Raninder Singh appointed as Vice President of ISSF
December 1, 2018 - PatialaPolitics
In a historic win,Raninder Singh President NRAI has been elected as ISSF Vice President during the elections held at Munich, Germany today. It’s for the first time in Shooting Sport that any Indian has been elected for this coveted post of Vice President in ISSF.
Earlier during the day, he awarded gold medal and diploma by ISSF for his meritorious services for development of shooting sport.
Randhir Singh re-elected as member of Association of World & National Olympic Committee Executive Board for four years
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤਰ ਅਤੇ ਸਾਬਕਾ ਨਿਸ਼ਾਨੇਬਾਜ਼ ਰਣਇੰਦਰ ਸਿੰਘ ਨੂੰ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫ਼ੈਡਰੇਸ਼ਨ (ਆਈ.ਐਸ.ਐਸ.ਐਫ਼.) ਦੇ ਚਾਰ ਉਪ ਪ੍ਰਧਾਨਾਂ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਉਹ ਅਜਿਹੇ ਪਹਿਲੇ ਭਾਰਤੀ ਬਣੇ ਹਨ ਜਿਨ•ਾਂ ਨੇ ਦੇਸ਼ ਲਈ ਵੱਡਾ ਨਾਮਣਾ ਖੱਟਿਆ ਹੈ।
ਮੁਨਿਚਮ ਵਿਖੇ ਆਈ.ਐਸ.ਐਸ.ਐਫ਼. ਦੀ ਜਨਰਲ ਅਸੈਂਬਲੀ ਦੌਰਾਨ ਹੋਈ ਇਸ ਚੋਣ ‘ਤੇ ਮੁੱਖ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਪੰਜਾਬ ਖਾਸਕਰ ਨਿਸ਼ਾਨੇਬਾਜ਼ ਭਾਈਚਾਰੇ ਨੂੰ ਵੱਡਾ ਮਾਣ ਹਾਸਲ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਣਇੰਦਰ ਸਿੰਘ ਨੇ ਇਸ ਅਹੁਦੇ ‘ਤੇ ਪਹੁੰਚ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਰਣਇੰਦਰ ਸਿੰਘ ਦੀ ਸਫ਼ਲਤਾ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਉਨ•ਾਂ ਨੇ ਦੇਸ਼ ਲਈ ਵੱਡਾ ਮਾਣ ਹਾਸਲ ਕੀਤਾ ਹੈ।
ਸ਼ੁੱਕਰਵਾਰ ਨੂੰ ਜਨਰਲ ਅਸੈਂਬਲੀ ਵਿੱਚ ਰਣਇੰਦਰ ਸਿੰਘ ਨੂੰ ਆਈ.ਐਸ.ਐਸ.ਐਫ਼. ਦਾ ਡਿਪਲੋਮਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਉਨ•ਾਂ ਨੂੰ ਇਹ ਡਿਪਲੋਮਾ ਅਤੇ ਮੈਡਲ ਸਭ ਤੋਂ ਲੰਮਾ ਸਮਾਂ ਆਈ.ਐਸ.ਐਸ.ਐਫ਼. ਦੇ ਰਹੇ ਪ੍ਰਧਾਨ ਓਲੈਗਰਿਓ ਵਾਜ਼ਕਿਜ਼ ਰਾਣਾ ਨੇ ਦਿੱਤਾ ਜੋ ਇਸ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ।
ਰਣਇੰਦਰ ਸਿੰਘ ਜੋ ਨੈਸ਼ਨਲ ਰਾਈਫ਼ਲ ਐਸੋਸਿਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ.) ਦੇ ਮੁਖੀ ਵੀ ਹਨ, ਨੇ 161 ਵੋਟਾਂ ਹਾਸਲ ਕੀਤੀਆਂ। ਤਿੰਨ ਹੋਰ ਬਣੇ ਉੱਪ ਪ੍ਰਧਾਨਾਂ ਵਿੱਚ ਆਇਰਲੈਂਡ ਦੇ ਕੈਵਿਨ ਕਿਲਟੀ (162 ਵੋਟਾਂ), ਅਮਰੀਕਾ ਦੇ ਰੋਬਰਟ ਮਿਚੇਲ (153 ਵੋਟਾਂ), ਅਤੇ ਚੀਨ ਗਣਰਾਜ ਦੇ ਵਾਂਗ ਯੀਸੂ ਜੋ 146 ਵੋਟਾਂ ਹਾਸਲ ਕਰਕੇ ਮੁੜ ਚੁਣੇ ਗਏ ਹਨ।
ਗ਼ੌਰਤਲਬ ਹੈ ਕਿ ਰਣਇੰਦਰ ਸਿੰਘ ਸਾਲ 2014 ਵਿੱਚ 25 ਵਿੱਚੋਂ 22 ਵੋਟਾਂ ਹਾਸਲ ਕਰਕੇ ਆਈ.ਐਸ.ਐਸ.ਐਫ਼. ਦਾ ਮੈਂਬਰ ਬਣੇ ਸਨ। ਸਾਬਕਾ ਨਿਸ਼ਾਨੇਬਾਜ ਪਿਛਲੇ ਸਾਲ ਮੁਹਾਲੀ ਵਿਖੇ ਚਾਰ ਸਾਲ ਵਾਸਤੇ ਐਨ.ਆਰ.ਏ.ਆਈ. ਦਾ ਮੁਖੀ ਵੀ ਚੁਣਿਆ ਗਿਆ ਸੀ।
ਮੁੱਖ ਮੰਤਰੀ ਨੇ ਆਪਣੇ ਭਰਾ ਰਣਧੀਰ ਸਿੰਘ ਦੀ ਚੋਣ ‘ਤੇ ਵੀ ਵਧਾਈ ਦਿੱਤੀ ਹੈ ਜੋ ਲਗਾਤਾਰ ਪੰਜਵੀਂ ਵਾਰ ਚਾਰ ਸਾਲ ਵਾਸਤੇ ਐਸੋਸਿਏਸ਼ਨ ਆਫ਼ ਨੈਸ਼ਨਲ ਓਲਿੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਰਣਧੀਰ ਸਿੰਘ ਸਾਲ 2001 ਤੋਂ 2014 ਤੱਕ ਇੰਡੀਅਨ ਓਲਿੰਪਿਕ ਕਮੇਟੀ ਦੇ ਮੈਂਬਰ ਵੀ ਰਹੇ ਹਨ।