3 arrested in Passy road Patiala Murder case

November 17, 2023 - PatialaPolitics

3 arrested in Passy road Patiala Murder case

ਅੱਜ ਸ੍ਰੀ ਵਰੁਣ ਸਰਮਾ ਆਈ.ਪੀ.ਐਸ. ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਸ੍ਰੀ ਮੁਹੰਮਦ ਸਰਫਰਾਜ ਆਲਮ ਐਸ.ਪੀ ਸਿਟੀ ਸਾਹਿਬ ਪਟਿਆਲਾ ਜੀ ਦੇ ਦਿਸਾ ਨਿਰਦੇਸਾ ਹੇਠ ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਜੀ ਦੀ ਨਿਗਰਾਨੀ ਹੇਠ ਇੰਸ: ਹਰਜਿੰਦਰ ਸਿੰਘ ਢਿੱਲੋ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਸ:ਥ: ਰਣਜੀਤ ਸਿੰਘ ਇੰਚਾਰਜ ਚੌਂਕੀ ਮਾਡਲ ਟਾਂਊਨ ਪਟਿਆਲਾ ਵੱਲੋ ਆਪਣੀ ਟੀਮ ਸਮੇਤ ਮੁਸਤੈਦੀ ਨਾਲ ਡਿਊਟੀ ਨਿਭਾਉਦੇ ਹੋਏ ਮਿਤੀ 14-11- 2023 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਦੇ ਏਰੀਆ ਵਿਚ ਹੋਈ ਕਤਲ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ਮੁੱਕਦਮਾ ਨੰਬਰ 191 ਮਿਤੀ 15-11-2023 ਅ/ਧ 302,324,506,148,149 IPC ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁੱਕਦਮਾ ਉਕਤ ਦੇ ਦੋਸ਼ੀਆਨ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ ਉਰਫ ਕਾਲਾ, ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ ਉਰਫ ਕਾਲਾ ਤੇ ਅਜੈ ਰਾਣਾ ਪੁੱਤਰ ਰਮੇਸ਼ ਕੁਮਾਰ ਰਾਮ ਆਸਰਾ ਵਾਸੀਆਨ ਗਰੀਨ ਲਹਿਲ ਕਾਲੋਨੀ, ਪਾਸੀ ਰੋਡ ਪਟਿਆਲਾ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ ਗਿਆ ਅਤੇ ਪਟਿਆਲਾ ਪੁਲਿਸ ਵੱਲੋ ਨਸ਼ਿਆ ਦੇ ਖਿਲਾਫ ਵੱਡੀ ਹੋਈ ਮੁਹਿਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੌਹਠ, ਥਾਣਾ ਸਦਰ ਸਮਾਣਾ, ਜਿਲਾ यटिभाला हूँ ग्रिडत रउने भैररभा घर 193 भिडी 16-11-2023 /प 18/61/85 ND&PS ACT ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਤੇ ਮੁੱਕਦਮਾ ਉਕਤ ਦੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਉਕਤ ਦੀ ਕਾਰ ਨੰਬਰੀ PB-23-V-0401 ਮਾਰਕਾ HYUNDAI EON ਰੰਗ ਚਿੱਟਾ ਵਿਚੋ 04 ਕਿਲੋ ਅਫੀਮ ਬ੍ਰਾਮਦ ਕੀਤੀ ਗਈ।

 

ਸ੍ਰੀ ਵਰੁਣ ਰਮਾ ਆਈ.ਪੀ.ਐਸ ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜੈ ਕੁਮਾਰ ਪੁੱਤਰ ਪ੍ਰੀਤਮ ਚੰਦ ਵਾਸੀ ਗਰੀਨ ਲਹਿਲ ਕਾਲੋਨੀ ਪਟਿਆਲਾ ਜੋ ਕਿ ਭੂਮੀ ਰੱਖਿਆ ਵਿਭਾਗ ਵਿਚ ਬਤੋਰ ਜੇ.ਈ ਬਰਨਾਲਾ ਵਿਖੇ ਡਿਊਟੀ ਕਰਦਾ ਹੈ। ਮਿਤੀ 14-11-2023 ਨੂੰ ਵਕਤ ਕਰੀਬ 7-30 ਪੀ.ਐਮ ਪਰ ਅਸੀ ਆਪਣੇ ਘਰ ਹਾਜ਼ਰ ਸੀ ਤਾਂ ਸਾਡੇ ਘਰ ਦੀ ਗਲੀ ਦੇ ਸਾਹਮਣੇ ਪਾਸੀ ਰੋਡ ਪਰ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ ਉਰਫ ਕਾਲਾ, ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ ਉਰਫ ਕਾਲਾ, ਪ੍ਰਿੰਸ ਪੁੱਤਰ ਛਿੰਦਾ, ਅਜੈ ਉਰਫ ਖੁਰਪਾ ਪੁੱਤਰ ਰਮੇਸ਼ ਕੁਮਾਰ ਜੋ ਕਿ ਜਤਿਨ ਪੁੱਤਰ ਸੰਦੀਪ ਕੁਮਾਰ, ਈਸ਼ੂ ਪੁੱਤਰ ਇੰਦਰ ਅਤੇ ਸ਼ੀਤਲ ਪੁੱਤਰ ਬੰਟੀ ਵਾਸੀਆਨ ਗਰੀਨ ਲਹਿਲ ਕਾਲੋਨੀ ਪਾਸੀ ਰੋਡ ਪਟਿਆਲਾ ਨਾਲ ਲੜਾਈ ਝਗੜਾ ਕਰ ਰਹੇ ਸਨ ਤਾਂ ਜਤਿਨ ਉਕਤ ਨੇ ਮੁਦਈ ਦੇ ਛੋਟੇ ਭਰਾ ਦੀਪਕ ਨੂੰ ਫੋਨ ਕਰਕੇ ਕਿਹਾ ਕਿ ਅੰਕਿਤ ਪੁੱਤਰ ਕਾਲਾ, ਕਿਰਨਾ ਪਤਨੀ ਕਾਲਾ, ਪ੍ਰਿੰਸ ਪੁੱਤਰ ਛਿੰਦਾ,ਅਜੈ ਉਰਫ ਖੁਰਪਾ ਪੁੱਤਰ ਰਮੇਸ਼ ਅਤੇ ਦੋ ਹੋਰ ਵਿਅਕਤੀ ਸਾਡੇ ਨਾਲ ਲੜਾਈ ਝਗੜਾ ਕਰ ਰਹੇ ਹਨ ਤਾਂ ਜਦੋ ਮੁੱਦਈ ਮੁੱਕਦਮਾ ਸਮੇਤ ਆਪਣੇ ਸਮੇਤ ਆਪਣੇ ਪਿਤਾ ਪ੍ਰੀਤਮ ਚੰਦ ਪੁੱਤਰ ਪ੍ਰੇਮ ਚੰਦ ਅਤੇ ਛੋਟੇ ਭਰਾ ਦੀਪਕ ਦੇ ਮੌਕਾ ਪਰ ਪੁੱਜ ਕੇ ਲੜਾਈ ਝਗੜਾ ਛੁਡਵਾਉਣ ਲੱਗੇ ਤਾਂ ਅੰਕਿਤ ਕੁਮਾਰ,ਕਿਰਨਾ, ਪ੍ਰਿੰਸ, ਅਜੈ ਖੁਰਪਾ ਅਤੇ ਦੋ ਨਾ ਮਾਲੂਮ ਵਿਆਕੀਆ ਨੇ ਛੁਰੇ ਦਾ ਵਾਰ ਕਰਕੇ ਮੁਦੱਈ ਮੁਕੱਦਮਾ ਦੇ ਪਿਤਾ ਪ੍ਰੀਤਮ ਚੰਦ ਕਤਲ ਕਰ ਦਿੱਤਾ । ਜੋ ਮੌਕਾ ਪਰ ਤੋ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ ਉਰਫ ਕਾਲਾ, ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ ਉਰਫ ਕਾਲਾ, ਪ੍ਰਿੰਸ ਪੁੱਤਰ ਛਿੰਦਾ, ਅਜੈ ਉਰਫ ਖੁਰਪਾ ਪੁੱਤਰ ਰਮੇਸ਼ ਕੁਮਾਰ ਸਮੇਤ ਦੋ ਨਾ ਮਾਲੂਮ ਵਿਅਕਤੀਆਨ ਦੇ ਮੌਕਾ ਤੋ ਭੱਜ ਗਏ ਸਨ। ਜੋ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਟੀਮ ਵੱਲੋ ਸਖਤ ਮਿਹਨਤ ਕਰਦੇ ਹੋਏ ਅੰਕਿਤ ਕੁਮਾਰ ਪੁੱਤਰ ਕੁਲਦੀਪ ਕੁਮਾਰ ਉਰਫ ਕਾਲਾ, ਕਿਰਨਾ ਦੇਵੀ ਪਤਨੀ ਕੁਲਦੀਪ ਕੁਮਾਰ ਉਰਫ ਕਾਲਾ ਤੇ ਅਜੈ ਰਾਣਾ ਪੁੱਤਰ ਹਰਮੇਸ਼ ਕੁਮਾਰ ਰਾਮ ਆਸਰਾ ਵਾਸੀਆਨ ਗਰੀਨ ਲਹਿਲ ਕਾਲੋਨੀ, ਪਾਸੀ ਰੋਡ ਪਟਿਆਲਾ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ ਗਿਆ ਹੈ।

 

ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਜੀ ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16-11-2023 ਨੂੰ ਇੰਸ: ਹਰਜਿੰਦਰ ਸਿੰਘ ਢਿੱਲੋ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਨਿਗਰਾਨੀ ਹੇਠ ਥਾਣੇ: ਅੰਗਰੇਜ਼ ਸਿੰਘ ਥਾਣਾ ਸਿਵਲ ਲਾਈਨ ਪਟਿਆਲਾ ਸਮੇਤ ਪੁਲਿਸ ਪਾਰਟੀ ਬ੍ਰਾਏ ਕਰਨੇ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਆਈ.ਟੀ.ਆਈ ਚੌਕ ਨਾਭਾ ਰੋਡ ਪਟਿਆਲਾ ਮੌਜੂਦ ਸੀ ਤੇ ਆਉਦੇ ਜਾਦੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਪਟਿਆਲਾ ਸਾਈਡ ਤੋ ਇੱਕ ਕਾਰ ਕਾਰ ਨੰਬਰੀ PB-23-V-0401 ਮਾਰਕਾ HYUNDAI EON ਰੰਗ ਚਿੱਟਾ ਆਉਦੀ ਦਿਖਾਈ ਦਿੱਤੀ। ਜਿਸਨੂੰ ਐਸ.ਆਈ ਅੰਗਰੇਜ਼ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਸੁਖਵਿੰਦਰ ਸਿੰਘ ਉਰਫ ਕਾਲਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੌਹਠ, ਥਾਣਾ ਸਦਰ ਸਮਾਣਾ, ਜਿਲਾ ਪਟਿਆਲਾ ਪਾਸੋ ਤਲਾਸ਼ੀ ਕਰਨ ਤੇ ਕਾਰ ਦੀ ਡਰਾਇਵਰ ਸੀਟ ਦੇ ਹੇਠਾਂ ਤੋ 04 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਪਰ ਮੁੱਕਦਮਾ ਨੰਬਰ 193 ਮਿਤੀ 16-11-2023 ਅ/ਧ 18/61/85 NDPS ACT ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ। ਦੋਸੀ ਨੂੰ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਨਸੇ ਦੀ ਸਪਲਾਈ ਸਬੰਧੀ ਫਾਰਵਡ ਅਤੇ ਬੈਕਵਰਡ ਲਿੰਕਜ ਸਬੰਧੀ ਡੂੰਘਾਈ ਨਾਲ ਤਫਤੀਸ ਕੀਤੀ ਜਾਵੇਗੀ।