ਨਾਲ ਕਿਸੀ ਲੜਕੀ ਨੂੰ ਲੈ ਕੇ ਆਪਸ ਵਿੱਚ ਤਕਰਾਰਬਾਜੀ ਸੀ। ਇਹਨਾ ਵਿੱਚੋਂ ਕਿਸੇ ਵੀ ਦੋਸ਼ੀ ਕੋਈ ਅਪਰਾਧਿਕ ਪਿਛੋਕੜ ਨਹੀ ਹੈ।