Liquor shops opened in Patiala relaxation

May 13, 2020 - PatialaPolitics

Liquor shops opened in Patiala relaxation in Coronavirus Curfew

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਸੋਮਵਾਰ ਦੀ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਵੱਲੋਂ ਅਧਿਕਾਰਤ ਕਰ ਦਿੱਤਾ ਗਿਆ ਸੀ, ਨੇ ਅੱਜ 2020-21 ਦੀ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨਵੀਂ ਪਾਲਿਸੀ ਤਹਿਤ ਆਈਆਂ ਨਵੀਂਆਂ ਸੋਧਾਂ ਨਾਲ ਸਹਿਮਤੀ ਪ੍ਰਗਟਾਉਂÎਦਆਂ ਠੇਕੇਦਾਰ ਅੱਜ ਤੋਂ ਹੀ ਠੇਕੇ ਖੋਲ੍ਹਣ ਲਈ ਤਿਆਰ ਹੋ ਗਏ ਹਨ।

ਸੋਧਾਂ ਵਾਲੀ ਨਵੀਂ ਪਾਲਿਸੀ ਤਹਿਤ ਕਰਫ਼ਿਊ ਕਾਰਨ ਠੇਕੇਦਾਰਾਂ ਦੇ ਖ਼ਰਾਬ ਹੋਏ 36 ਦਿਨ ਅਡਜਸਟ ਕੀਤੇ ਜਾਣਗੇ ਅਤੇ 22 ਮਾਰਚ ਤੋਂ ਹੀ ਲਾਕਡਾਊਨ ਹੋ ਜਾਣ ਕਾਰਨ ਖ਼ਰਾਬ ਹੋਏ 9 ਦਿਨਾਂ ਲਈ ਵੀ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ।

ਪਤਾ ਲੱਗਾ ਹੈਕਿ ਘਰ ਘਰ ਸ਼ਰਾਬ ਭਾਵ ਸ਼ਰਾਬ ਦੀ ‘ਹੋਮ ਡਿਲਿਵਰੀ’ ਦਾ ਵਿਵਾਦਿਤ ਅਤੇ ਚਰਚਿਤ ਮਾਮਲੇ ’ਤੇ ਫ਼ੈਸਲਾ ਠੇਕੇਦਾਰਾਂ ’ਤੇ ਹੀ ਛੱਡ ਦਿੱਤਾ ਗਿਆ ਹੈ। ਇਹ ਉਹ ਹੀ ਫ਼ੈਸਲਾ ਲੈਣਗੇ ਕਿ ਸ਼ਰਾਬ ਦੀ ਘਰੋ ਘਰ ਡਿਲਿਵਰੀ ਕੀਤੀ ਜਾਵੇਗੀ ਜਾਂ ਨਹੀਂ।