Traffic Route for Rahul Gandhi Rally in Patiala
May 28, 2024 - PatialaPolitics
Traffic Route for Rahul Gandhi Rally in Patiala
29 ਮਈ ਨੂੰ ਪਟਿਆਲਾ ਰਾਹੁਲ ਗਾਂਧੀ ਜੀ ਦੀ ਰੈਲੀ ‘ਚ ਆ ਰਹੇ ਵਾਹਨਾਂ ਲਈ ਟ੍ਰੈਫ਼ਿਕ ਹਦਾਇਤਾਂ
ਰੈਲੀ ਸਥਾਨ – ਪੋਲੋ ਗਰਾਊੰਡ , ਪਟਿਆਲਾ
1. ਰਾਜਪੁਰਾ ਵਾਲੇ ਪਾਸੇ ਤੋਂ ਰੈਲੀ ‘ਚ ਆਉਣ ਵਾਲ਼ੇ ਵਾਹਨ – ਨਵੇਂ ਬੱਸ ਸਟੈਂਡ, ਪੁਰਾਣੇ ਬੱਸ ਸਟੈਂਡ,ਖੰਡਾ ਚੌਕ ਅਤੇ ਫੁਹਾਰਾ ਚੌਕ ਤੋਂ ਸ਼ਹਿਰ ‘ਚ ਦਾਖ਼ਲ ਹੋਣਗੇ। ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਵਾਹਨ ਪਾਰਕਿੰਗ ਲਈ ਚਲੇ ਜਾਣਗੇ।
2. ਸੰਗਰੂਰ ਵਾਲੇ ਪਾਸੇ ਤੋਂ ਰੈਲੀ ‘ਚ ਆਉਣ ਵਾਲ਼ੇ ਵਾਹਨ ਠੀਕਰੀਵਾਲਾ ਚੌਂਕ, ਫੁਹਾਰਾ ਚੌਂਕ ਤੋਂ ਹੁੰਦੇ ਹੋਏ ਸ਼ਹਿਰ ਵਿੱਚ ਦਾਖਲ ਹੋਣਗੇ ਅਤੇ ਨਿਸ਼ਚਿਤ ਸਥਾਨ ‘ਤੇ ਸਵਾਰੀਆਂ ਨੂੰ ਉਤਾਰ ਕੇ ਪਾਰਕਿੰਗ ‘ਚ ਚਲੇ ਜਾਣਗੇ।
3. ਸਰਹਿੰਦ ਵਾਲੇ ਪਾਸਿਓਂ ਆਉਣ ਵਾਲ਼ੇ ਵਾਹਨ ਖੰਡਾ ਚੌਂਕ, ਫੁਹਾਰਾ ਚੌਂਕ ਰਾਹੀਂ ਰੈਲੀ ‘ਚ ਪੁੱਜਣਗੇ ਅਤੇ ਸਵਾਰੀਆਂ ਉਤਾਰ ਕੇ ਪਾਰਕਿੰਗ ਵੱਲ ਚਲੇ ਜਾਣਗੇ।
4. ਨਾਭਾ ਵਾਲੇ ਪਾਸੇ ਤੋਂ ਆ ਰਹੇ ਵਾਹਨ ਡਾਇਵਰਟ ਹੋ ਕੇ ਸੰਗਰੂਰ ਰੋਡ ਵਾਇਆ ਧਬਲਾਨ ਰਾਹੀਂ ਠੀਕਰੀਵਾਲਾ ਚੌਂਕ,ਫੁਹਾਰਾ ਚੌਂਕ ਹੁੰਦਿਆਂ ਰੈਲੀ ਸਥਾਨ ‘ਤੇ ਪੁੱਜਣਗੇ ਅਤੇ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪਾਰਕਿੰਗ ਵੱਲ ਚਲੇ ਜਾਣਗੇ।
ਪਾਰਕਿੰਗ ਲਈ ਸਥਾਨ
1. ਫੂਲ ਸਿਨੇਮਾ
2. ਮਾਲਵਾ ਸਿਨੇਮਾ
3. ਮੋਦੀ ਕਾਲਜ
4. ਮਹਿੰਦਰਾ ਕਾਲਜ
5. NIS
6. ਗੁਰਦੁਆਰਾ ਮੋਤੀਬਾਗ
ਨੋਟ:- ਫੁਹਾਰਾ ਚੌਕ ਤੋਂ ਐਨ.ਆਈ.ਐਸ ਚੌਕ ਤੱਕ ਟ੍ਰੈਫਿਕ ‘ਵੰਨ ਵੇਅ’ ਹੋਵੇਗਾ।