Update about Punjabi University student death case

September 18, 2023 - PatialaPolitics

Update about Punjabi University student death case

ਪੰਜਾਬੀ ਯੂਨੀਵਰਸਿਟੀ ਮਾਮਲਾ

 

1. ਮਾਮਲੇ ਦੀ ਸੁਤੰਤਰ ਜਾਂਚ ਲਈ ਸੇਵਾਮੁਕਤ ਜੱਜ ਨੂੰ ਜਾਂਚ ਸੌਂਪੀ ਗਈ ਹੈ। ਇਹ ਮਾਮਲਾ ਇੱਕ ਮਹਿਲਾ ਵਿਦਿਆਰਥੀ ਦੀ ਸ਼ਿਕਾਇਤ ਨਾਲ ਸਬੰਧਤ ਹੋਣ ਕਰਕੇ ਡਾ. ਹਰਸ਼ਿੰਦਰ ਕੌਰ ਨੂੰ ਵੀ ਇਸ ਜਾਂਚ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।

 

2. ਜੇਕਰ ਕੋਈ ਹੋਰ ਵਿਦਿਆਰਥਣ ਵੀ ਕੋਈ ਸ਼ਿਕਾਇਤ ਦੇਣੀ ਚਾਹੁੰਦੀ ਹੈ ਤਾਂ ਉਹ ਇਸ ਵਿਸ਼ੇਸ਼ ਟੀਮ ਨਾਲ ਸੰਪਰਕ ਕਰ ਸਕਦੀ ਹੈ।

 

3. ਜਾਂਚ ਰਿਪੋਰਟ 21 ਦਿਨਾਂ ਵਿੱਚ ਸੌਂਪੀ ਜਾਵੇਗੀ। ਪੁਲਿਸ ਵੀ ਆਪਣੀ ਜਾਂਚ ਰਿਪੋਰਟ 21 ਦਿਨਾਂ ‘ਚ ਸੌਂਪੇਗੀ।

 

4. ਸਬੰਧਤ ਪ੍ਰੋਫ਼ੈਸਰ ਦੀਆਂ ਕਲਾਸਾਂ ਵਿਦਿਆਰਥੀਆਂ ਦੀ ਭਲਾਈ ਦੇ ਮੱਦੇਨਜਰ ਹੋਰ ਪ੍ਰੋਫ਼ੈਸਰ ਨੂੰ ਦਿੱਤੀਆਂ ਗਈਆਂ ਹਨ।