Patiala will Soon you will get relief from Air Pollution Smog
November 10, 2024 - PatialaPolitics
Patiala will Soon you will get relief from Air Pollution Smog
ਵੱਡੀ ਰਾਹਤ🟢
ਗਰਜ-ਚਮਕ🔴 ਪੱਛਮੀ ਸਿਸਟਮ
ਪਹਾੜਾਂ ‘ਚ ਹਲਕੇ ਪੱਛਮੀ ਸਿਸਟਮ ਦੀ ਦਸਤਕ ਸਦਕਾ, ਕੱਲ 11 ਨਵੰਬਰ ਲੇਟ ਦੁਪਿਹਰ ਬਾਅਦ ਜਾਂ ਰਾਤੀ ਮਾਝੇ-ਦੋਆਬੇ ਦੇ ਕੁਝ ਖੇਤਰਾਂ ‘ਚ ਗਰਜ -ਚਮਕ ਤੇ ਠੰਡੀਆਂ ਹਵਾਵਾਂ ਨਾਲ ਹਲਕੀਆਂ ਫੁਹਾਰਾਂ ਦੀ ਉਮੀਦ ਹੈ, ਇੱਕਾ-ਦੁੱਕਾ ਥਾਂ ਗੜੇਮਾਰੀ ਤੋਂ ਇਨਕਾਰ ਨਹੀਂ। ਮਾਲਵਾ ਬੈੱਲਟ ਦੇ 15-20% ਖੇਤਰਾਂ ‘ਚ ਕਿਨ-ਮਿਣ ਦੀ ਸੰਭਾਵਣਾ ਰਹੇਗੀ, ਪਰ ਠੰਡੀਆਂ ਹਵਾਵਾਂ ਤੇ ਹਲਕੇ ਮੀਂਹ ਦੀ ਕਾਰਵਾਈ ਸਦਕਾ ਬਹੁਤੇ ਖੇਤਰਾਂ ‘ਚ ਧੂੰਆਖਲੇ ਮੌਸਮ ਨੂੰ ਠੱਲ੍ਹ ਪਵੇਗੀ, ਬਲਕਿ ਪੱਛੋਂ ਹਵਾ ਖੁੱਲਣ ਨਾਲ ਦਿਨ ਅਤੇ ਰਾਤਾਂ ਦੇ ਪਾਰੇ ‘ਚ ਹਲਕੀ ਗਿਰਾਵਟ ਨਾਲ ਠੰਡ ਦੀ ਮੱਠੀ ਸੁਰੂਆਤ ਹੋਵੇਗੀ।
ਜਦਕਿ 15-16 ਨਵੰਬਰ ਲਾਗੇ ਨਿੱਕੀ -ਮੋਟੀ ਕਾਰਵਾਈ ਨਾਲ WD
(COLD FRONT ) ਠੰਡ ਨੂੰ ਹੋਰ ਤੜਕਾ ਲਾਵੇਗਾ, ਮਤਲਬ ਸਮੁੱਚੇ ਸੂਬੇ ‘ਚ ਠੰਡ ਹੋਰ ਜੋਰ ਫੜੇਗੀ ਤੇ ਹੌਲੀ-ਹੌਲੀ ਨੀਲੇ ਅਸਮਾਨ ਦੇ ਦਰਸ਼ਨ ਹੋਣੇ ਵੀ ਸੁਰੂ ਹੋ ਜਾਣਗੇ।✅️
ਮੌਸਮ ਪੰਜਾਬ ਦਾ
10 ਨਵੰਬਰ 2024 8:10PM